ਰਾਜਪੁਰਾ ‘ਚੋਂ ਪਹਿਲਾ ਰਿਕਾਰਡ ਹੋਇਆ ਲਿਮਕਾ ਬੁਕ ਆਫ ਰਿਕਾਰਡ ‘ਚ ਦਰਜ
ਰਾਜਪੁਰਾ, (ਜਤਿੰਦਰ ਲੱਕੀ)। ਰਾਜਪੁਰਾ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਛਾ ਗਈ ਜਦ ਪਹਿਲੀ ਵਾਰ ਲਿਮਕਾ ਬੁੱਕ (Limca Book of Record) ਵਿੱਚ ਸ਼ਹਿਰ ਦਾ ਨਾਂਅ ਆਇਆ। ਇਸ ਖੁਸ਼ੀ ਦਾ ਕਾਰਨ ਇੱਥੋਂ ਦੇ ਵਸਨੀਕ ਅਭਿਸ਼ੇਕ ਕੁਮਾਰ ਚੌਹਾਨ ਸਨ, ਜਿਨ੍ਹ੍ਹਾਂ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ ਹੈ। 26 ਸਾਲ ਦੀ ਛੋਟੀ ਉਮਰ ਵਿੱਚ ਅਭਿਸ਼ੇਕ ਨੇ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਗ੍ਰਾਸ ਆਰਟਿਸਟ ਦੇ ਨਾਮ ਵਜੋਂ ਇੱਕ ਵਿਲੱਖਣ ਪਹਿਚਾਣ ਬਣਾਈ ਹੈ ਤੇ ਕਈ ਹੋਰ ਉਪਲਬੱਧੀਆਂ ਵੀ ਹਾਸਿਲ ਕਰਦੇ ਹੋਏ ਗ੍ਰਾਸ ਆਰਟਿਸਟ ਅਭਿਸ਼ੇਕ ਨੇ ਕਈ ਹੋਰ ਮਾਰਕੇ ਵੀ ਮਾਰੇ ਹਨ। ਜਿਨ੍ਹਾਂ ਵਿੱਚ ਸਟੇਟ ਅਵਾਰਡ , ਪੰਜਾਬ ਦੀ ਸਰਕਾਰੀ ਕਿਤਾਬ ਵਿੱਚ ਨਾਮ , ਪ੍ਰਧਾਨ ਮੰਤਰੀ ਮੋਦੀ ਤੋਂ ਪੱਤਰ, ਇੰਡੀਆ ਬੁੱਕ ਵਿੱਚ ਨਾਂਅ, ਪੰਜਾਬ ਦੇ ਮੁੱਖ ਮੰਤਰੀ ਦਾ ਉਨ੍ਹਾਂ ਦੀ ਕਲਾ ਵੱਲ ਝੁਕਾਅ ਤੇ ਅਗਲਾ ਟੀਚਾ ਗਿੰਨੀਸ ਬੁੱਕ ਆਫ ਵਰਲਡ ਵਿੱਚ ਨਾਮ ਦਰਜ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ਇਹ ਸਭ ਤਾਂ ਵਿਰਸੇ ਦੀ ਸੇਵਾ ਕਰਕੇ ਹੈ, ਉਹਨਾਂ ਕੁਝ ਖਾਸ਼ ਨਹੀਂ ਕੀਤਾ। ਆਪਣੇ ਵਿਰਸੇ ਦੀ ਸੇਵਾ ਦੇ ਨਾਲ ਉਸ ਦੀ ਸੰਭਾਲ ਕਰ ਰਿਹਾ ਹਾਂ।ਅਭਿਸ਼ੇਕ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਅੱਖਾਂ ‘ਤੇ ਪੱਟੀ ਬੰਨ੍ਹਣ ਤੋਂ ਬਾਦ ਉਨ੍ਹਾਂ ਨੂੰ ਕੁੱਝ ਨਹੀਂ ਦਿਸਦਾ ਪਰ ਉਨ੍ਹਾਂ ਦੇ ਮਨ ਵਿੱਚ ਕਲਾ ਦੀ ਛਵੀ ਬਣ ਜਾਂਦੀ ਹੈ ਅਤੇ ਘਾਹ ਦੇ ਛੋਟੇ-ਛੋਟੇ ਤੀਲੇ ਉਸਨੂੰ ਆਪਣੇ ਸਰੀਰ ਦਾ ਅੰਗ ਜਾਪਦੇ ਨੇ ਜਿਸ ਵਜੋਂ ਉਹ ਇੰਨੀ ਬਾਰੀਕ ਕਾਰੀਗਰੀ ਕਰ ਲੈਂਦਾ ਹੈ।
ਇਸ ਮਹਾਨ ਪ੍ਰਾਪਤੀ ‘ਤੇ ਐਮ. ਐਲ. ਏ. ਰਾਜਪੁਰਾ ਹਰਿਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਰਾਜਪੁਰਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਭਿਸ਼ੇਕ ਆਪਣੀ ਪ੍ਰੀਤਿਭਾ ਨਾਲ ਰਾਜਪੁਰੇ ਦਾ ਨਾਂਅ ਪੂਰੇ ਵਿਸ਼ਵ ਵਿੱਚ ਰੌਸ਼ਨ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਰਣਜੀਤ ਸਿੰਘ ਰਾਣਾ, ਜਗਦੀਸ਼ ਕੁਮਾਰ ਜੱਗਾ, ਨੀਨਾ ਮਿੱਤਲ, ਅਮਰਿੰਦਰ ਸਿੰਘ ਕੰਗ ਅਤੇ ਹੋਰ ਸ਼ਖਸ਼ੀਅਤਾਂ ਨੇ ਵੀ ਆਪਣੀ ਖੁਸ਼ੀ ਜਾਹਰ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।