ਮੁੰਬਈ ‘ਚ ਬਾਰਸ਼ ਦਾ ਕਹਿਰ, 22 ਲੋਕਾਂ ਦੀ ਮੌਤ

Rains, Mumbai, 22 Killed

ਮੁੰਬਈ ‘ਚ ਬਾਰਸ਼ ਦਾ ਕਹਿਰ, 22 ਲੋਕਾਂ ਦੀ ਮੌਤ

ਮੁੰਬਈ, ਏਜੰਸੀ। ਦੇਸ਼ ਦੀ ਵਪਾਰ ਨਗਰੀ ਮੁੰਬਈ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ‘ਚ ਬਾਰਸ਼ ਕਹਿਰ ਢਾਹ ਰਹੀ ਹੈ। ਮੰਗਲਵਾਰ ਸਵੇਰੇ ਬਾਰਸ਼ ਕਾਰਨ ਦੀਵਾਰ ਡਿੱਗਣ ਦੀਆਂ ਘਟਨਾਵਾਂ ‘ਚ ਘੱਟੋ ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋ ਗਏ ਹਨ। ਮੌਸਮ ਵਿਭਾਗ ਦੇ 24 ਘੰਟਿਆਂ ਦੇ ਅੰਦਰ ਹੋਰ ਬਾਰਸ਼ ਹੋਣ ਦੇ ਅਨੁਮਾਨ ਨਾਲ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ। ਮੁੰਬਈ, ਨਵੀਂ ਮੁੰਬਈ, ਠਾਣੇ ਅਤੇ ਕੋਂਕਣ ਇਲਾਕੇ ‘ਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ‘ਚ ਛੁੱਟੀ ਐਲਾਨੀ ਗਈ ਹੈ।

ਪੁਣੇ ਦੇ ਅੰਬੇਗਾਂਵ ਸਥਿਤ ਇੱਕ ਕਾਲਜ ਦੀ ਦੀਵਾਰ ਡਿੱਗਣ ਨਾਲ ਛੇ ਲੋਕਾਂ ਦੀ ਦੱਬ ਕੇ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਮੁੰਬਈ ਦੇ ਪੂਰਬੀ ਮਲਾਡ ‘ਚ ਇੱਕ ਦੀਵਾਰ ਦੇ ਝੌਂਪੜੀਆਂ ‘ਤੇ ਡਿੱਗਣ ਨਾਲ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਮਲਾਡ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਸ੍ਰੀ ਫਡਨਵੀਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ। ਕਲਿਆਣ ‘ਚ ਵੀ ਤਿੰਨ ਲੋਕਾਂ ਦੇ ਮਰਨ ਦੀ ਰਿਪੋਰਟ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।