ਰਾਨਿਲ ਵਿਕਰਮਸਿੰਘੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ

Ranil Wickremesinghe

ਵਿਕਰਮਸਿੰਘੇ ਨੂੰ 134 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ

ਕੋਲੰਬੋ (ਏਜੰਸੀ)। ਸ਼੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ (Ranil Wickremesinghe) ਨੂੰ ਬੁੱਧਵਾਰ ਨੂੰ ਅੱਠਵਾਂ ਰਾਸ਼ਟਰਪਤੀ ਚੁਣ ਲਿਆ ਗਿਆ, ਜੋ ਸਾਬਕਾ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦਾ ਸਥਾਨ ਲੈਣਗੇ। ਵਿਕਰਮਸਿੰਘੇ ਨੇ 1948 ਤੋਂ ਬਾਅਦ ਦੇਸ਼ ਦੇ ਸਭ ਤੋਂ ਮਾੜੇ ਆਰਥਿਕ ਦੌਰ ਨੂੰ ਪਾਰ ਕਰਨ ਲਈ ਰਾਸ਼ਟਰਪਤੀ ਚੁਣੇ ਜਾਣ ਤੋਂ ਤੁਰੰਤ ਬਾਅਦ ਰਾਸ਼ਟਰੀ ਏਕਤਾ ਦੀ ਮੰਗ ਕੀਤੀ। ਵਿਕਰਮਸਿੰਘੇ ਨੂੰ 134 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਜਦੋਂਕਿ ਉਨ੍ਹਾਂ ਦੇ ਵਿਰੋਧੀ ਦੁੱਲਾਸ ਅਲਹਾਪੇਰੁਮਾ ਨੂੰ ਸਿਰਫ਼ 82 ਵੋਟਾਂ ਮਿਲੀਆਂ।

ਰਾਸ਼ਟਰਪਤੀ ਚੋਣਾਂ ’ਚ ਤੀਜੇ ਉਮੀਦਵਾਰ ਅਨੁਰਾ ਕੁਮਾਰਾ ਦਿਸਾਨਾਯਕੇ ਨੂੰ ਸਿਰਫ ਤਿੰਨ ਵੋਟ ਹੀ ਮਿਲ ਸਕੇ। ਸ੍ਰੀਲੰਕਾ ਦੀ 225 ਮੈਂਬਰੀ ਸਦਨ ’ਚ ਜਾਦੂਈ ਅੰਕੜਾ ਛੋਹਣ ਲਈ 113 ਦਾ ਸਮਰੱਥਨ ਚਾਹੀਦਾ ਸੀ। ਵਿਕਰਮਸਿੰਘੇ ਨੂੰ ਇਸ ਦੇ ਲਈ 16 ਵੋਟਾਂ ਦੀ ਹੋਰ ਜ਼ਰੂਰਤ ਸੀ। ਉਨ੍ਹਾਂ ਨੂੰ ਤਮਿਲ ਪਾਰਟੀ ਦੇ 12 ਵੋਟਾਂ ’ਚ ਘੱਟੋ-ਘੱਟ 9 ਦੇ ਉਨ੍ਹਾਂ ਦੇ ਪੱਖ ’ਚ ਮਤਦਾਨ ਕਰਨ ’ਤੇ ਭਰੋਸਾ ਸੀ, ਹਾਲਾਂਕਿ ਵਿਕਰਮਸਿੰਘੇ ਨੂੰ 134 ਵੋਟ ਮਿਲੇ ਹਨ। ਜਦੋਂਕਿ ਦੋ ਤਮਿਲ ਸਾਂਸਦ ਗੈਰ ਹਾਜ਼ਰ ਰਹੇ। ਕੁੱਲ 219 ਵੋਟਾਂ ਜਾਇਜ਼ ਅਤੇ ਚਾਰ ਵੋਟਾਂ ਅਯੋਗ ਪਾਏ ਗਏ।

ਹੁਣ ਮਿਲ ਕੇ ਕੰਮ ਕਰਨਾ ਪਵੇਗਾ

ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਆਪਣੇ ਦਾਅਵੇਦਾਰਾਂ ਦਾ ਧੰਨਵਾਦ ਦਿੱਤਾ ਅਤੇ ਸਾਰੇ ਸੰਸਦ ਮੈਂਬਰਾਂ ਨੂੰ ਨਵੇਂ ਤਰੀਕੇ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ, ‘ਲੋਕ ਪੁਰਾਣੀ ਰਾਜਨੀਤੀ ਬਾਰੇ ਨਹੀਂ ਪੁੱਛ ਰਹੇ। ਮੈਂ ਵਿਰੋਧੀ ਧਿਰ ਦੇ ਨੇਤਾ ਸਾਜਿਥ ਪ੍ਰੇਮਦਾਸਾ, ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਅਤੇ ਮੈਤਰੀਪਾਲਾ ਸਿਰੀਸੇਨਾ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ ਮਿਲ ਕੇ ਕੰਮ ਕਰਨ ਦੀ ਬੇਨਤੀ ਕਰਦਾ ਹਾਂ। ਅਸੀਂ ਪਿਛਲੇ 48 ਘੰਟਿਆਂ ਤੋਂ ਵੰਡੇ ਹੋਏ ਸੀ। ਉਹ ਮਿਆਦ ਹੁਣ ਖਤਮ ਹੋ ਗਈ ਹੈ। ਸਾਨੂੰ ਹੁਣ ਮਿਲ ਕੇ ਕੰਮ ਕਰਨਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ