ਦੁਸਹਿਰੇ ਦੇ ਤਿਉਹਾਰ ’ਤੇ ਪੂਜਨੀਕ ਗੁਰੂ ਜੀ ਦੇ ਬਚਨ

ਦੁਸਹਿਰੇ ਦਾ ਪਾਵਨ ਤਿਉਹਾਰ ਅੱਜ, ਦੇਸ਼ ਭਰ ਵਿਚ ਫੂਕਿਆ ਜਾਵੇਗਾ ਰਾਵਣ ਦਾ ਪੁਤਲਾ (Happy Dussehra)

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਦੁਸਹਿਰਾ ਮਤਲਬ ਵਿਜੇਦਸ਼ਮੀ ਦਾ ਪਰਬ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਅੰਤ ਕਰ ਦਿੱਤਾ ਸੀ ਅਤੇ ਸੀਤਾ ਮਾਤਾ ਨੂੰ ਵਾਪਸ ਲੈ ਕੇ ਆਏ ਸੀ। ਜਿਸ ਦੀ ਖੁਸ਼ੀ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਜ ਦੇਸ਼ ਭਰ ਵਿਚ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ। ਇਸ ਤਿਉਹਾਰ ਨੂੰ ਵਿਜੈ ਦਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। (Happy Dussehra)

ਹਰ ਤਿਉਹਾਰ ਸਾਨੂੰ ਕੁਝ ਸਿੱਖਿਆਵਾਂ ਦੇ ਕੇ ਜਾਂਦਾ ਹੈ। ਜਿਨ੍ਹਾਂ ਉੱਪਰ ਚੱਲ ਕੇ ਅਸੀਂ ਸਮਾਜ ਵਿਚ ਵੱਡੇ ਵੱਡੇ ਬਦਲਾਵ ਕਰ ਸਕਦੇ ਹਾਂ। ਦੁਸਹਿਰੇ ਦਾ ਤਿਉਹਾਰ ਵੀ ਸਾਨੂੰ ਸੱਚਾਈ ਅਤੇ ਚੰਗਿਆਈ ਉੱਪਰ ਚੱਲਣ ਦੀ ਪ੍ਰੇਰਨਾ ਦਿੰਦਾ ਹੈ ਪਰੰਤੂ ਇਸ ਦਿਨ ਵੀ ਬਹੁਤ ਲੋਕ ਸ਼ਰਾਬ ਪੀਂਦੇ ਹਨ ਜੂਆ ਖੇਡਦੇ ਹਨ ਮਾਸ ਖਾਂਦੇ ਹਨ ਅਤੇ ਬੁਰੇ ਕਰਮ ਕਰਦੇ ਹਨ ਜੋ ਕਿ ਸਰਾਸਰ ਗਲਤ ਹੈ। ਦੁਸਹਿਰਾ ਕਿਵੇਂ ਮਨਾਈਏ ਜਿਸ ਨਾਲ ਭਗਵਾਨ ਰਾਮ ਜੀ ਖੁਸ਼ ਹੋ ਜਾਣ ਅਤੇ ਪ੍ਰਭੂ ਦੀ ਸਿ੍ਰਸ਼ਟੀ ਦਾ ਭਲਾ ਹੋ ਜਾਵੇ, ਇਹਨਾਂ ਗੱਲਾਂ ਨੂੰ ਸਮਝਾਉਂਦੇ ਹੋਏ ਇੱਕ ਸਤਿਸੰਗ ਵਿਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ,

ਅੱਜ ਜਿਵੇਂ ਦੁਸਹਿਰਾ ਹੈ ਤਾਂ ਤੁਹਾਨੂੰ ਸਭ ਨੂੰ ਦੁਸਹਿਰਾ ਬਹੁਤ ਬਹੁਤ ਮੁਬਾਰਕ, ਬਹੁਤ-ਬਹੁਤ ਆਸ਼ੀਰਵਾਦ। ਇਹ ਤਿਉਹਾਰ ਅਗਰ ਢੰਗ ਨਾਲ ਮਨਾਇਆ ਜਾਵੇ ਤਾਂ ਮਜ਼ਾ ਆ ਜਾਵੇ। ਇਹ ਦਿਨ ਸਚਾਈ ਦਾ, ਚੰਗਿਆਈ ਦਾ, ਬੁਰਾਈ-ਝੂਠ ਉੱਪਰ ਜਿੱਤ ਦਾ ਦਿਨ ਹੈ। ਇਹ ਦਿਨ ਤੁਸੀਂ ਆਪਣੇ ਘਰ ਪਰਿਵਾਰ ਦੇ ਨਾਲ ਖੁਸ਼ੀ ਨਾਲ ਮਨਾਓ। ਚੰਗੇ ਕੰਮ ਕਰਨ ਦਾ ਸੰਕਲਪ ਲਓ। ਖੂਨ ਦਾਨ ਕਰੋ ਕਿ ਹਾਂ ਭਾਈ ਅੱਜ ਅਸੀਂ ਖੂਨਦਾਨ ਕਰ ਰਹੇ ਹਾਂ ਕਿਸੇ ਦੀ ਜ਼ਿੰਦਗੀ ਬਚੇਗੀ ਖੂਨਦਾਨ ਕਰਨ ਨਾਲ। ਐਸੇ ਕਰਮ ਕਰੋ ਕਿ ਚਲੋ ਅੱਜ ਦੇ ਦਿਨ ਮਰਨ ਤੋਂ ਬਾਅਦ ਅੱਖਾਂ ਦਾਨ ਕਰਨ ਦੇ ਫਾਰਮ ਭਰ ਲੈਂਦੇ ਹਾਂ, ਅੱਖਾਂ ਕਿਸੇ ਦੇ ਕੰਮ ਆ ਜਾਣਗੀਆਂ ਇਹੋ ਜਿਹੇ ਫ਼ਾਰਮ ਭਰੋ। ਪਰ ਨਹੀਂ ਜੀ ਫਾਰਮ ਨਹੀਂ ਭਰਦੇ ਕਿਉਂਕਿ ਵਹਿਮ ਕਰਦੇ ਹਨ।

Happy Dussehra

ਕਹਿੰਦੇ ਹਨ ਅੱਖਾਂ ਕਿਸੇ ਨੂੰ ਦੇ ਦਿੱਤੀਆਂ ਤਾਂ ਅਗਲੇ ਜਨਮ ਵਿੱਚ ਅੱਖਾਂ ਨਹੀਂ ਮਿਲਣਗੀਆਂ, ਤਾਂ ਕੀ ਤੁਸੀਂ ਅੱਖਾਂ ਨਾਲ ਲੈ ਜਾਓਗੇ? ਅੱਗ ਵਿਚ ਤਾਂ ਵੈਸੇ ਵੀ ਇਹਨਾਂ ਅੱਖਾਂ ਦਾ ਪਟਾਕਾ ਬੋਲ ਜਾਣਾ ਹੈ ਤੇ ਧਰਤੀ ਵਿਚ ਦਫ਼ਨਾ ਕੇ ਗਲ ਸੜ ਜਾਂਦੀਆਂ ਹਨ ਤਾਂ ਕੀ ਚੰਗਾ ਨਹੀਂ ਕਿ ਤੁਸੀਂ ਜਾਂਦੇ-ਜਾਂਦੇ ਇਹਨਾਂ ਨੂੰ ਦਾਨ ਕਰ ਜਾਓ ਮਰਨ ਤੋਂ ਬਾਅਦ ਕਿ ਇਹ ਅੱਖਾਂ ਉਨ੍ਹਾਂ ਅੰਨਿਆਂ ਨੂੰ ਲੱਗਣ ਜੋ ਕਰਮਾਂ ਦੇ ਮਾਰੇ ਹਨ‌ ਅਤੇ ਉਨ੍ਹਾਂ ਦੀਆਂ ਦੁਆਵਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੱਗਦੀਆਂ ਹਨ। ਕਰੋ ਅਜਿਹੇ ਕੰਮ ਜੇ ਦੁਸਹਿਰਾ ਮਨੌਣਾ ਹੈ। ਨਸ਼ਾ ਬੰਦ ਕਰਵਾਓ, ਆਓ ਅੱਗੇ ਭਾਈ ਕਿ ਸਾਡੇ ਦੇਸ਼ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ। ਕਹੋ ਕਿ ਸਾਡੇ ਸ਼ਹਿਰ ਤਾਂ ਸਾਰੇ ਧਾਰਮਿਕ ਲੋਕ ਰਹਿੰਦੇ ਹਨ ਹਿੰਦੂ ਧਰਮ ਵਿੱਚ ਇਸਲਾਮ ਧਰਮ ਵਿਚ ਸਿੱਖ ਧਰਮ ਇਸਾਈ ਧਰਮ ਕਿਸੇ ਵੀ ਨਸ਼ੇ ਦੀ ਕੋਈ ਜਗ੍ਹਾ ਨਹੀਂ ਕਿਸੇ ਵੀ ਧਰਮ ਵਿੱਚ।

ਦੁਸਹਿਰੇ ਦੇ ਤਿਉਹਾਰ ’ਤੇ ਪੂਜਨੀਕ ਗੁਰੂ ਜੀ ਬਚਨ

ਬਲਕਿ ਹਰ ਧਰਮ ਵਿਚ ਨਸ਼ੇ ਨੂੰ ਮਹਾਂ ਪਾਪ ਅਤੇ ਰਾਖ਼ਸ਼ਾਂ ਦਾ ਸ਼ੈਤਾਨਾਂ ਦਾ ਖਾਣਾ ਪੀਣਾ ਦੱਸਿਆ ਗਿਆ ਹੈ। ਪੜ੍ਹ ਲਓ ਧਾਰਮਿਕ ਗ੍ਰੰਥਾਂ ਨੂੰ ਅਸੀਂ ਤਾਂ ਸਾਰੇ ਧਰਮਾਂ ਨੂੰ ਪੜਿ੍ਹਆ ਹੈ, ਇਹ ਨਸ਼ੇ ਵਰਗੀਆਂ ਚੀਜ਼ਾਂ ਨੂੰ ਛੁਡਵਾਓ, ਚੰਗੇ ਕੰਮ ਕਰੋ, ਰੋਡ ਤੇ ਲੋਕ ਬੈਠੇ ਹੁੰਦੇ ਹਨ। ਤੁਸੀਂ ਨੱਕ ਮੂੰਹ ਵੱਟ ਕੇ ਨਿਕਲ ਜਾਂਦੇ ਹੋ, ਉਨ੍ਹਾਂ ਦਾ ਇਲਾਜ ਕਰਵਾਓ ਉਨ੍ਹਾਂ ਦੇ ਰਹਿਣ ਦਾ ਇੰਤਜਾਮ ਕਰਵਾਓ, ਚੱਲੋ ਪਰਮਾਨੈਂਟ ਉਨ੍ਹਾਂ ਦਾ ਖਾਣਪੀਣ ਦਾ ਇੰਤਜ਼ਾਮ ਕਰਵਾਓ ਜੋ ਅੰਗਹੀਣ ਅਤੇ ਅਪੰਗ ਹਨ। ਕਰੋ ਅਜਿਹੇ ਕਰਮ ਇਸ ਤਿਉਹਾਰ ਦੇ ਮੌਕੇ। ਇਸ ਤਿਉਹਾਰ ਲਈ ਅਸੀਂ ਸਭ ਨੂੰ ਆਸ਼ੀਰਵਾਦ ਕਹਿੰਦੇ ਹਾਂ, ਸਿਹਤਮੰਦ ਤਰੀਕੇ ਨਾਲ ਤਿਉਹਾਰ ਮਨਾਓ ਬਿਮਾਰ ਨਾ ਬਣੋ ਸਵਸਥ ਤਰੀਕੇ ਨਾਲ ਰਹੋ। ਪੂਜਨੀਕ ਗੁਰੂ ਜੀ ਦੇ ਇਨ੍ਹਾਂ ਬਚਨਾ ਤੇ ਚੱਲ ਕੇ ਤੁਸੀਂ ਦੁਸਹਿਰਾ ਚੰਗੇ ਤਰੀਕੇ ਨਾਲ ਮਨਾ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਤੇ ਬਹਾਰਾਂ ਆ ਸਕਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ