ਰਾਮਨਰੇਸ਼ ਸਰਵਨ ਬਣੇ ਵੈਸਟਇੰਡੀਜ਼ ਕ੍ਰਿਕਟ ਦੇ ਚੋਣਕਰਤਾ

ramneresh

ਰਾਮਨਰੇਸ਼ ਸਰਵਨ ਬਣੇ ਵਿੰਡੀਜ਼ ਦੇ ਚੋਣਕਰਤਾ

  • ਨਵਨਿਯੁਕਤ ਮੁੱਖ ਚੋਣਕਰਤਾ ਡੇਸਮੰਡ ਹੈਨਸ ਅਤੇ ਮੁੱਖ ਕੋਚ ਫਿਲ ਸਿਮਨਸ ਸੀ.ਪੈਨ ਦਾ ਹੋਣਗੇ ਹਿੱਸਾ

(ਏਜੰਸੀ) ਸੈਂਟ ਜੌਂਂਸ (ਐਂਟੀਗਾ)। ਸਾਬਕਾ ਕ੍ਰਿਕਟ ਕਪਤਾਨ ਰਾਮਨਰੇਸ਼ ਸਰਵਨ ਨੂੰ ਵੈਸਟਇੰਡੀਜ਼ ਦੀ ਪੁਰਸ਼ ਸੀਨੀਅਰ ਅਤੇ ਯੁਵਾ ਚੋਣ ਪੈਨਲ ’ਚ 2024 ਤੱਕ ਚੋਣਕਰਤਾ ਨਿਯੁਕਤ ਕੀਤਾ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ ਸੀਡਬਲਯੂਆਈ ਦੀ ਬੋਰਡ ਬੈਠਕ ’ਚ ਸਰਵਨ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ। ਉਹ ਜੂਨ 2024 ਤੱਕ ਦੋਵਾਂ ਪੈਨਲਾਂ ਦੇ ਮੈਂਬਰ ਰਹਿਣਗੇ ਚੋਣ ਸੰਮਤੀ ’ਚ ਸਰਵਨ ਦੇ ਨਾਲ ਮਹਾਨ ਬੱਲੇਬਾਜ਼ ਅਤੇ ਨਵਨਿਯੁਕਤ ਮੁੱਖ ਚੋਣਕਰਤਾ ਡੇਸਮੰਡ ਹੈਨਸ ਅਤੇ ਮੁੱਖ ਕੋਚ ਫਿੱਲ ਸਿਮਨਸ ਸੀਨੀਅਰ ਪੈਨਲ ਦਾ ਹਿੱਸਾ ਹੋਣਗੇ ਜਦੋਂਕਿ ਸਾਬਕਾ ਲੈੱਗ ਸਪਿੱਨਰ ਰਾਬਰਟ ਹੈਨਸ ਵੀ ਪੈਨਲ ’ਚ ਸ਼ਾਮਲ ਹਨ ਜੋ ਯੁਵਾ ਟੀਮ ਦੀ ਚੋਣ ਦੇ ਮਾਮਲੇ ਦੇਖਣਗੇ।

ਸਰਵਨ ਨੇ ਕਿਹਾ ਕਿ ਮੈਂ ਸੀਡਬਲਯੂਆਈ ਅਤੇ ਮੈਨੂੰ ਚੋਣ ਪੈਨਲ ਦੇ ਮੈਂਬਰ ਦੇ ਰੂਪ ’ਚ ਵੈਸਟਇੰਡੀਜ਼ ਕ੍ਰਿਕਟ ਦੀ ਸੇਵਾ ਦਾ ਮੁੜ ਮੌਕਾ ਦੇਣ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਕ੍ਰਿਕਟ ਦੀ ਖੇਡ ਨੂੰ ਲੈ ਕੇ ਜਨੂੰਨੀ ਹਾਂ ਅਤੇ ਵਿਸ਼ੇਸ਼ ਕਰਕੇ ਵੈਸਟਇੰਡੀਜ ਕ੍ਰਿਕਟ ਲਈ। ਜਦੋਂ ਮੈਨੂੰ ਯੋਗਦਾਨ ਲਈ ਕਿਹਾ ਗਿਆ ਤਾਂ ਮੈਂ ਬਿਲਕੁੱਲ ਵੀ ਝਿਜਕ ਨਹੀਂ ਦਿਖਾਈ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਸਰਵਨ ਨੂੰ ਆਈਸੀਸੀ ਦੇ ਚਾਰ ਮੁਕਾਬਲਿਆਂ ਲਈ ਟੀਮ ਦੀ ਚੋਣ ਕਰਨ ਦਾ ਮੌਕਾ ਮਿਲੇਗਾ, ਜਿਸ ’ਚ ਦੋ ਟੀ-20 ਵਿਸ਼ਵ ਕੱਪ (2022 ਅਤੇ 2024), ਇੱਕ ਰੋਜ਼ਾ ਵਿਸ਼ਵ ਕੱਪ (2023) ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (2023) ਸ਼ਾਮਲ ਹਨ।

ਵੈਸਟਇੰਡੀਜ ਲਈ 2000 ਤੋਂ 2013 ਦਰਮਿਆਨ 87 ਟੈਸਟ ਅਤੇ 181 ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡਣ ਵਾਲੇ ਸਾਬਕਾ ਕਪਤਾਨ ਸਰਵਨ ਕ੍ਰਿਕਟ ਬੋਰਡ ਦੇ ਸੀਨੀਅਰ ਚੋਣ ਪੈਨਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ, ਜਿਸ ਨਾਲ ਕਿ ਨਵੇਂ ਕੰਮ ’ਤੇ ਧਿਆਨ ਲਾ ਸਕਣ ਅਤੇ ਹਿੱਤਾਂ ਦੇ ਟਕਰਾਅ ਤੋਂ ਬਚ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ