ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸੱਚ ਕਹੂੰ ਦੇ ਜੇਤੂ ਕੁੱਪਨਾ ਦੇ ਇਨਾਮ ਤੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਬੁੱਟਰ ਬੱਧਨੀ\ਅਜੀਤਵਾਲ (ਕਿਰਨ ਰੱਤੀ)। ਬਲਾਕ ਬੁੱਟਰ ਬੱਧਨੀ ਦੇ ਪਿੰਡ ਮੱਲੇਆਣਾ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ। ਜਿਸ ਵਿਚ ਸਾਧ-ਸੰਗਤ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਬਦ ਬਾਣੀ ਕਰਕੇ ਗੁਰੂ ਜੱਸ ਗਾਇਆ। ਇਸ ਮੌਕੇ ਇਸ ਸਾਲ ਦੇ ਸੱਚ ਕਹੂੰ ਦੇ ਜੇਤੂ ਕੂਪਨਾਂ ਦੇ ਇਨਾਮਾਂ ਦੀ ਵੰਡ ਕੁਲਵੰਤ ਸਿੰਘ ਬੱਧਨੀ ਕਲ਼ਾਂ ਨੂੰ ਵਾਟਰ ਕੂਲਰ, ਗੋਲਡੀ ਮਨੀ, ਕਰਮਜੀਤ ਕੌਰ ਸੁਜਾਨ ਭੈਣ, ਹੰਸ ਰਾਜ ਝੰਡੇਆਣਾ, ਜਗਦੀਸ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਰਾਮੂਵਾਲਾ ਤੇ ਹਾਕਮ ਸਿੰਘ ਅਜੀਤਵਾਲ ਨੂੰ ਸੱਚ ਕਹੂੰ ਦੇ ਏਜੰਸੀ ਹੋਲਡਰ ਦਰਸ਼ਨ ਪਲਤਾ ਤੇ ਬਲਾਕ ਕਮੇਟੀ ਦੇ ਮੈਬਰਾਂ ਵੱਲੋ ਕੀਤੀ ਗਈ, ਦਰਸ਼ਨ ਪਲਤਾ ਨੇ ਦੱਸਿਆ ਕਿ ਇਹ ਇਨਾਮ ਦਰਬਾਰ ਡੇਰਾ ਸੱਚਾ ਸੌਦਾ ਸਰਸਾ ਦੇ ਹੈੱਡ ਆਫਿਸ ਵੱਲੋਂ ਭੇਜੇ ਗਏ ਸਨ।
ਇਸ ਮੌਕੇ ਬਲਾਕ ਦੇ ਮੈਬਰਾਂ ਨੇ ਦੱਸਿਆ ਕਿ ਸੱਚ ਕਹੂੰ ਦਾ ਨਾਲ ਨਾਲ ਸੱਚੀ ਸਿਕਸ਼ਾਂ ਵੀ ਸਾਧ ਸੰਗਤ ਤੱਕ ਪੁਹੰਚਦੀ ਕੀਤੀ ਜਾਂਦੀ ਹੈ ਜਿਨ੍ਹਾ ਜੁੰਮੇਵਾਰਾਂ ਨੇ ਕੁੱਪਨ ਘਰ ਘਰ ਜਾ ਕੇ ਕੱਟੇ ਸਨ। ਉਨ੍ਹਾਂ ਦਾ ਵੀ ਮਾਣ ਸਨਮਾਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਜੋ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਸਿੱਖਿਆ ਦਿੱਤੀ ਜਾਂਦੀ ਹੈ ਤੇ ਅਮਲ ਕਰਦਿਆਂ ਅੱਜ ਦੀ ਨਾਮ ਚਰਚਾ ’ਚ ਬਲਾਕ ਮੈਬਰਾਂ ਨੇ ਬਲਾਕ ਦੀ ਸਾਧ ਸੰਗਤ ਵੱਲੋ 5 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੀ ਦਿੱਤਾ। ਜਿਕਰਯੋਗ ਹੈ ਕਿ ਬਲਾਕ ਦੀ ਸਾਧ-ਸੰਗਤ ਹਰ ਮਹੀਨੇ ਜਰੂਰਤਮੰਦਾਂ ਨੂੰ ਰਾਸ਼ਨ ਦਿੰਦੀ ਆ ਰਹੀ ਹੈ।
ਇਸ ਮੌਕੇ ਬਲਾਕ ਭਗੀਦਾਸ ਸੁਭਾਸ਼ ਕੁਮਾਰ ਇੰਸਾਂ, ਸਾਧੂ ਇੰਸਾਂ, ਹਰਜਿੰਦਰ ਸਿੰਘ ਇੰਸਾਂ, ਰਣਇੰਦਰ ਇੰਸਾਂ ਰਾਣਾ, ਮਹਿੰਗਾਂ ਇੰਸਾਂ [ਸਾਰੇ 15 ਮੈਂਬਰ] ਗੁਰਮੇਲ ਸਿੰਘ ਬੁੱਟਰ, ਸ਼ਮਸ਼ੇਰ ਸਿੰਘ, ਲਾਟੀ ਇੰਸਾਂ, ਜਗਤਾਰ ਸਿੰਘ ਬੱਧਨੀ, ਗੁਰਮੇਲ ਸਿੰਘ ਲੋਪੋ, ਤਰਸੇਮ ਮੀਨੀਆ ਰਣਜੀਤ ਸਿੰਘ ਦੌਧਰ, ਗੁਰਮੇਲ ਸਿੰਘ, ਦਿਲਬਾਗ ਸਿੰਘ, ਗਗਨਦੀਪ ਸਿੰਘ, ਜੋਰਾ ਸਿੰਘ, ਰਮਨਜੀਤ ਸਿੰਘ, ਮੁਖਤਿਆਰ ਸਿੰਘ, ਪ੍ਰਗਟ ਸਿੰਘ, ਬੂਟਾ ਸਿੰਘ ਭੰਗੀਦਾਸ, ਨਛੱਤਰ ਸਿੰਘ ਮੱਲੇਆਣਾ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਬਰਜ, ਸੁਜਾਨ ਭੈਣਾਂ, ਪਿੰਡਾਂ ਦੇ ਭੰਗੀਦਾਸ ਤੇ ਸਾਧ ਸੰਗਤ ਵੱਡੀ ਗਿਣਤੀ ’ਚ ਹਾਜਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.