ਪੱਕੇ ਮੋਰਚੇ ਦੇ 23ਵੇਂ ਦਿਨ ਲੋਕ ਆਗੂ ਮਨਜੀਤ ਧਨੇਰ ਦੇ ਹੱਕ ‘ਚ ਨੌਜਵਾਨਾਂ ਦਾ ਆਇਆ ਹੜ੍ਹ

Young, People, Flock in favor of Manjit Bhaner , 23rd day

ਜਸਵੀਰ ਸਿੰਘ/ ਰਜਿੰਦਰ ਸ਼ਰਮਾ/ਬਰਨਾਲਾ। ਪੱਕੇ ਮੋਰਚੇ ਦੇ 23ਵੇਂ ਦਿਨ ਲੋਕ ਆਗੂ ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਾਉਣ ਲਈ ਨੌਜਵਾਨ ਮੁੰਡੇ, ਕੁੜੀਆਂ ਦਾ ਹੜ ਆਇਆ। ਸੰਘਰਸ਼ਸ਼ੀਲ ਹਾਜ਼ਰੀਨਾਂ ਨੇ ਸਾਥੀ ਧਨੇਰ ਨੂੰ ਹੋਈ ਸਜ਼ਾ ਰੱਦ ਕੀਤੇ ਜਾਣ ਤੱਕ ਡਟੇ ਰਹਿਣ ਦਾ ਪ੍ਰਣ ਦੁਹਰਾਇਆ। ਇਕੱਠ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਘੁੱਦਾ ਨੌਜਵਾਨ ਭਾਰਤ ਸਭਾ, ਹਰਸ਼ਾ ਸਿੰਘ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਹੁਸ਼ਿਆਰ ਸਿੰਘ ਸਲੇਮਗੜ ਪੀਐੱਸਯੂ ਰੰਧਾਵਾ, ਰਣਬੀਰ ਰੰਧਾਵਾ ਪੀਐੱਸਯੂ, ਗੁਰਪ੍ਰੀਤ ਸਿੰਘ ਨੌਜਵਾਨ ਸਭਾ ਲਲਕਾਰ, ਨੈਣ ਜੋਤੀ ਕਰਾਂਤੀਕਾਰੀ ਨੌਜਵਾਨ, ਜਸਵਿੰਦਰ ਪੀਐੱਸਯੂ ਲਲਕਾਰ, ਰੁਪਿੰਦਰ ਚੌਂਦਾ ਨੌਜਵਾਨ ਭਾਰਤ ਸਭਾ ਅਤੇ ਸੁਖਵਿੰਦਰ ਸਿੰਘ ਸੁੱਖੀ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਗੁਰਦੀਪ ਸਿੰਘ ਰਾਮਪੁਰਾ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨੌਜਵਾਨ ਆਪਣਾ ਇਤਿਹਾਸਕ ਰੋਲ ਪਛਾਣਦੇ ਹਨ, ਉਹ ਦੁੱਲੇ ਭੱਟੀ, ਗ਼ਦਰੀ ਬਾਬਿਆਂ, ਭਗਤ-ਸਰਾਭਿਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਚਾਰੇ ਸਾਹਿਬਜਾਦਿਆਂ ਦੇ ਸੱਚੇ ਵਾਰਸ ਹਨ, ਜਿਹੜੇ ਮੌਜੂਦਾ ਪੱਕੇ ਮੋਰਚੇ ਨੂੰ ਨਵੀਂਆਂ ਬੁਲੰਦੀਆਂ ਉੱਤੇ ਪਹੁੰਚਾ ਰਹੇ ਹਨ।

ਇਹੀ ਨੌਜਵਾਨ ਸਮਾਜਕ ਬੇਇਨਸਾਫ਼ੀ, ਆਰਥਕ ਨਾ-ਬਰਾਬਰੀ, ਕਰਜ਼ਿਆਂ/ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਲੋਕ ਵਿਰੋਧੀ/ਔਰਤ ਵਿਰੋਧੀ ਸਭਿਆਚਾਰ ਅਤੇ ਨਸ਼ਿਆਂ ਦੇ ਕੋਹੜ ਵਿਰੁੱਧ ਸੰਘਰਸ਼ਸ਼ੀਲ ਜਥੇਬੰਦੀਆਂ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਵੀ ਆ ਰਹੇ ਹਨ ਆਗੂਆਂ ਕਿਹਾ ਕਿ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਸਰਕਾਰਾਂ ਲੋਕਾਂ ਨੂੰ ਨਿਆਂ ਦੇਣ ਲਈ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਲੋਕਾਂ, ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਦੀਆਂ ਸਜ਼ਾਵਾਂ ਮੁਆਫ਼ ਕਰਕੇ, ਵਰਦੀਧਾਰੀ ਫੋਰਸਾਂ ਨੂੰ ਲੋਕਾਂ ਉੱਪਰ ਹਮਲੇ ਕਰਨ ਲਈ ਥਾਪੜਾ ਦੇ ਰਹੀਆਂ ਹਨ।  ਜਦਕਿ ਦੂਜੇ ਪਾਸੇ ਧੀਆਂ-ਭੈਣਾਂ ਦੀਆਂ ਇੱਜ਼ਤਾਂ ਬਰਕਰਾਰ ਰੱਖਣ ਲਈ ਲੜਨ ਵਾਲੇ ਮਨਜੀਤ ਧਨੇਰ ਦੀ ਅਨਿਆਈਂ ਸਜ਼ਾ ਰੱਦ ਨਾ ਕਰਕੇ ਲੋਕਾਂ ਦੇ ਸੰਘਰਸ਼ਾਂ ਨੂੰ ਲਮਕਾਉਣ, ਥਕਾਉਣ ਦੀਆਂ ਲੋਕ ਵਿਰੋਧੀ ਨੀਤੀਆਂ ਉੱਪਰ ਚੱਲ ਰਹੀਆਂ ਹਨ।

ਪੱਕੇ ਮੋਰਚੇ ਵਿੱਚ ਵਾਰੀ ਸਿਰ ਔਰਤਾਂ, ਕਿਸਾਨਾਂ, ਮਜ਼ਦੂਰਾਂ, ਬੁੱਧੀਜੀਵੀਆਂ, ਕਲਾਕਾਰਾਂ, ਲੇਖਕਾਂ, ਨੌਜਵਾਨਾਂ, ਮੁਲਾਜ਼ਮਾਂ ਦੇ ਠਾਠਾਂ ਮਾਰਦੇ ਇਕੱਠ, ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਬਣੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਇਸ ਪੱਕੇ ਮੋਰਚੇ ਦੀ ਤਾਕਤ ਨੂੰ ਜਜਬਾ ਦੇ ਰਹੇ ਹਨ ਪਿੰਡਾਂ, ਸ਼ਹਿਰਾਂ ਵਿੱਚ ਸੰਘਰਸ਼ ਅਖਾੜੇ ਦਿਨੋਂ-ਦਿਨ ਭਖ ਰਹੇ ਹਨ ਪੰਡਾਲ ਵਿੱਚ ਹਾਜ਼ਰ ਹਜ਼ਾਰਾਂ ਨੌਜਵਾਨਾਂ ਦੇ ਇਕੱਠ ਵੱਲੋਂ ਮਨਜੀਤ ਧਨੇਰ ਦੀ ਨਿਹੱਕੀ ਸਜ਼ਾ ਰੱਦ ਕਰਵਾਉਣ ਤੱਕ ਲਗਾਤਾਰ ਵਧ ਚੜ ਕੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਅਹਿਦ ਕੀਤਾ ਗਿਆ।  ਇਸ ਮੌਕੇ ਸੁਖਦੇਵ ਸਿੰਘ ਕੋਕਰੀਕਲਾਂ, ਕੁਲਵੰਤ ਸਿੰਘ ਕਿਸ਼ਨਗੜ, ਲਛਮਣ ਸਿੰਘ ਸੇਵੇਵਾਲਾ, ਗੁਰਨਾਮ ਸਿੰਘ ਭੀਖੀ,ਅਮਨਦੀਪ ਦੱਦਾਹੂਰ ਐੱਸਐੱਸਏ ਰਮਸਾ, ਜਗਰੂਪ ਸਿੰਘ ਥਰਮਲ ਲਹਿਰਾ, ਸੰਦੀਪ ਸਿੰਘ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਆਦਿ ਆਗੂ ਵੀ ਹਾਜ਼ਰ ਸਿੰਘ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।