‘ਪਟਿਆਲਾ ’ਚ ਹਰ ਆਕਾਰ ਦਾ ਤਿਆਰ ਮਿਲਦੈ ਰਾਵਣ ਦਾ ਪੁਤਲਾ

Ravana

ਬੱਚਿਆਂ ਲਈ ਵਿਸ਼ੇਸ ਤੌਰ ’ਤੇ ਬਣਾਏ ਜਾਂਦੇ ਨੇ ਰਾਵਣ (Ravana) ਦੇ ਪੁਤਲੇ

  •  ਰਾਵਣ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ’ਤੇ ਵੀ ਪਈ ਮਹਿੰਗਾਈ ਦੀ ਮਾਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੋਰੋਨਾ ਅਤੇ ਮਹਿੰਗਾਈ ਦੀ ਮਾਰ ਰਾਵਣ (Ravana) ਬਣਾਉਣ ਵਾਲੇ ਕਾਰੀਗਰਾਂ ’ਤੇ ਵੀ ਪਈ ਹੈ। ਜਿਹੜਾ ਇਕੱਲਾ-ਇਕੱਲਾ ਕਾਰੀਗਰ ਪਹਿਲਾਂ ਰਾਵਣਾਂ ਦੇ ਹਜ਼ਾਰਾਂ ਪੁਤਲੇ ਵੇਚ ਦਿੰਦਾ ਸੀ,  ਹੁਣ ਉਨ੍ਹਾਂ ਦੀ ਗਿਣਤੀ ਸੈਂਕੜਿਆਂ ’ਤੇ ਆ ਗਈ ਹੈ। ਪਟਿਆਲਾ ਦੇ ਇੱਕ ਮੁਹੱਲੇ ’ਚ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਰਾਵਣ ਤਿਆਰ ਕੀਤਾ ਜਾਂਦਾ ਹੈ। ਉਂਜ ਇਸ ਮੁਹੱਲੇ ਦੇ ਲੋਕਾਂ ਵੱਲੋਂ ਲਗਭਗ 25 ਹਜ਼ਾਰ ਤੋਂ ਵੱਧ ਰਾਵਣ ਦੇ ਪੁਤਲੇ ਵੇਚਣ ਦੀ ਗੱਲ ਆਖੀ ਗਈ ਹੈ।

ਇਹ ਵੀ ਪੜ੍ਹੋ : ਦੁਸਹਿਰੇ ਦਾ ਤਿਉਹਾਰ ਕਿਵੇਂ ਮਨਾਈਏ ਆਓ ਜਾਣਦੇ ਹਾਂ ਪੂਜਨੀਕ ਗੁਰੂ ਜੀ ਤੋਂ…

ਜਾਣਕਾਰੀ ਅਨੁਸਾਰ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਰਾਵਣ ਦੇ ਪੁਤਲਿਆਂ ਨੂੰ ਬੁਰਾਈ ਦੇ ਤੌਰ ’ਤੇ ਸਾੜਿਆ ਜਾਂਦਾ ਹੈ। ਇੱਧਰ ਇਸ ਤਿਉਹਾਰ ਦੌਰਾਨ ਰਾਵਣ ਦੇ ਪੁਤਲੇ ਬਣਾਉਣ ਵਾਲੇ ਕਾਰੀਗਰ ਵੀ ਮਹਿੰਗਾਈ ਨਾਲ ਜੂਝ ਰਹੇ ਹਨ, ਜਿਸ ਕਾਰਨ ਕੋਰੋਨਾ ਕਾਲ ਤੋਂ ਪਹਿਲਾਂ ਦੀ ਤਰ੍ਹਾਂ ਸੀਜ਼ਨ ਨਹੀਂ ਲੱਗ ਰਿਹਾ। ਪਟਿਆਲਾ ਦੇ ਸਫ਼ਾਬਾਦੀ ਗੇਟ ਨੇੜੇ ਇੱਕ ਵਿਅਕਤੀ ਵੱਲੋਂ ਕਈ ਸਾਲ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਪੂਰਾ ਮੁਹੱਲਾ ਹੀ ਰਾਵਣ ਦੇ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਪੁਤਲਾ ਤਿਆਰ ਕਰ ਲੱਗ ਪਿਆ।

ਬੱਚਿਆਂ ਲਈ ਸਭ ਤੋਂ ਛੋਟਾ ਰਾਵਣ 250 ਰੁਪਏ ਦਾ

ਅੱਜ ਜਦੋਂ ਇਸ ਮੁਹੱਲੇ ਦਾ ਦੌਰਾ ਕੀਤਾ ਗਿਆ ਤਾ ਦੇਖਿਆ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਰਾਵਣ ਦੇ ਪੁਤਲੇ ਤਿਆਰ ਕਰਕੇ ਰੱਖੇ ਪਏ ਸਨ। ਇਸ ਮੌਕੇ ਕਾਰੀਗਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਸੱਤ ਮੈਂਬਰ ਰਾਵਣ ਦੇ ਪੁਤਲੇ ਤਿਆਰ ਕਰਦੇ ਹਨ। ਉਨ੍ਹਾਂ ਦੇ ਬਣੇ ਰਾਵਨ ਮਾਨਸਾ, ਧੁੂਰੀ, ਸੁਨਾਮ, ਖੰਨਾ, ਸਰਹਿੰਦ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਬੱਚਿਆਂ ਲਈ ਸਭ ਤੋਂ ਛੋਟਾ ਰਾਵਣ 250 ਰੁਪਏ ਦਾ ਹੈ ਅਤੇ ਉਸ ਤੋਂ ਬਾਅਦ ਹਜ਼ਾਰਾਂ ਵਿੱਚ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਿਅਕਤੀਆਂ ਵੱਲੋਂ ਆਪਣੇ ਬਜਟ ਦੇ ਹਿਸਾਬ ਨਾਲ ਰਾਵਣ ਤਿਆਰ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਤੋਂ ਪਹਿਲਾਂ ਉਹ ਦੁਸਹਿਰੇ ਤੋਂ ਲਗਭਗ ਦੋਂ ਮਹੀਨੇ ਪਹਿਲਾਂ ਹੀ ਰਾਵਣ ਦੇ ਪੁਤਲੇ ਤਿਆਰ ਕਰਨ ਲੱਗ ਜਾਂਦੇ ਸਨ ਅਤੇ ਉਹ ਕਈ ਹਜ਼ਾਰ ਰਾਵਣ ਦੇ ਪੁਤਲੇ ਵੇਚ ਦਿੰਦੇ ਸਨ। ਪਰ ਕੋਰੋਨਾ ਦੀ ਮਾਰ ਅਤੇ ਨਾਲ ਹੀ ਹੁਣ ਮਹਿੰਗਾਈ ਦੀ ਮਾਰ ਨੇ ਉਨ੍ਹਾਂ ਦੇ ਕੰਮ ਨੂੰ 25 ਫੀਸਦੀ ਹੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਦੁਸਹਿਰੇ ਦਾ ਚਾਅ ਘਟਾ ਦਿੱਤਾ ਹੈ, ਜਿਸ ਦਾ ਅਸਰ ਉਨ੍ਹਾਂ ਦੇ ਕੰਮ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਵੱਲੋਂ 700 ਦੇ ਕਰੀਬ ਰਾਵਣ ਦਾ ਪੁਤਲਾ ਬਣਾਇਆ ਗਿਆ ਹੈ।

25 ਹਜ਼ਾਰ ਤੋਂ ਵੱਧ ਰਾਵਣ ਦੇ ਪੁਤਲੇ ਹੋਏ ਤਿਆਰ

ਇਸ ਮੁਹੱਲੇ ਅੰਦਰ ਲਗਭਗ 100 ਪਰਿਵਾਰਾਂ ਵੱਲੋਂ ਰਾਵਣ ਦੇ ਪੁਤਲੇ ਬਣਾਏ ਜਾਂਦੇ ਹਨ। ਇਸ ਸੀਜ਼ਨ ਦੌਰਾਨ ਇਸ ਮੁਹੱਲੇ ਅੰਦਰ 25 ਹਜ਼ਾਰ ਤੋਂ ਵੱਧ ਰਾਵਣ ਦੇ ਪੁਤਲੇ ਬਣਾਏ ਗਏ ਹਨ ਅਤੇ ਆਰਡਰ ਕੀਤੇ ਲੋਕਾਂ ਵੱਲੋਂ ਲਿਜਾਏ ਜਾ ਚੁੱਕੇ ਹਨ। ਇਸੇ ਦੌਰਾਨ ਹੀ ਅਜੇ ਵੀ ਰਾਵਣ ਦੇ ਕਾਫ਼ੀ ਪੁਤਲੇ ਵਿਕਣ ਦੇ ਇੰਤਜ਼ਾਰ ’ਚ ਹਨ। ਛੋਟੇ ਬੱਚਿਆਂ ਲਈ ਵਿਸ਼ੇਸ਼ ਰੰਗ-ਬਿਰੰਗੇ ਰਾਵਣ ਦੇ ਪੁਤਲੇ ਤਿਆਰ ਕੀਤੇ ਹੋਏ ਹਨ। ਕਾਰੀਗਰਾਂ ਨੇ ਦੱਸਿਆ ਕਿ ਕੱਲ੍ਹ ਨੂੰ ਦੁਸਹਿਰੇ ਦੇ ਤਿਉਹਾਰ ਮੌਕੇ ਵੀ ਸ਼ਹਿਰੀ ਲੋਕ ਇੱਥੋਂ ਪੁਤਲੇ ਲੈ ਕੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ