ਸਾਡੇ ਨਾਲ ਸ਼ਾਮਲ

Follow us

26.3 C
Chandigarh
Tuesday, February 24, 2026
More
    Home Breaking News ਐਮ ਐਲ ਏ ਕਾਨਵੈ...

    ਐਮ ਐਲ ਏ ਕਾਨਵੈਂਟ ਸਕੂਲ ਵੱਲੋਂ ‘ਸਵੱਛ ਭਾਰਤ ਅਭਿਆਨ’ ਤਹਿਤ ਕੱਢੀ ਰੈਲੀ

    ਐਮਐਲਏ ਕਾਨਵੈਂਟ ਸਕੂਲ ਵੱਲੋਂ ‘ਸਵੱਛ ਭਾਰਤ ਅਭਿਆਨ’ ਤਹਿਤ ਕੱਢੀ ਰੈਲੀ

    ਚੀਮਾ ਮੰਡੀ (ਹਰਪਾਲ)। ਐਮ ਐਲ ਏ ਕਾਨਵੈਂਟ ਸਕੂਲ ਚੀਮਾਂ ਮੰਡੀ ਦੇ ਬੱਚਿਆਂ ਨੇ ਗਾਂਧੀ ਜੈਯੰਤੀ ਦੇ ਮੌਕੇ ‘ਸਵੱਛ ਭਾਰਤ ਅਭਿਆਨ’ ਤਹਿਤ ਰੈਲੀ ਕੱਢੀ ਗਈ। ਇਸ ਰੈਲੀ ਨੂੰ ਥਾਣਾ ਚੀਮਾ ਮੰਡੀ ਦੇ ਮੁੱਖ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਹ ਰੈਲੀ ਮੇਨ ਰੋਡ ਤੋਂ ਚੱਲ ਕੇ ਦੁਰਗਾ ਸ਼ਕਤੀ ਮੰਦਿਰ ਤੱਕ ਕੱਢੀ ਗਈ।

    ਇਸ ਦੌਰਾਨ ਸਕੂਲੀ ਬੱਚਿਆਂ ਨੇ ‘ਇੱਕ ਕਦਮ ਸਵੱਛਤਾ ਵੱਲ’, ‘ਇੱਕ ਇੱਕ ਕਦਮ ਵਧਾਵਾਗੇ’, ‘ਭਾਰਤ ਨੂੰ ਸਵੱਛ ਬਣਾਵਾਂਗੇ, ‘ਕਲੀਨ ਇੰਡੀਆ ਗਰੀਨ ਇੰਡੀਆ’ ਦੇ ਨਾਅਰੇ ਹੇਠ ਕੱਢੀ ਗਈ। ਇਸ ਰੈਲੀ ਰਾਹੀਂ ਲੋਕਾਂ ਨੂੰ ਸਵੱਛਤਾ ਲਈ ਜਾਗਰੂਕ ਕੀਤਾ। ਇਸ ਮੌਕੇ ਪਿ੍ਰੰਸੀਪਲ ਨਰੇਸ਼ ਜਮਵਾਲ , ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮੱਧੂ ਗੋਇਲ, ਹੈਪੀ ਗੋਇਲ , ਰਿੰਕੂ ਚੌਧਰੀ, ਰਾਜਿੰਦਰ ਚੀਮਾ, ਨਵੀਨ ਗੋਇਲ, ਰਾਜ ਕੁਮਾਰ ਗੁਪਤਾ ਅਤੇ ਸਕੂਲ ਸਟਾਫ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here