ਰਾਮ-ਨਾਮ ਨਾਲ ਦੂਰ ਹੁੰਦੀ ਹੈ ਜਨਮਾਂ-ਜਨਮਾਂ ਦੀ ਉਦਾਸੀਨਤਾ : ਪੂਜਨੀਕ ਗੁਰੂ ਜੀ

ਰਾਮ-ਨਾਮ ਨਾਲ ਦੂਰ ਹੁੰਦੀ ਹੈ ਜਨਮਾਂ-ਜਨਮਾਂ ਦੀ ਉਦਾਸੀਨਤਾ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਲੋਕ ਅੱਲ੍ਹਾ, ਵਾਹਿਗੁਰੂ, ਰਾਮ ਦੇ ਪਿਆਰ ਨੂੰ ਪਾ ਲੈਂਦੇ ਹਨ ਉਹੀ ਸਮਝ ਸਕਦੇ ਹਨ ਕਿ ਮਾਲਕ ਦੀ ਯਾਦ ਵਿੱਚ, ਉਸ ਦੇ ਪਿਆਰ ਵਿਚ ਕਿਹੋ-ਜਿਹੀ ਖੁਸ਼ੀ, ਆਨੰਦ, ਨਸ਼ਾ, ਪਰਮਾਨੰਦ ਹੈ ਜੋ ਲੋਕ ਸੱਚੇ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦੱਸੇ ਰਸਤੇ ’ਤੇ ਤੁਰਦੇ ਹਨ ਉਹ ਰਹਿਮਤਾਂ ਲੁੱਟਦੇ ਹਨ ਅਤੇ ਜੋ ਲੋਕ ਬਚਨਾਂ ’ਤੇ ਅਮਲ ਨਹੀਂ ਕਰਦੇ ਹਨ ਉਹ ਖਾਲੀ ਰਹਿ ਜਾਂਦੇ ਹਨ ਇੱਕ ਮੁਰੀਦ, ਸ਼ਿਸ਼ ਆਪਣੇ ਪੀਰੋ, ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ’ਤੇ ਦ੍ਰਿੜ੍ਹ ਵਿਸ਼ਵਾਸ ਕਰੇ, ਅਮਲ ਕਰੇ ਤਾਂ ਜਨਮਾਂ-ਜਨਮਾਂ ਦੀ ਉਦਾਸੀਨਤਾ, ਦੁੱਖ-ਤਕਲੀਫ਼, ਭਿਆਨਕ ਕਰਮ, ਉਮਰਾਂ ਦੀ ਭਟਕਣ, ਦੂਰੀ ਨੂੰ ਮਿਟਾਉਂਦੀ ਹੋਈ ਜੀਵ- ਆਤਮਾ ਅੱਲ੍ਹਾ, ਰਾਮ ਦੀ ਹੋ ਜਾਂਦੀ ਹੈ ਅਤੇ ਪਰਮਾਨੰਦ ਵਿਚ ਗੁਆਚ ਜਾਂਦੀ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਲਈ ਅਮਲ ਕਰਨਾ ਜ਼ਰੂਰੀ ਹੈ ਤੁਹਾਨੂੰ ਗਿਆਨ ਹੋਣਾ ਵੀ ਜ਼ਰੂਰੀ ਹੈ ਅਤੇ ਗਿਆਨ ਅਨੁਸਾਰ ਚੱਲਣਾ ਵੀ ਜ਼ਰੂਰੀ ਹੈ ਜੇਕਰ ਤੁਹਾਨੂੰ ਸਿਰਫ਼ ਗਿਆਨ ਹੈ ਅਤੇ ਖੁਦ ਉਸ ਗਿਆਨ ਦੇ ਅਨੁਸਾਰ ਨਹੀਂ ਚੱਲਦੇ ਤਾਂ ਉਸ ਗਿਆਨ ਦਾ ਕੋਈ ਫ਼ਾਇਦਾ ਨਹੀਂ ਹੈ ਇਸ ਲਈ ਗਿਆਨ ਦੇ ਨਾਲ-ਨਾਲ ਉਸ ’ਤੇ ਕਰਮ ਕਰਨਾ ਵੀ ਜ਼ਰੂਰੀ ਹੈ ਸੱਚੇ ਮੁਰਸ਼ਿਦ-ੲ ੇ-ਕਾਮਿਲ ਨੇ ਗਿਆਨ ਵੀ ਦੱਸਿਆ ਅਤੇ ਕਰਮ ਕਰਨਾ ਵੀ ਸਿਖਾਇਆ ਹੈ ਆਪ ਜੀ ਫ਼ਰਮਾਉਂਦੇ ਹਨ ਕਿ ਸੱਚੇ ਮੁਰਸ਼ਿਦ-ਏ-ਕਾਮਿਲ ਨੇ ਇਹ ਸੰਦੇਸ਼ ਦਿੱਤਾ ਕਿ ਨਾਮ ਜਪੋ ਅਤੇ ਪ੍ਰੇਮ ਕਰੋ

ਇਸੇ ਵਿਚ ਜ਼ਿਦਗੀ ਦਾ ਸਾਰਾ ਸਾਰ ਲੁਕਿਆ ਹੋਇਆ ਹੈ ਤੁਸੀਂ ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ-ਇਬਾਦਤ ਕਰੋ ਅਤੇ ਉਸ ਦੀ ਬਣਾਈ ਔਲਾਦ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ-ਮੁਹੱਬਤ ਕਰੋ ਤਾਂ ਤੁਸੀਂ ਪਰਮ ਪਿਤਾ ਪਰਮਾਤਮਾ ਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਅਤੇ ਤਮਾਮ ਚੰਗੇ-ਨੇਕ ਖੇਤਰ ਵਿਚ ਅੱਗੇ ਵਧਦੇ ਜਾਓਗੇ ਜਿਨ੍ਹਾਂ ਨੇ ਬਚਨਾਂ ’ਤੇ ਅਮਲ ਕੀਤਾ ਉਹ ਅੱਜ ਵੀ ਖੁਸ਼ੀਆਂ ਲੈ ਰਹੇ ਹਨ, ਕੱਲ੍ਹ ਵੀ ਲੈ ਰਹੇ ਸਨ ਅਤੇ ਆਉਣ ਵਾਲੇ ਕੱਲ੍ਹ ਨੂੰ ਵੀ ਜ਼ਰੂਰ ਖੁਸ਼ੀਆਂ ਲੈਣਗੇ ਜੋ ਅਮਲ ਨਹੀਂ ਕਰਦੇ, ਮਨਮਤੇ ਚਲਦੇ ਹਨ ਉਹ ਮਾਲਕ ਦੀਆਂ ਖੁਸ਼ੀਆਂ ਤੋਂ ਵਾਂਝੇ, ਖਾਲੀ ਹੋ ਜਾਂਦੇ ਹਨ

ਇਸ ਲਈ ਜੀਵ-ਆਤਮਾ ਨੂੰ ਚਾਹੀਦਾ ਹੈ ਕਿ ਉਹ ਬਚਨਾਂ ’ਤੇ ਅਮਲ ਕਰੇ ਆਪ ਜੀ ਫ਼ਰਮਾਉਂਦੇ ਹਨ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ, ਰਹਿਬਰ ਨੇ ਜੋ ਬਚਨ ਫ਼ਰਮਾਏ ਹਨ ਉਨ੍ਹਾਂ ਬਚਨਾਂ ’ਤੇ ਚੱਲੋ ਦਾਤਾ ਜੀ ਨੇ ਇਹ ਦੱਸਿਆ ਕਿ ਸੰਸਾਰ ਵਿਚ ਸਭ ਕੁਝ ਝੂਠ ਹੈ ਸਦਾ ਕਾਇਮ ਰਹਿਣ ਵਾਲਾ ਅਤੇ ਸਦਾ ਖੁਸ਼ੀ ਦੇਣ ਵਾਲਾ ਅੱਲ੍ਹਾ, ਵਾਹਿਗੁਰੂ ਦਾ ਨਾਮ ਹੈ ਇਸ ਲਈ ਸੇਵਾ-ਸਿਮਰਨ ਕਰੋ ਤਾਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਓਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ