ਰੇਲ ਜਾਮ ਪ੍ਰੋਗਰਾਮ: ਭਾਕਿਯੂ ਉਗਰਾਹਾਂ ਨੇ ‘ਆਪ’ ਨੂੰ ਦਿਖਾਇਆ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ

ਰੇਲ ਜਾਮ ਪ੍ਰੋਗਰਾਮ: ਭਾਕਿਯੂ ਉਗਰਾਹਾਂ ਨੇ ‘ਆਪ’ ਨੂੰ ਦਿਖਾਇਆ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ

ਬਰਨਾਲਾ, (ਜਸਵੀਰ ਸਿੰਘ ਗਹਿਲ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਸੈਂਕੜੇ ਕਿਸਾਨਾਂ ਵੱਲੋਂ ਸੂਬੇ ਭਰ ’ਚ ਰੇਲਾਂ ਜਾਮ ਕਰਕੇ ‘ਆਪ’ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਦਾ ਸੀਸਾ ਦਿਖਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਫੌਰੀ ਹੱਲ ਕਰਨ ਦੀ ਮੰਗ ਵੀ ਕੀਤੀ।

ਰੇਲ ਜਾਮ ਪ੍ਰੋਗਰਾਮ ਦੌਰਾਨ ਉਚੇਚੇ ਤੌਰ ’ਤੇ ਇੱਥੇ ਪਹੰੁਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੰਘੇ ਦਿਨੀ ਬਹੁਮਤ ਸਾਬਤ ਕਰਕੇ ਆਪਣੇ ਵਿਧਾਇਕਾਂ ਤੋਂ ਆਪਣੀ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜਾਰੀ ਦੀ ਰਿਪੋਰਟ ਗਈ ਹੈ ਤਾਂ ਜੋ ਉਹ ਮੁੜ ਲੋਕਾਂ ਨੂੰ ਭਰਮਾ ਸਕੇ। ਪਰ ਅਸਲ ਹਕੀਕਤ ਕੁੱਝ ਹੋਰ ਬਿਆਨ ਕਰਦੀ ਹੈ। ਉਗਰਾਹਾਂ ਨੇ ਕਿਹਾ ਕਿ ਜੇਕਰ ਸਿਰਫ਼ ਕਿਸਾਨਾਂ ਤੇ ਮਜ਼ਦੂਰਾਂ ਦੀ ਹੀ ਗੱਲ ਕੀਤੀ ਜਾਵੇ ਤਾਂ ਉਨਾਂ ਦੀਆਂ ਹੱਕੀ ਮੰਗਾਂ ਵੀ ਜਿਉਂ ਦੀ ਤਿਉਂ ਲਟਕ ਰਹੀਆਂ ਹਨ। ਕਿਸੇ ਵੀ ਕਿਸਾਨ ਨੂੰ ਉਸ ਦੀ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ ਨਹੀ ਦਿੱਤਾ ਗਿਆ।

ਆਰਥਿਕ ਹਾਲਤ ਸੁਧਾਰਨ ਲਈ ਮਜ਼ਦੂਰਾਂ ਲਈ ਵੀ ਕੋਈ ਠੋਸ ਯੋਜਨਾਬੰਦੀ ਨਹੀਂ ਉਲੀਕੀ ਗਈ। ਪ੍ਰਧਾਨ ਉਗਰਾਹਾਂ ਨੇ ਕਿਹਾ ਕਿ ਗੁਲਾਬੀ ਸੁੰਡੀ, ਨਕਲੀ ਕੀਟਨਾਸਕਾਂ ਤੇ ਬਰਸਾਤਾਂ ਨਾਲ ਲੰਘੇ ਤੇ ਮੌਜੂਦਾ ਵਰੇ ਦੌਰਾਲ ਕਈ ਜ਼ਿਲਿਆਂ ’ਚ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋਈ। ਜਿਸ ਦਾ ਮੁਆਵਜ਼ੇ ਸਬੰਧੀ ਪੁੱਛੇ ਜਾਣ ’ਤੇ ਹਰ ਵਾਰ ਰੱਟਿਆ- ਰਟਾਇਆ ਬਿਆਨ ਦੇ ਦਿੱਤਾ ਜਾਂਦਾ ਹੈ।

‘ਕਿ ਜੀ ਕੁੱਝ ਦਿਨਾਂ ’ਚ ਹੀ ਪੇਮੈਂਟ ਕਿਸਾਨਾਂ ਤੱਕ ਪੁੱਜ ਜਾਵੇਗੀ’। ਪਰ ਹੁੰਦਾ ਕੁੱਝ ਵੀ ਨਹੀਂ। ਉਗਰਾਹਾਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਬਹੁਮਤ ਪੇਸ਼ ਕਰਕੇ ਇੱਕ ਵਾਰ ਮੁੜ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ ਕੀਤੀ ਹੈ। ਜਿਸ ਕਰਕੇ ਉਨਾਂ ਨੂੰ ਫੌਰੀ ਤੌਰ ’ਤੇ ਰੇਲਾਂ ਜਾਮ ਕਰਨ ਦਾ ਪੋ੍ਰਗਰਾਮ ਉਲੀਕਣਾ ਪਿਆ। ਆਗੂਆਂ ਕਿਹਾ ਕਿ ਕਿਸਾਨਾਂ/ਮਜ਼ਦੂਰਾਂ ਦੀਆਂ ਮੰਗਾਂ ਜਦ ਤੱਕ ਲਟਕਦੀਆਂ ਰਹਿਣਗੀਆਂ, ਸੰਘਰਸ਼ ਉਨਾਂ ਚਿਰ ਜਾਰੀ ਰਹੇਗਾ। ਜਿਕਰਯੋਗ ਹੈ ਕਿ ਬਰਨਾਲਾ ਵਿਖੇ ਕਿਸਾਨਾਂ ਵੱਲੋਂ ਸੂਬਾਈ ਸੱਦੇ ’ਤੇ 12 ਤੋਂ ਤ ਵਜੇ ਤੱਕ ਰੇਲਾਂ ਜਾਮ ਰੱਖੀਆਂ ਗਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ