ਹਿਸਾਰ-ਭਿਵਾਨੀ ’ਚ ਵੀ ਦਿਖੇਗਾ ਅਸਰ | Weather Update
ਸੋਨੀਪਤ (ਸੱਚ ਕਹੂੰ ਨਿਊਜ)। ਹਰਿਆਣਾ ’ਚ ਅੱਜ ਆਦਮਪੁਰ, ਹਿਸਾਰ, ਸਰਸਾ, ਮਹਮ, ਭਿਵਾਨੀ ਅਤੇ ਹੋਰ ਖੇਤਰਾਂ ’ਚ ਹਲਕੇ ਤੋਂ ਭਾਰੀ ਮੀਂਹ ਪਿਆ । ਮੌਸਮ (Weather Update) ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਰੋਹਤਕ ’ਚ ਅਤੇ ਹੋਰ ਕੁਝ ਖੇਤਰਾਂ ’ਚ ਵੀ ਆਈਐੱਮਡੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ।
ਰੋਹਤਕ ਵੱਲ ਹੁਣ ਮੀਂਹ ਅਤੇ ਹਨੇਰੀ ਦੀ ਕੋਈ ਸੰਭਾਵਨਾ ਨਹੀ ਹੈ। ਇਸ ਵਿਚਕਾਰ ਆਈਐੱਮਡੀ ਚੰਡੀਗੜ੍ਹ ਨੇ ਦੁਪਹਿਰ ਹਰਿਆਣਾ ’ਚ ਅਗਲੇ ਪੰਜ ਦਿਨਾਂ ਤੱਕ ਮੌਸਮ ਦਾ ਅਗਾਊ ਅਲਰਟ ਜਾਰੀ ਕੀਤਾ ਸੀ। ਇਸ ’ਚ 25 ਜੂਨ ਨੂੰ ਪੂਰੇ ਸੂਬੇ ’ਚ ਮੀਂਹ, ਹਨੇਰੀ ਨਾਲ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜ ਦਿਨਾਂ ਤੱਕ ਜ਼ਿਆਦਾਤਰ ਮੌਸਮ ’ਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਇਸ ਦੌਰਾਨ ਬੁੱਧਵਾਰ ਬਾਅਦ ਦੁਪਹਿਰ ਕਈ ਜ਼ਿਲ੍ਹਿਆਂ ’ਚ ਗਰਜ-ਤੂਫਾਨ ਦੇ ਨਾਲ ਮੀਂਹ ਪਿਆ। ਗੁਰੂਗ੍ਰਾਮ ’ਚ 47 ਮਿਲੀਮੀਟਰ ਅਤੇ ਸੋਨੀਪਤ ’ਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਰਾਤ ਨੂੰ ਯਮੁਨਾਨਗਰ ਅਤੇ ਕਰਨਾਲ ’ਚ ਹਲਕਾ ਮੀਂਹ ਪਿਆ। ਕਈ ਜ਼ਿਲ੍ਹਿਆਂ ’ਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਹਵਾ ਵੀ ਚੱਲੀ। ਗੁਰੂਗ੍ਰਾਮ ’ਚ ਪਾਣੀ ਭਰ ਜਾਣ ਕਾਰਨ ਹਾਈਵੇਅ ਵੀ ਜਾਮ ਹੋ ਗਿਆ। ਨਾਰਨੌਲ ’ਚ ਮੀਂਹ ਤੋਂ ਬਾਅਦ ਪਾਣੀ ਭਰ ਜਾਣ ਕਾਰਨ ਯੋਗ ਦਿਵਸ ਦਾ ਸਥਾਨ ਬਦਲਣਾ ਪਿਆ। ਇੱਥੇ 23 ਮਿਲੀਮੀਟਰ ਮੀਂਹ ਪਿਆ ਹੈ। ਕਈ ਜ਼ਿਲ੍ਹਿਆਂ ’ਚ ਅਜੇ ਵੀ ਆਸਮਾਨ ’ਚ ਬੱਦਲ ਛਾਏ ਹੋਏ ਹਨ। ਇਸ ਦੌਰਾਨ ਫਤਿਹਾਬਾਦ ਦੇ ਰਤੀਆ ’ਚ ਵੀ ਤੇਜ ਮੀਂਹ ਪਿਆ।
ਇਹ ਵੀ ਪੜ੍ਹੋ : ਰਾਜਪਾਲ ਨੇ ਕਾਨਫਰੰਸ ਕਰਕੇ ਮੁੱਖ ਮੰਤਰੀ ਨੂੰ ਦਿੱਤਾ ਜਵਾਬ
ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸਵੇਰੇ 5 ਵਜੇ ਅਚਾਨਕ ਮੌਸਮ ਖਰਾਬ ਹੋ ਗਿਆ। ਇਸ ਤੋਂ ਬਾਅਦ ਮੌਸਮ ਵਿਭਾਗ ਨੇ ਦਿੱਲੀ ਨਾਲ ਲੱਗਦੇ ਖੇਤਰ ’ਚ 40 ਤੋਂ 60 ਕਿਲੋਮੀਟਰ ਦੀ ਰਫਤਾਰ ਨਾਲ ਤੂਫਾਨ ਅਤੇ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਸ਼ਾਮ 6 ਵਜੇ ਦੇ ਕਰੀਬ ਨੂਹ, ਤਾਵਡੂ, ਸੋਹਨਾ, ਗੁਰੂਗ੍ਰਾਮ, ਰੇਵਾੜੀ, ਪਟੌਦੀ, ਕੋਸਲੀ, ਝੱਜਰ, ਬਹਾਦੁਰਗੜ੍ਹ, ਬੇਰੀ, ਰੋਹਤਕ, ਫਰੀਦਾਬਾਦ, ਖਰਖੋਦਾ ਅਤੇ ਸੋਨੀਪਤ ’ਚ ਗਰਜ, ਅਚਾਨਕ ਗਰਜ ਅਤੇ ਬਿਜਲੀ ਡਿੱਗੀ। ਜਦੋਂ ਕਿ ਗੁਰੂਗ੍ਰਾਮ ਦੇ ਆਸਪਾਸ ਭਾਰੀ ਮੀਂਹ ਪਿਆ, ਦੂਜੇ ਖੇਤਰਾਂ ’ਚ ਹਲਕੀ ਤੋਂ ਮੱਧਮ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਜਾਰੀ ਮੀਂਹ ਦੇ ਮੌਜੂਦਾ ਅੰਕੜਿਆਂ ’ਚ ਗੁਰੂਗ੍ਰਾਮ ’ਚ 47 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪਿਛਲੇ 3 ਘੰਟਿਆਂ ’ਚ 17 ਮਿਲੀਮੀਟਰ ਮੀਂਹ ਪਿਆ। ਇੱਥੇ ਕੁਝ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਗੁਰੂਗ੍ਰਾਮ ’ਚ ਮੰਗਲਵਾਰ ਨੂੰ ਵੀ ਚੰਗਾ ਮੀਂਹ ਪਿਆ। ਇਸ ਤੋਂ ਇਲਾਵਾ ਸੋਨੀਪਤ ’ਚ 0.5 ਮਿਲੀਮੀਟਰ, ਕਰਨਾਲ ’ਚ 2.5 ਮਿਲੀਮੀਟਰ, ਯਮੁਨਾਨਗਰ ’ਚ 1 ਮਿਲੀਮੀਟਰ, ਮੇਵਾਤ ’ਚ 0.5 ਮਿਲੀਮੀਟਰ ਮੀਂਹ ਪਿਆ। ਨਾਰਨੌਲ ’ਚ 23 ਮਿਲੀਮੀਟਰ ਮੀਂਹ ਪਿਆ ਹੈ। ਰੇਵਾੜੀ ’ਚ ਵੀ ਮੀਂਹ ਦੀ ਗਤੀਵਿਧੀ ਦੇਖੀ ਗਈ ਹੈ, ਪਰ ਇੱਥੋਂ ਤੱਕ ਮੀਂਹ ਦੇ ਅੰਕੜੇ ਸਾਹਮਣੇ ਨਹੀਂ ਆਏ ਹਨ।