Welfare: ਨਾਮ ਚਰਚਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ 

Welfare
Welfare: ਨਾਮ ਚਰਚਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ 

ਨਾਮ ਚਰਚਾ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਕੀਤੀ ਸ਼ਿਰਕਤ | Welfare

ਫ਼ਰੀਦਕੋਟ, (ਗੁਰਪ੍ਰੀਤ ਪੱਕਾ)। Welfare: ਅੱਜ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਫਰੀਦਕੋਟ ਵਿਖੇ ਨਾਮ ਚਰਚਾ ਦੌਰਾਨ ਲੋੜਵੰਦ 12 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਫਰੀਦਕੋਟ ਦੇ ਮਾਨਵਤਾ ਭਲਾਈ ਕੇਂਦਰ ਵਿਖੇ ਅੱਜ ਪ੍ਰੇਮੀ ਨਿਸ਼ਾਨ ਸਿੰਘ ਇੰਸਾਂ ਪ੍ਰੇਮੀ ਜਗਤਾਰ ਇੰਸਾਂ ਵਾਸੀ ਡੋਗਰ ਬਸਤੀ ਫਰੀਦਕੋਟ ਵੱਲੋਂ ਅੱਜ ਮਾਨਵਤਾ ਭਲਾਈ ਕੇਂਦਰ ਵਿਖੇ ਨਾਮ ਚਰਚਾ ਕਰਵਾਈ ਗਈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਸ਼ੁਰੂ ਕੀਤੀ ਗਈ ਅਤੇ ਕਵੀਰਾਜਾਂ ਵੱਲੋਂ ਗੁਰੂ ਜੱਸ ਗਾਇਆ ਅਤੇ ਆਈ ਹੋਈ ਸਾਧ-ਸੰਗਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਪਵਿੱਤਰ ਅਨਮੋਲ ਬਚਨ ਸੁਣਾਏ ਗਏ ।

ਇਹ ਵੀ ਪੜ੍ਹੋ: Paris Olympics 2024: ਪੈਰਿਸ ਓਲੰਪਿਕ ’ਚ ਭਾਰਤ ਦੀ ਮੁਹਿੰਮ ਬਿਨਾਂ ਗੋਲਡ ਤੋਂ ਸਮਾਪਤ, ਤਮਗਾ ਸੂਚੀ ’ਚ ਰਿਹਾ 71ਵੇਂ ਸਥ…

ਇਸ ਮੌਕੇ ਪਿੰਡਾਂ ਅਤੇ ਵੱਖ-ਵੱਖ ਸ਼ਹਿਰ ਦੇ ਏਰੀਏ ਵਿੱਚੋਂ ਸਾਧ-ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਅਤੇ ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਪ੍ਰੇਮੀ ਨਿਸ਼ਾਨ ਸਿੰਘ ਇੰਸਾਂ ਨੇ ਆਪਣੇ ਬੇਟੇ ਰਵਿੰਦਰ ਸਿੰਘ ਇੰਸਾਂ ਦੀ ਸ਼ਾਦੀ ਦੀ ਖੁਸ਼ੀ ਵਿੱਚ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਅਤੇ ਇਸ ਦੇ ਨਾਲ ਹੀ ਪ੍ਰੇਮੀ ਜਗਤਾਰ ਸਿੰਘ ਇੰਸਾਂ ਨੇ ਆਪਣੇ ਬੇਟੇ ਲਖਵਿੰਦਰ ਸਿੰਘ ਇੰਸਾਂ ਨੂੰ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਵਿੱਚ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ । ਇਸ ਦੇ ਨਾਲ ਹੀ 85 ਮੈਂਬਰ ਹਰਪ੍ਰੀਤ ਸਿੰਘ ਇੰਸਾਂ ਪੁੱਤਰ ਚਮਕੌਰ ਸਿੰਘ ਇੰਸਾਂ ਨੇ ਐਮਐਸਜੀ ਪਵਿੱਤਰ ਮਹੀਨੇ ਦੀ ਖੁਸ਼ੀ ਵਿੱਚ 2 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡਾਂ ਸ਼ਹਿਰਾਂ ਦੇ 15 ਮੈਂਬਰ ਗ੍ਰੀਨ ਐਸ ਦੇ ਜਿੰਮੇਵਾਰ ਅਤੇ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ 85 ਮੈਂਬਰ ਅਤੇ ਸਾਧ-ਸੰਗਤ ਆਦਿ ਹਾਜ਼ਰ ਸੀ। Welfare