ਏਜੰਸੀ
ਮਾਸਕੋ, 7 ਦਸੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਇੱਕ ਐਲਾਨ ਕਰਦਿਆਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਉਹ ਇੱਕ ਹੋਰ ਕਾਰਜਕਾਲ ਲਈ ਉਮੀਦਵਾਰ ਬਣਨਗੇ ਜੇਕਰ ਉਹ ਚੋਣਾਂ ਜਿੱਤੇ ਤਾਂ ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੋਵੇਗਾ ਸ੍ਰੀ ਪੁਤਿਨ ਨੇ ਰੂਸੀ ਸ਼ਹਿਰ ਨਿਝਨੀ ਨੋਵਗੋਰੋਡ ‘ਚ ਆਟੋਮੋਬਾਇਲ ਪਲਾਂਟ ਜੀਏਜੇਡ ਦੇ ਕਰਮਚਾਰੀਆਂ ਨਾਲ ਇੱਕ ਮੁਲਾਕਾਤ ਦੌਰਾਨ ਇਸ ਗੱਲ ਦਾ ਐਲਾਨ ਕੀਤਾ
ਤਾਸ ਨਿਊਜ਼ ਏਜੰਸੀ ਮੁਤਾਬਕ ਸ੍ਰੀ ਪੁਤਿਨ ਨੇ ਕਿਹਾ ਕਿ ਹਾਂ ਮੈਂ ਰੂਸੀ ਸੰਘ ਦੇ ਰਾਸ਼ਟਰਪਤੀ ਚੋਣਾਂ ‘ਚ ਉਮੀਦਵਾਰ ਦੇ ਤੌਰ ‘ਤੇ ਹਿੱਸਾ ਲਵਾਂਗਾ ਸ੍ਰੀ ਪੁਤਿਨ ਸਾਲ 2000 ਤੋਂ ਹੀ ਕਦੇ ਰਾਸ਼ਟਰਪਤੀ ਅਤੇ ਕਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਸੱਤਾ ‘ਚ ਬਣੇ ਹੋਏ ਹਨ ਜੇਕਰ ਉਹ ਮਾਰਚ 2018 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ 2024 ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ ਸ੍ਰੀ ਪੁਤਿਨ ਦਾ ਵਰਤਮਾਨ ਕਾਰਜਕਾਲ ਸੱਤ ਮਈ 2018 ਨੂੰ ਸਮਾਪਤ ਹੋ ਰਿਹਾ ਹੈ
ਜ਼ਿਕਰਯੋਗ ਹੈ ਕਿ ਇਸ ਸਬੰਧੀ ਸੰਸਦ ਦਾ ਉਪਰੀ ਸਦਨ ਫੈਡਰੇਸ਼ਨ ਕਾਊਂਸਿਲ ਅੱਠ ਅਦੇ 15 ਦਸੰਬਰ ਦਰਮਿਆਨ ਅਧਿਕਾਰਕ ਐਲਾਨ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।