ਮੋਹਾਲੀ ਦੀਆਂ ਖੁਫੀਆ ਏਜੰਸੀਆਂ ਅਲਰਟ ’ਤੇ (Chandigarh News )
(ਐੱਮ ਕੇ ਸ਼ਾਇਨਾ) ਮੋਹਾਲੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸੋਮਵਾਰ ਨੂੰ ਚੰਡੀਗੜ੍ਹ ਦੇ ਮਲੋਆ ਵਿਖੇ ਹੋਣ ਵਾਲੀ ਰੈਲੀ ਨੂੰ ਲੈ ਕੇ ਮੋਹਾਲੀ ਪੁਲਿਸ ਅਤੇ ਖੁਫੀਆ ਏਜੰਸੀਆਂ ਅਲਰਟ ’ਤੇ ਹਨ। ਇਸ ਦਾ ਕਾਰਨ ਇਹ ਹੈ ਕਿ ਯੋਗੀ ਦੀ ਰੈਲੀ ਮਲੋਆ ਦੇ ਸਰਕਾਰੀ ਸਕੂਲ ਨੇੜੇ ਹੋਣੀ ਹੈ ਅਤੇ ਇਹ ਇਲਾਕਾ ਮੋਹਾਲੀ ਦੇ ਬਿਲਕੁਲ ਨਾਲ ਲੱਗਦਾ ਹੈ। Chandigarh News
ਇਹ ਵੀ ਪੜ੍ਹੋ: ਜੈਤੋ ’ਚ ਸੀਐਮ ਮਾਨ ਦਾ ਰੋਡ ਸ਼ੋਅ, ਕਰਮਜੀਤ ਅਨਮੋਲ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਇਹੀ ਕਾਰਨ ਹੈ ਕਿ 20 ਮਈ ਨੂੰ ਚੰਡੀਗੜ੍ਹ ਅਤੇ ਪੰਜਾਬ ਦੀ ਸਰਹੱਦ ’ਤੇ ਹੋਣ ਵਾਲੀ ਇਸ ਰੈਲੀ ਦੇ ਮੱਦੇਨਜ਼ਰ ਖੁਫੀਆ ਵਿਭਾਗ ਸਰਗਰਮ ਹੋ ਗਿਆ ਹੈ ਅਤੇ ਮੋਹਾਲੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਯੂਪੀ ਦੇ ਮੁੱਖ ਮੰਤਰੀ ਦੀ ਰੈਲੀ ਨੂੰ ਲੈ ਕੇ ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮੋਹਾਲੀ ਦੇ ਨਾਲ ਲੱਗਦੇ ਝਾਮਪੁਰ, ਤੇੜਾ, ਤੋਗਾ, ਬਹਿਲੋਲਪੁਰ, ਜੁਝਾਰ ਨਗਰ, 39-ਵੈਸਟ, ਮਨਾਣਾ ਅਤੇ ਹੋਰ ਪਿੰਡਾਂ ’ਚ ਵੀ ਜਾਂਚ ਕੀਤੀ ਜਾ ਰਹੀ ਹੈ। ਰੈਲੀ ਵਾਲੀ ਥਾਂ ਦੇ ਨਾਲ ਲੱਗਦੇ ਇਨ੍ਹਾਂ ਪਿੰਡਾਂ ਦੇ ਆਲੇ-ਦੁਆਲੇ ਨਾਕਾਬੰਦੀ ਕਰ ਦਿੱਤੀ ਗਈ ਹੈ। Chandigarh News