Rajvir Jawanda: ਰਾਜਵੀਰ ਜਵੰਦਾ ਦੀ ਆਖਰੀ ਫਿਲਮ ਦਾ ਟ੍ਰੇਲਰ ਲਾਂਚ, ਭਾਵੁਕ ਹੋਏ ਮਨਕੀਰਤ ਔਲਖ

Rajvir Jawanda
Rajvir Jawanda: ਰਾਜਵੀਰ ਜਵੰਦਾ ਦੀ ਮੌਤ ਮਾਮਲੇ ’ਚ ਹਾਈਕੋਰਟ ’ਚ ਸੁਣਵਾਈ, ਜਾਣੋ ਕੀ ਆਇਆ ਫੈਸਲਾ

Rajvir Jawanda: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੀ ਆਖਰੀ ਫਿਲਮ, ‘ਯਮਲਾ’ 28 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੀ ਕਾਸਟ ਤੇ ਰਾਜਵੀਰ ਦੇ ਪਰਿਵਾਰ ਨੇ ਹਾਲ ਹੀ ’ਚ ਇਸ ਦਾ ਟ੍ਰੇਲਰ ਰਿਲੀਜ਼ ਕੀਤਾ, ਜਿਸ ’ਚ ਪੰਜਾਬੀ ਫਿਲਮ ਇੰਡਸਟਰੀ ਦੀਆਂ ਕਈ ਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਟ੍ਰੇਲਰ ਲਾਂਚ ਦੌਰਾਨ ਸਟੇਜ ’ਤੇ ਦਿਖਾਈ ਦੇਣ ਵਾਲੇ ਗਾਇਕ ਮਨਕੀਰਤ ਔਲਖ ਆਪਣੇ ਆਪ ਨੂੰ ਕਾਬੂ ’ਚ ਨਹੀਂ ਰੱਖ ਸਕੇ ਤੇ ਬੋਲਦੇ ਹੋਏ ਭਾਵੁਕ ਹੋ ਗਏ। Rajvir Jawanda

ਇਹ ਖਬਰ ਵੀ ਪੜ੍ਹੋ : Delhi Courts Bomb threats: ਦਿੱਲੀ ਦੀਆਂ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਾਕੇਤ ਤੇ ਤੀਸ ਹਜ਼ਾਰੀ ਅਦਾਲਤਾਂ …

ਰਾਜਵੀਰ ਜਵੰਦਾ ਦਾ ਪਰਿਵਾਰ, ਅਦਾਕਾਰ ਗੁਰਪ੍ਰੀਤ ਗੁੱਗੀ ਤੇ ਫਿਲਮ ਦੀ ਟੀਮ ਦੇ ਮੈਂਬਰ ਵੀ ਮੌਜ਼ੂਦ ਸਨ। ਮਨਕੀਰਤ ਨੇ ਕਿਹਾ ਕਿ ਫਿਲਮ ਦੀ ਰਿਲੀਜ਼ ’ਤੇ, ਦਰਸ਼ਕਾਂ ਨੂੰ ਰਾਜਵੀਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਸਿਨੇਮਾਘਰਾਂ ਨੂੰ ਭਰਨਾ ਚਾਹੀਦਾ ਹੈ, ਤਾਂ ਜੋ ਇਹ ਮਹਿਸੂਸ ਕੀਤਾ ਜਾ ਸਕੇ ਕਿ ਉਹ ਅਜੇ ਵੀ ਸਾਰਿਆਂ ਦੇ ਦਿਲਾਂ ਵਿੱਚ ਰਹਿੰਦਾ ਹੈ। ਪ੍ਰਦਰਸ਼ਨ ਦੌਰਾਨ, ਉਨ੍ਹਾਂ ਨੇ ‘ਮੇਰੇ ਸੱਜਣ ਇੰਨੀ ਦੂਰ ਗਏ, ਜਿਥੋ ਵਾਪਸੀ ਕੋਈ ਨਾ ਮੁਡੀਆ’ ਗੀਤ ਗਾਇਆ, ਜਿਸਨੇ ਮੌਜੂਦ ਲੋਕਾਂ ਨੂੰ ਪ੍ਰਭਾਵਿਤ ਕੀਤਾ।