ਰਣਸ਼ੀਂਹ ਕਲਾਂ ‘ਚ ਮਿਲੇਗੀ ਪਲਾਸਟਿਕ ਬਦਲੇ ਖੰਡ

Ransingh Kalan ,  Plastic, Replacement 

ਸੁਖਮੰਦਰ ਹਿੰਮਤਪੁਰੀ/ਨਿਹਾਲ ਸਿੰਘ ਵਾਲਾ। ਜ਼ਿਲ੍ਹਾ ਮੋਗਾ ਦੇ ਪਿੰਡ ਰਣਸ਼ੀਂਹ ਕਲਾਂ ਦੇ ਸਰਪੰਚ ਪ੍ਰੀਤਇੰਦਰ ਪਾਲ ਮਿੰਟੂ ਤੇ ਸਮੁੱਚੀ ਪੰਚਾਇਤ ਨੇ ਪੂਰੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦਾ ਅਨੋਖਾ ਬੀੜਾ ਚੁੱਕਿਆ ਹੈ ਪੰਚਾਇਤ ਵੱਲੋਂ ਆਪਣੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਪਲਾਸਟਿਕ ਦੀਆਂ ਬੋਤਲਾਂ ਲਿਫਾਫੇ ਰੂੜ੍ਹੀਆਂ ‘ਤੇ ਸੁੱਟਣ ਦੀ ਬਜਾਏ ਸਾਨੂੰ ਦੇਵੋ ਤੇ ਬਦਲੇ ‘ਚ ਤਿੱਗਣੀ ਖੰਡ ਲੈ ਜਾਵੋ ਸਰਪੰਚ ਪ੍ਰੀਤਇੰਦਰ ਪਾਲ ਮਿੰਟੂ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਕੋਈ ਵੀ ਇੱਕ ਕਿੱਲੋ ਲਿਫਾਫੇ ਲੈਕੇ ਆਵੇਗਾ ਤਾਂ ਬਦਲੇ ‘ਚ ਉਸ ਨੂੰ ਤਿੱਗਣੀ ਭਾਵ ਕੇ ਤਿੰਨ ਕਿੱਲੋ ਖੰਡ ਦਿੱਤੀ ਜਾਵੇਗੀ। Plastic

ਇਸ ਤੋਂ ਇਲਾਵਾ ਪੰਚਾਇਤ ਨੇ ਪਿੰਡ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਸਰਪੰਚ ਪ੍ਰੀਤਇੰਦਰ ਪਾਲ ਮਿੰਟੂ ਤੋਂ ਇਲਾਵਾ ਪੰਚ ਪ੍ਰਕਾਸ਼ ਸਿੰਘ, ਪੰਚ ਸੁਖਮੰਦਰ ਸਿੰਘ, ਪੰਚ ਨਛੱਤਰ ਸਿੰਘ, ਪੰਚ ਕਰਮਜੀਤ ਕੌਰ, ਪੰਚ ਪਰਮਜੀਤ ਕੌਰ, ਪੰਚ ਰਾਜਦੀਪ ਕੌਰ, ਪੰਚ ਹਰਜੀਤ ਕੌਰ, ਪੰਚ ਰੇਸ਼ਮ ਸਿੰਘ ਤੇ ਸਮੁੱਚੇ ਪਿੰਡ ਦੇ ਨੌਜਵਾਨਾਂ ਨੇ ਪਿੰਡ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਅਨੋਖਾ ਕਦਮ ਚੁੱਕਣ ‘ਚ ਸਾਥ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here