ਚੀਨ ਨੇ ਭਾਰਤ ‘ਤੇ ਲਾਇਆ ਦੋਸ਼

China, India, blame, drone, BBC

ਉਨ੍ਹਾਂ ਦੀ ਹੱਦ ‘ਚ ਦਾਖਲ ਹੋਇਆ ਭਾਰਤੀ ਡ੍ਰੋਨ | China

ਬੀਜਿੰਗ (ਏਜੰਸੀ)। ਚੀਨ ਨੇ ਦਾਅਵਾ ਕੀਤਾ ਕਿ ਇੱਕ ਭਾਰਤੀ ਡ੍ਰੋਨ ਉਸਦੀ ਹਵਾਈ ਹੱਦ ‘ਚ ਘੁਸਪੈਠ ਕਰਨ ਤੋਂ ਬਾਅਦ ਵਾਪਸ ਆਪਣੇ ਖੇਤਰ ‘ਚ ਜਾ ਕੇ ਨਸ਼ਟ ਹੋ ਗਿਆ। ਬੀਬੀਸੀ ਨਿਊਜ਼ ਦੇ ਮੁਤਾਬਿਕ ਵੇਸਟਰਨ ਥਿਏਟਰ ਕਾਂਬੇਟ ਬਿਊਰੋ ਦੇ ਉਪ ਨਿਦੇਸ਼ਕ ਝਾਂਗ ਸ਼ੁਇਲੀ ਨੇ ਕਿਹਾ ਕਿ ਇਹ ਹਾਲ ਦੇ ਦਿਨਾਂ ਦੀ ਘਟਨਾ ਹੈ। ਉਨ੍ਹਾਂ ਹਾਲਾਂਕਿ ਘਟਨਾ ਦੇ ਅਸਲ ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਸ੍ਰੀ ਸ਼ੁਇਲੀ ਦੇ ਹਵਾਲੇ ਨਾਲ ਰਿਹਾ। (China)

ਕਿ ਭਾਰਤ ਨੇ ਚੀਨ ਦੀ ਖੇਤਰੀ ਸੰਪ੍ਰਭੂਤਾ ਦੀ ਉਲੰਘਣਾ ਕੀਤੀ ਹੈ। ਹਿਮਾਲਿਆਈ ਪਠਾਰ ਦੇ ਇੱਕ ਇਲਾਕੇ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਇਸ ਸਾਲ ਗਰਮੀਆਂ ‘ਚ ਵਿਵਾਦ ਉੱਭਰ ਕੇ ਸਾਹਮਣੇ ਆਇਆ ਸੀ। ਬੀਤੀ ਜੂਨ ‘ਚ ਭਾਰਤ, ਚੀਨ ਤੇ ਭੂਟਾਨ ਦੀ ਹੱਦ ‘ਤੇ ਸਥਿੰਤ ਡੋਕਲਾਮ/ਡੋਂਗਲਾਂਗ ਪਠਾਰ ਤੱਕ ਚੀਨ ਵੱਲੋਂ ਸੜਕ ਨਿਰਮਾਣ ਦਾ ਭਾਰਤ ਨੇ ਸਖਤ ਵਿਰੋਧ ਕੀਤਾ ਸੀ। ਇਸ ਇਲਾਕੇ ‘ਤੇ ਭੂਟਾਨ ਦੇ ਕਬਜ਼ੇ ਦਾ ਭਾਰਤ ਹਮਾਇਤ ਕਰਦਾ ਹੈ ਜਦੋਂਕਿ ਚੀਨ ਵੀ ਉਸਦਾ ਦਾਅਵੇਦਾਰ ਹੈ। ਭਾਰਤ ਨੇ ਹਾਲਾਂਕਿ ਚੀਨ ਦੇ ਤਾਜ਼ੇ ਦਾਅਵੇ ਨੂੰ ਲੈ ਕੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ। ਸਰਕਾਰੀ ਮੀਡੀਆ ਨੇ ਸ੍ਰੀ ਸ਼ੁਇਲੀ ਦੇ ਹਵਾਲੇ ਨਾਲ ਆਪਣੀ ਵਿਸਥਾਰ ਰਿਪੋਰਟ ‘ਚ ਕਿਹਾ ਕਿ ਚੀਨੀ ਹੱਦ ਸੁਰੱਖਿਆ ਬਲਾਂ ਨੇ ਇਸ ਕਥਿੱਤ ਡ੍ਰੋਨ ਦੀ ਸੱਚਾਈ ਪਤਾ ਵੀ ਕੀਤੀ ਹੈ। ਉਨ੍ਹਾਂ ਇਸ ਮਾਮਲੇ ਦਾ ਇਹ ਕਹਿੰਦਿਆਂ ਸਖਤ ਵਿਰੋਧ ਤੇ ਅਸੰਤੋਸ਼ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਡੇ ਦੇਸ਼ ਦੀ ਸੁਰੱਖਿਆ ਤੇ ਅਧਿਕਾਰਾਂ ‘ਤੇ ਵੀ ਖਤਰਾ ਹੈ। ()

ਤਕਨੀਕੀ ਖਰਾਬੀ ਨਾਲ ਗਿਆ ਸੀ ਭਾਰਤੀ ਡ੍ਰੋਨ : ਮੰਤਰਾਲਾ | ਚੀਨ ਨੇ ਭਾਰਤ ‘ਤੇ ਲਾਇਆ ਦੋਸ਼

ਭਾਰਤ ਨੇ ਕਿਹਾ ਕਿ ਉਸਦਾ ਇੱਕ ਡ੍ਰੋਨ ਤਕਨੀਕੀ ਖਰਾਬੀ ਕਾਰਨ ਸਿੱਕਮ ਸੈਕਟਰ ‘ਚ ਅਸਲ ਕੰਟਰੋਲ ਰੇਖਾ ਤੋਂ ਪਾਰ ਚੀਨ ਦੀ ਹੱਦ ‘ਚ ਗਿਆ ਸੀ। ਚੀਨ ਵੱਲੋਂ ਇਸ ‘ਤੇ ਡੂੰਘੀ ਇਤਰਾਜ਼ਗੀ ਦਰਜ ਕਰਾਉਣ ਤੇ ਇਸ ਨੂੰ ਹੱਦ ‘ਚ ਗੈਰ ਕਾਨੂੰਨੀ ਘੁਸਪੈਠ ਕਰਾਰ ਦਿੱਤੇ ਜਾਣ ਤੋਂ ਬਾਅਦ ਇੱਥੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਕੱਲ੍ਹ ਇੱਕ ਮਾਨਵ ਰਹਿਤ ਭਾਵ ਡ੍ਰੋਨ ਭਾਰਤੀ ਹੱਦ ਖੇਤਰ ‘ਚ ਨਿਯਮਿਤ ਪ੍ਰੀਖਣ ਉੱਡਾਨ ‘ਤੇ ਸੀ ਜੋ ਅਚਾਨਕ ਤਕਨੀਕੀ ਖਰਾਬੀ ਕਾਰਨ ਕੰਟਰੋਲ ਗੁਆ ਬੈਠਾ। (China)

ਸਿੱਕਮ ਦਾ ਸੈਕਟਰ ‘ਚ ਅਸਲ ਕੰਟਰੋਲ ਰੇਖਾ ਨੂੰ ਪਾਰ ਕਰਕੇ ਚੀਨ ਦੀ ਹੱਦ ‘ਚ ਦਾਖਲ ਹੋ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਸਥਾਪਿਤ ਨਿਯਮਾਂ ਤਹਿਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਆਪਣੀ ਖਬਰਾਂ ‘ਚ ਚੀਨ ਦੇ ਪੱਛਮੀ ਫੌਜ ਕਮਾਨ ਦੇ ਉਪ ਮੁਖੀ ਸ਼ੁਇਲੀ ਝਾਂਗ ਦੇ ਹਵਾਲੇ ਤੋਂ ਕਿਹਾ ਸੀ ਕਿ ਚੀਨ ਦੀ ਹੱਦ ‘ਚ ਇਸ ਤਰ੍ਹਾਂ ਭਾਰਤੀ ਡ੍ਰੋਨ ਦਾ ਪ੍ਰਵੇਸ਼ ਕਰਨਾ ਚੀਨ ਦੀ ਸੰਪ੍ਰਭੂਤਾ ਦੀ ਉਲੰਘਣਾ ਹੈ ਜਿਸ ਦਾ ਚੀਨ ਸਖ਼ਤ ਵਿਰੋਧ ਕਰਦਾ ਹੈ। (China)