ਦਿੱਲੀ ’ਚ ਮਿਲੇਗਾ ਮੁਫ਼ਤ ਰਾਸ਼ਨ, ਆਟੋ ਤੇ ਰਿਕਸ਼ਾ ਚਲਾਉਣ ਵਾਲਿਆਂ ਨੂੰ ਪੰਜ ਹਜ਼ਾਰ ਦੀ ਮੱਦਦ

Kejriwal

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਏਜੰਸੀ, ਨਵੀਂ ਦਿੱਲੀ। ਦੇਸ਼ ਦਾ ਦਿਲ ਕਹੀ ਜਾਣ ਵਾਲੀ ਰਾਜਧਾਨੀ ਦਿੱਲੀ ਕੋਰੋਨਾ ਦੇ ਚੱਲਦੇ ਭਾਰੀ ਮੁਸ਼ਕਲ ਹੈ। ਵੱਧਦੇ ਸੰਕਟ ਨੂੰ ਦੇਖਦੇ ਹੋਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲ ਨੇ ਇੱਕ ਪ੍ਰੈਸ ਕਾਨਫਰੰਸ ’ਚ ਸੂਬੇ ’ਚ 72 ਲੱਖ ਰਾਸ਼ਟ ਕਾਰਡ ਧਾਰਕਾਂ ਨੂੰ ਅਗਲੇ ਦੋ ਮਹੀਨੇ ’ਚ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ। ਨਾਲਹੀ ਮੁੱਖ ਮੰਤਰੀ ਨੇ ਆਟੋ ਚਾਲਕ, ਟੈਕਸੀਚਾਲਕ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਆਰਥਿਕ ਮੱਦਦ ਦੇਣ ਦਾ ਐਲਾਨ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਤਕਰੀਬਨ ਡੇਢ ਲੱਖ ਆਟੋ-ਟੈਕਸੀ ਚਾਲਕਾਂ ਲਾਭ ਹੋਵੇਗਾ। ਮੁੱਖ ਮੰਤਰੀ ਕੇਜਰੀਵਾਲ ਨੇ ਆਮ ਜਨਤਾ ਦੇ ਸ਼ੱਕ ਨੂੰ ਦੂਰ ਕਰਦੇ ਹੋਏ ਕਿਹਾ ਰਾਸ਼ਨ ਦੇ ਐਲਾਨ ਦਾ ਮਤਲਬ ਇਹ ਕੁਤਾਹੀ ਨਹੀਂ ਹੈ ਕਿ ਸੂਬਾ ’ਚ ਦੋ ਮਹੀਨੇ ਲਾਕਡਾਊਨ ਚੱਲੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ ਏਨਾ ਹੈ ਕਿ ਇਸ ਮੁਸ਼ਕਲ ਵਕਤ ’ਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।

ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਹਾਲਾਤ ਸੁਧਰਨ ਤੇ ਲਾਕਡਾਊਨ ਛੇਤੀ ਤੋਂ ਛੇਤੀ ਹਟਾਇਆ ਜਾ ਸਕੇ। ਇਸ ਨਾਲ ਹੀ ਉਨ੍ਹਾਂ ਨੇ ਕਾਬਲ ਲੋਕਾਂ ਅੱਗੇ ਅਪੀਲ ਕੀਤੀ ਕਿ ਦਿੱਲੀ ਇਸ ਵੇਲੇ ਬੇਹੱਦ ਮੁਸ਼ਕਲ ਦੌਰ ਤੋਂ ਗੁਜਰ ਰਹੀ ਹੈ, ਜੋ ਵੀ ਕਾਬਲ ਲੋਕ ਹਨ, ਉਹ ਜ਼ਰੂਰਮੰਦਾਂ ਦੀ ਜ਼ਿਆਦਾ ਤੋਂ ਜ਼ਿਆਦਾ ਮੱਦਦ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।