ਰਾਹੁਲ ਦੇਸ਼ ਦੀ ਕੀ ਚਿੰਤਾਂ ਕਰਣਗੇ, ਜਦੋਂ ਦੇਸ਼ ਨਾਲ ਕੋਈ ਰਿਸ਼ਤਾ ਹੀ ਨਹੀਂ | Rahul Gandhi
ਜੈਪੁਰ, (ਏਜੰਸੀ)। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦੇਸ਼ ਨਾਲ ਰਿਸ਼ਤੇ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਦੇਸ਼ ਦੀ ਕੀ ਚਿੰਤਾਂ ਕਰਨਗੇ ਜਿਸ ਦਾ ਦੇਸ਼ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ। ਸ਼ਾਹ ਅੱਜ ਜਿੱਥੇ ਸੋਸ਼ਲ ਮੀਡੀਆ ਵਲੰਟੀਅਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਜਦੋਂ ਸੈਨਿਕ ਸਰਜੀਕਲ ਸਟਰਾਈਕ ਕਰਕੇ ਵਾਪਸ ਆਏ ਤਾਂ ਕਾਂਗਰਸ ਨੇਤਾ ਨੇ ਸੈਨਿਕਾ ‘ਤੇ ਹੀ ਸਵਾਲ ਉਠਾ ਦਿੱਤਾ। ਉਨ੍ਹਾਂ ਕਿਹਾ ਕਿ ਰਾਹੁਲ ਦਾ ਇਸ ਦੇਸ਼ ਨਾਲ ਕੋਈ ਰਿਸ਼ਤਾ ਨਹੀਂ ਹੈ ਫਿਰ ਉਹ ਦੇਸ਼ ਦੀ ਚਿੰਤਾਂ ਕਿਉਂ ਕਰਣਗੇ। (Rahul Gandhi)
ਸੋਸ਼ਲ ਮੀਡੀਆ ਦੀ ਤਾਕਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੇਸ਼ ‘ਤੇ ਸ਼ਾਸਨ ਕਰਦੀ ਰਹੀ ਹੁਣ ਸ਼ਾਸਨ ਦੀ ਵਾਰੀ ਭਾਜਪਾ ਦੀ ਹੈ ਪਰ ਇਹ ਤਾਕਤ ਕਰਮਚਾਰੀ ਹੀ ਦਿਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਪਾਰਟੀ ਅਤੇ ਕਮਲ ਲਈ ਜਿਉਣਾ ਸਿੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣ ਪ੍ਰਧਾਨ ਮੰਤਰੀ ਦੀ ਨਹੀਂ ਬਲਕਿ ਭਾਜਪਾ ਦੀ ਹੁੰਦੀ ਹੈ ਤੇ ਜਿੱਤ ਹਾਰ ਵੀ ਪਾਰਟੀ ਦੀ ਹੀ ਹੁੰਦੀ ਹੈ। (Rahul Gandhi)
ਸ਼ਾਹ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੇ ਲੋਕਨਿਰਮਾਣ ਲਈ ਕਈ ਕੰਮ ਕੀਤੇ ਹਨ। ਜਿਨ੍ਹਾਂ ਨੂੰ ਕਰਮਚਾਰੀਆਂ ਜਨਤਾ ਸਾਹਮਣੇ ਲਿਆਕੇ ਕਾਂਗਰਸ ਦੇ ਝੂਠ ਦਾ ਪਰਦਾਫਾਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜਨਤਾ ਨੂੰ ਮੋਦੀ ਅਤੇ ਮਨਮੋਹਨ ਤੇ ਗਹਲੋਤ ਅਤੇ ਵਸੁੰਧਰਾ ਦੀ ਸਰਕਾਰ ਦੇ ਅੰਤਰ ਨੂੰ ਸਮਝਣਾ ਹੋਵੇਗਾ। ਕੇਂਦਰ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਸਤਾਵ ਡਿੱਗਣ ਨਾਲ ਫਿਰ ਇਹ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੀ ਕੰਮ ਕਰ ਹੇ ਹਨ ਤੇ ਮਜ਼ਬੂਤ ਹਨ। ਸੂਬਾ ਯਕੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਕਰਮਚਾਰੀਆਂ ਨਾਲ ਸਰਗਰਮ ਭਾਗੀਦਾਰ ਨਿਭਾਉਣ ‘ਚ ਸ਼ਾਮਲ ਕਰਦੇ ਹੋਏ ਕਿਹਾ ਕਿ ਪਹਿਲਾਂ ਪ੍ਰਦੇਸ਼ ‘ਚ ਸਰਕਾਰ ਬਣਨ ਤੋਂ ਬਾਅਦ ਕੇਂਦਰ ‘ਚ ਨਰਿੰਦਰ ਮੋਦੀ ਨੂੰ ਫਿਰ ਪ੍ਰਧਾਨ ਮੰਤਰੀ ਬਣਾਉਣਾ ਹੈ। (Rahul Gandhi)