ਰਾਜਸਭਾ ਮੈਂਬਰਸਿ਼ਪ ਖਾਤਮਾ ਮਾਮਲਾ : ਅਦਾਲਤ ਜਾਣਗੇ ਸ਼ਰਦ ਯਾਦਵ

Rajya Sabha, Membership Termination Case, Sharad Yadav, Court, JDU

ਨਵੀਂ ਦਿੱਲੀ (ਏਜੰਸੀ)। ਜਨਤਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ ਰਾਜ ਸਭਾ ਤੋਂ ਆਪਣੀ ਮੈਂਬਰਸ਼ਿਪ ਖਤਮ ਕੀਤੇ ਜਾਣ ਖਿਲਾਫ਼ ਅਦਾਲਤ ਦਾ ਦਰਵਾਜਾ ਖੜਕਾਉਣਗੇ ਸ੍ਰੀ ਯਾਦਵ ਨੇ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਰਾਜ ਸਭਾ ਦੀ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕੀਤਾ ਜਾਣਾ ਸਹੀ ਨਹੀਂ ਹੈ ਇਸ ‘ਚ ਸੰਸਦੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ ਅਤੇ ਉਹ ਸਦਨ ਦੇ ਸਪੀਕਰ ਦੇ ਇਸ ਫੈਸਲੇ ਖਿਲਾਫ਼ ਅਦਾਲਤ ਜਾਣਗੇ।

ਰਾਜ ਸਭਾ ਦੇ ਸਪੀਕਰ ਐਮ. ਵੈਂਕੱਈਆ ਨਾਇਡੂ ਨੇ ਸ੍ਰੀ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ ਯੂ ਦੀ ਪਟੀਸ਼ਨ ਦੇ ਆਧਾਰ ‘ਤੇ ਚਾਰ ਦਸੰਬਰ ਨੂੰ ਸ੍ਰੀ ਯਾਦਵ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀ ਸੀ ਜਦਯੂ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਆਰਸੀਪੀ ਸਿੰਘ ਨੇ ਸਪੀਕਰ ਤੋਂ ਇਸ ਆਧਾਰ ‘ਤੇ ਸ੍ਰੀ ਯਾਦਵ ਦੀ ਮੈਂਬਰਸ਼ਿਪ ਖਤਮ ਕਰਨ ਦੀ ਅਪੀਲ ਕੀਤੀ ਸੀ ਕਿ ਉਨ੍ਹਾਂ ਨੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ ਅਤੇ ਖੁਦ ਹੀ ਪਾਰਟੀ ਤੋਂ ਅਲੱਗ ਹੋ ਗਏ ਹਨ ਸਪੀਕਰ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਲਬਦਲ ਕਾਨੂੰਨ ਤਹਿਤ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਸੀ ਇਸਦੇ ਨਾਲ ਹੀ ਪਾਰਟੀ ਦੇ ਇੱਕ ਹੋਰ ਆਗੂ ਅਲੀ ਅਨਵਰ ਦੀ ਮੈਂਬਰਸ਼ਿਪ ਵੀ ਇਸੇ ਆਧਾਰ ‘ਤੇ ਖਤਮ ਕਰ ਕੀਤੀ ਗਈ।