8 ਦਸੰਬਰ ਨੂੰਸੁਣਵਾਈ ਜਾਵੇਗੀ ਸਜ਼ਾ
ਏਜੰਸੀ ਨੋਇਡਾ,7 ਦਸੰਬਰ।
ਨੋਇਡਾ ਦੇ ਚਰਚਿਤ ਨਿਠਾਰੀ ਕਾਂਡ ਦੇ ਇੱਕ ਹੋਰ ਮਾਮਲੇ ‘ਚ ਵੀਰਵਾਰ ਨੂੰ ਫੈਸਲਾ ਸੁਣਾਇਆ ਗਿਆ। ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਨਿਠਾਰੀ ਕਾਂਡ ਦੇ ਨੌਵੇਂ ਮਾਮਲੇ ‘ਚ ਮੋਨਿੰਦਰ ਸਿੰਘ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਦੋਸ਼ੀ ਕਰਾਰ ਦਿੱਤਾ। ਦੋਵਾਂ ਨੂੰ ਸਜ਼ਾ 8 ਦਸੰਬਰ ਨੂੰ ਸੁਣਾਈ ਜਾਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੋਸ਼ੀ ਸੁਰਿੰਦਰ ਕੋਹਲੀ ਤੇ ਸਜਯਾਫ਼ਤਾ ਮੋਨਿੰਦਰ ਸਿੰਘ ਪੰਧੇਰ ਨੇ ਅਦਾਲਤ ‘ਚ ਅੰਤਿਮ ਬਹਿਸ ‘ਚ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਸੀਬੀਆਈ ਦੇ ਵਿਸ਼ੇਸ਼ ਜੱਜ ਪਵਨ ਕੁਮਾਰ ਤਿਵਾਰੀ ਦੀ ਅਦਾਲਤ ‘ਚ ਬੁੱਧਵਾਰ ਨੂੰ ਡਾਸਨਾ ਜੇਲ੍ਹ ‘ਚ ਸਜ਼ਾ ਕੱਟ ਰਿਹਾ ਸੁਰਿੰਦਰ ਕੋਹਲੀ ਪੇਸ਼ ਹੋਇਆ ਅੰਤਿਮ ਬਹਿਸ ‘ਚ ਉਸਨੇ ਪੰਜ ਮਿੰਟ ਤੱਕ ਸੀਬੀਆਈ ਜਾਂਚ ‘ਤੇ ਉਂਗਲੀ ਉਠਾਈ ਇਸ ਦੇ ਨਾਲ ਹੀ ਅਦਾਲਤ ‘ਚ ਕੋਹਲੀ ਦੀ ਬਹਿਸ ਪੂਰੀ ਹੋ ਗਈ ਸੀਬੀਆਈ ਦੇ ਵਿਸ਼ੇਸ਼ ਲੋਕ ਮੁਦਈ ਜੇਪੀ ਸ਼ਰਮਾ ਨੇ ਕੋਹਲੀ ਦੇ ਪੱਖ ਦਾ ਵਿਰੋਧ ਕੀਤਾ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਅੰਤਿਮ ਬਹਿਸ ਕਰਨ ਦਾ ਸਮਾਂ ਪੂਰਨ ਹੋ ਗਿਆ।
ਅਦਾਲਤ ਨੇ ਸੱਤ ਦਸੰਬਰ ਨੂੰ ਨਿਠਾਰੀ ਕਾਂਡ ਦੇ ਨੌਵੇਂ ਮਾਮਲੇ ‘ਚ ਫੈਸਲੇ ਲਈ ਦਿਨ ਸੁਰੱਖਿਅਤ ਰੱਖਿਆ ਹੈ। ਪੰਧੇਰ ਅਤੇ ਕੋਹਲੀ ਖਿਲਾਫ਼ ਨਿਠਾਰੀ ਕਾਂਡ ‘ਚ ਕੁੱਲ 16 ਮੁਕੱਦਮੇ ਚੱਲ ਰਹੇ ਹਨ। ਅੱਠ ਮਾਮਲਿਆਂ ‘ਚ ਵਿਸ਼ੇਸ਼ ਅਦਾਲਤ ‘ਚ ਫੈਸਲਾ ਸੁਣਾਇਆ ਜਾ ਚੁੱਕਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Nithari Case, Moninder Singh Pandher, Surinder Kohli, CBI Court