Railway News: ਰੇਲਵੇ ਫਿਰੋਜ਼ਪੁਰ ਡਿਵੀਜ਼ਨ ਨੇ ਵਿੱਤੀ ਸਾਲ ‘ਚ ਟਿਕਟ ਚੈਕਿੰਗ ਰਾਹੀਂ ਕਰੋੜਾਂ ਰੁਪਏ ਦਾ ਮਾਲੀਆ ਕੀਤਾ ਇਕੱਠਾ

Railway News
ਫਿਰੋਜ਼ਪੁਰ : ਯਾਤਰੀਆਂ ਦੀ ਟਿਕਟ ਚੈਕਿੰਗ ਕਰਦੇ ਹੋਏ ਰੇਲਵੇ ਟਿਕਟ ਚੈਕਿੰਗ ਸਟਾਫ਼।

Railway News: (ਜਗਦੀਪ ਸਿੰਘ) ਫਿਰੋਜ਼ਪੁਰ। ਰੇਲਗੱਡੀਆਂ ਵਿੱਚ ਅਣਅਧਿਕਾਰਤ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਵਰਤਾਰੇ ਨੂੰ ਰੋਕਣ ਲਈ, ਫਿਰੋਜ਼ਪੁਰ ਡਿਵੀਜ਼ਨ ਦੀ ਟਿਕਟ ਚੈਕਿੰਗ ਟੀਮ ਵੱਲੋਂ ਰੇਲਗੱਡੀਆਂ ਵਿੱਚ ਲਗਾਤਾਰ ਟਿਕਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਰਚ ਮਹੀਨੇ ਦੌਰਾਨ, ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਦੁਆਰਾ ਰੇਲਗੱਡੀਆਂ ਵਿੱਚ ਟਿਕਟਾਂ ਦੀ ਜਾਂਚ ਦੌਰਾਨ, ਕੁੱਲ 29,436 ਯਾਤਰੀ ਬਿਨ੍ਹਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਲਗਭਗ 2.76 ਕਰੋੜ ਰੁਪਏ ਦਾ ਮਾਲੀਆ ਜੁਰਮਾਨੇ ਵਜੋਂ ਇਕੱਠਾ ਕੀਤਾ ਗਿਆ।

ਇਹ ਵੀ ਪੜ੍ਹੋ: Raikot News: ਬਜ਼ੁਰਗ ਮਾਂ ਦੀ ਕੁੱਟਮਾਰ ਕਰਨ ਵਾਲਾ ਕਲਯੁਗੀ ਨੂੰਹ-ਪੁੱਤ ਪੁਲਿਸ ਵੱਲੋਂ ਗ੍ਰਿਫਤਾਰ

ਰੇਲਵੇ ਅਧਿਕਾਰੀ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਨੇ ਵਿੱਤੀ ਸਾਲ ਵਿੱਚ ਟਿਕਟ ਚੈਕਿੰਗ ਰਾਹੀਂ ਲਗਭਗ 34.14 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ। ਇਸ ਤੋਂ ਇਲਾਵਾ ਡਿਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ, ਡਿਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਤ ਨਿਰੀਖਣ ਕੀਤਾ ਜਾਂਦਾ ਹੈ। ਨਤੀਜੇ ਵਜੋਂ, ਮਾਰਚ ਦੇ ਮਹੀਨੇ ਵਿੱਚ, ਸਟੇਸ਼ਨ ਪਰਿਸਰ ਵਿੱਚ ਕੂੜਾ ਸੁੱਟਣ ਲਈ 449 ਯਾਤਰੀਆਂ ਤੋਂ 78,000 ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ । ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਵਿੱਚ ਟਿਕਟ ਜਾਂਚ ਮੁਹਿੰਮ ਜਾਰੀ ਰਹੇਗੀ।