ਰਾਹੁਲ ਦਾ ਪੀਐਮ ਮੋਦੀ ‘ਤੇ ਹਮਲਾ, ਕਿਹਾ, ਮੋਦੀ ਦਾ ਮੇਕ ਇਨ ਇੰਡੀਆ ਫੇਲ੍ਹ

Congress, RSS, Rahul Gandhi, Narendra Modi, Make in India

ਨਵੀਂ ਦਿੱਲੀ: ਦਿੱਲੀਦੇ ਕੰਸਟੀਚਿਊਸ਼ਨ ਕਲੱਬ ਵਿੱਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ‘ਸਾਂਝੀ ਵਿਰਾਸਤ ਨੂੰ ਬਚਾਓ’ ਪ੍ਰੋਗਰਾਮ ਵਿੱਚ ਸਰਕਾਰ ਅਤੇ ਆਰਐੱਸਐੱਸ ‘ਤੇ ਰੱਜ ਕੇ ਵਰ੍ਹੇ। ਇਸ ਪ੍ਰੋਗਰਾਮ ਵਿੱਚ ਰਾਹੁਲ ਗਾਂਧੀ ਨੇ ਆਰਐੱਸਐੱਸ,ਮੇਕ ਇੰਨ ਇੰਡੀਆ, ਸਵੱਛਤਾ ਮੁਹਿੰਮ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਵਿਚਾਰਧਾਰਾ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਕੱਠੇ ਲੜਨਾ ਪਵੇਗਾ। ਨਾਲ ਹੀ ਉਨ੍ਹਾਂ ਮੋਦੀ ਸਰਕਾਰ ਦੀਆਂ ਸਾਰੀਆਂ ਵੱਡੀਆਂ ਯੋਜਨਾਵਾਂ ਨੂੰ ਫੇਲ੍ਹ ਦੱਸਿਆ। ਕਾਂਗਰਸ ਮੀਤ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਰਕਾਰ ਆਰਐੱਸਐੱਸ ਦੇ ਲੋਕਾਂ ਦੀ ਬਹਾਲੀ ਹਰ ਸੰਸਥਾ ਵਿੱਚ ਕਰ ਰਹੀ ਹੈ ਤਾਂਕਿ ਦੇਸ਼ ਦੇ ਸੰਵਿਧਾਨ ਨੂੰ ਬਦਲ ਸਕੇ। ਉਨ੍ਹਾਂ ਕਿਹਾ ਕਿ ਹਰ ਪਾਸੇ ਮੇਡ ਚਾਈਨਾ ਦੇ ਉਤਪਾਦ ਦਿਸ ਰਹੇ ਹਨ। ਮੇਕ ਇਨ ਇੰਡੀਆ ਕਿੱਥੇ ਹੈ?

ਉਨ੍ਹਾਂ ਆਰਐੱਸਐੱਸ ‘ਤੇ ਹਮਲਾ ਕਰਦੇ ਹੋਏ ਕਿਹਾ, ‘ਦੇਸ਼ ਨੂੰ ਵੇਖਣ ਦੇ ਦੋ ਤਰੀਕੇ ਹੁੰਦੇ ਹਨ, ਇੱਕ ਕਹਿੰਦਾ ਹੈ ਇਹ ਦੇਸ਼ ਮੇਰਾ ਹੈ, ਇੱਕ ਕਹਿੰਦਾ ਹੈ ਮੈਂ ਇਸ ਦੇਸ਼ ਦਾ ਹਾਂ, ਇਹ ਫਰਕ ਹੈ ਅਸਾਡੇ ਵਿੱਚ ਅਤੇ ਆਰਐੱਸਐੱਸ ਵਿੱਚ। ਸੰਵਿਧਾਨ ਵਿੱਚ ਲਿਖਿਆ ਹੈ ਕਿ ਵਨ ਮੈਨ ਵਨ ਵੋਟ। ਜੋ ਸੰਵਿਧਾਨ ਦਿੰਦਾ ਹੈ,ਉਸ ਨੂੰ ਆਰਐੱਸਐੱਸ ਖਤਮ ਕਰਨਾ ਚਾਹੁੰਦਾ ਹੈ ਸੰਵਿਧਾਨ ਬਦਲਣਾ ਚਾਹੁੰਦਾ ਹੈ।’

ਮੋਦੀ ਸਰਕਾਰ ਨੇ ਰੁਜ਼ਗਾਰ ਦਾ ਵਾਅਦਾ ਵੀ ਨਹੀਂ ਨਿਭਾਇਆ

ਕਾਂਗਰਸ ਮੀਤ ਪ੍ਰਧਾਨ ਨੇ ਮੋਦੀ ਸਰਕਾਰ ਆਰਐੱਸਐੱਸ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਗਈ। ਉਨ੍ਹਾਂ ਕਿਹਾ, ‘2014 ਵਿੱਚਕਿਹਾ ਨੌਜਵਾਨਾਂ ਨੂੰ 2 ਕਰੋੜ ਰੁਜ਼ਗਾਰ ਦਿਆਂਗੇ। ਫੌਜ ਨੂੰ ਕਿਹਾ 2 ਮਿੰਟ ਵਿੱਚ ਵਨ ਰੈਂਕ ਵਨ ਪੈਨਸ਼ਨ ਕਰ ਦਿਆਂਗੇ। ਪਰ ਆਰਮੀ ਵਾਲੇ ਜੰਤਰ-ਮੰਤਰ ‘ਤੇ ਬੈਠੇ ਰਹੇ। ਕਿਸਾਨ ਵੀ ਇੱਥੇ ਬੈਠੇ ਹਨ। ਤਾਮਿਲਨਾਡੂ ਦੇ ਕਿਸਾਨ ਕਦੋਂ ਤੋਂ ਇੱਥੇ ਪ੍ਰਦਰਸ਼ਨ ਕਰ ਰਹੇ ਹਨ। ਮੋਦੀ ਦੇ ਸਭ ਵਾਅਦੇ ਝੂਠੇ ਨਿੱਕਲੇ।’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here