ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home ਰੂਹਾਨੀਅਤ ਅਨਮੋਲ ਬਚਨ ਰਾਮ-ਨਾਮ ਹੈ ਹਰ...

    ਰਾਮ-ਨਾਮ ਹੈ ਹਰ ਸਮੱਸਿਆ ਦਾ ਹੱਲ

    Saint Dr MSG
    Saint Dr MSG

    ਰਾਮ-ਨਾਮ ਹੈ ਹਰ ਸਮੱਸਿਆ ਦਾ ਹੱਲ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਥੋੜ੍ਹਾ ਜਿਹਾ ਸਮਾਂ ਵੀ ਸਵੇਰੇ-ਸ਼ਾਮ ਮਾਲਕ ਦੀ ਯਾਦ ’ਚ ਲਾਏ ਤਾਂ 24 ਘੰਟਿਆਂ ’ਚ ਜਿਸ ਉਦੇਸ਼ ਨੂੰ ਲੈ ਕੇ ਦੁਨੀਆਂਦਾਰੀ ’ਚ ਘੁੰਮਦਾ ਹੈ ਸ਼ਾਇਦ ਉਹ ਥੋੜ੍ਹੇ ਜਿਹੇ ਸਮੇਂ ’ਚ ਹੀ ਹੱਲ ਹੋ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੀ ਜ਼ਿੰਦਗੀ ਦਾ ਉਦੇਸ਼ ਅੱਜ-ਕੱਲ੍ਹ ਇੱਕ ਹੀ ਹੈ ਸਰੀਰਕ ਸੁਖ, ਪਰਿਵਾਰਿਕ ਸੁਖ ਹਾਸਲ ਕਰਨਾ, ਜਿਸ ਨੂੰ ਪ੍ਰਾਪਤ ਕਰਨ ਲਈ ਸਾਰਾ-ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦਾ ਸਹਾਰਾ ਲੈਂਦਾ ਹੈ, ਗੱਲ-ਗੱਲ ’ਤੇ ਝੂਠ ਬੋਲਦਾ ਹੈ, ਗੱਲ-ਗੱਲ ’ਤੇ ਈਮਾਨ ਡੋਲਦਾ ਹੈ, ਧਰਮਾਂ ਦੀ ਸਹੁੰ ਖਾਂਦਾ ਹੈ ਅਤੇ ਢੀਠ ਬਣ ਜਾਂਦਾ ਹੈ

    ਇਨਸਾਨ ਦੁਨੀਆਦਾਰੀ ’ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ, ਸੁਫਨਿਆਂ ’ਚ ਵੀ ਮਹਿਲ ਬਣਾ ਲੈਂਦਾ ਹੈ ਅਤੇ ਖ਼ਿਆਲਾਂ ਦੇ ਜਹਾਜ਼ ’ਤੇ ਚੜਿ੍ਹਆ ਹੋਇਆ ਵਿਖਾਈ ਦਿੰਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜੇ ’ਤੇ ਪਿਆ ਹੁੰਦਾ ਹੈ ਕਹਿਣ ਦਾ ਭਾਵ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ’ਚੋਂ ਨਿਕਲਦੀਆਂ ਹਨ ਅਤੇ ਦੌੜਦੀਆਂ-ਭੱਜਦੀਆਂ ਰਹਿੰਦੀਆਂ ਹਨ, ਸ਼ਹਿਦ ਦੀਆਂ ਮੱਖੀਆਂ ਵੀ ਛੱਤਾ ਬਣਾਉਂਦੀਆਂ ਹਨ, ਪਰ ਅਖ਼ੀਰ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ ਉਸੇ ਤਰ੍ਹਾਂ ਇਸ ਕਲਿਯੁਗ ’ਚ ਇਨਸਾਨ ਬੁਰੇ-ਬੁਰੇ ਕਰਮ ਕਰਦਾ ਹੈ, ਪਾਪ-ਕਰਮਾਂ ਨਾਲ ਪੈਸਾ, ਧਨ-ਦੌਲਤ, ਜ਼ਮੀਨ-ਜਾਇਦਾਦ ਬਣਾਉਂਦਾ ਹੈ ਪਰ ਆਖ਼ਰ ਸਭ ਕੁਝ ਛੱਡ ਕੇ ਇੱਥੋਂ ਚਲਾ ਜਾਂਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.