ਵਾਸ਼ਿੰਗਟਨ ਪੋਸਟ: ਭਾਰਤ-ਚੀਨ ਦੋਵਾਂ ਕੋਲ ਪਰਮਾਣੂ ਹਥਿਆਰ, ਜੰਗ ਦਾ ਖਤਰਾ ਬਹੁਤ ਵਧਿਆ

Washington Post, India, China, Border Dispute, Nuclear Weapon

ਨਵੀਂ ਦਿੱਲੀ: ਵਾਸ਼ਿੰਗਟਨ ਪੋਸਟ ਨੇ ਵੀਰਵਾਰ ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਵਿੱਚ ਸਕਿਉਰਿਟੀ ਮਾਹਿਰਾਂ ਦੇ ਹਵਾਲੇ ਨਾਲ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਸਿੱਕਮ ਦੇ ਡੋਕਲਾਮ ਵਿੱਚ ਭਾਰਤ ਅਤੇ ਚੀਨ ਦਰਮਿਆਨ ਦੋ ਮਹੀਨਿਆਂ ਤੋਂਜਾਰੀ ਵਿਵਾਦ ਦਰਮਿਆਨ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਕਿਹਾ ਹੈ ਕਿ 30 ਸਾਲ ਵਿੱਚ ਪਹਿਲੀ ਵਾਰ ਭਾਰਤ ਅਤੇ ਚੀਨ ਦਰਮਿਆਨ ਜੰਗ ਦਾ ਖਤਰਾ ਇਸ ਵਾਰ ਸਭ ਤੋਂ ਜ਼ਿਆਦਾ ਵਧਿਆ ਹੈ। ਦੋਵੇਂ ਹੀ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ ਅਤੇ ਇਨ੍ਹਾਂ ਦੋਵਾਂ ਦਰਮਿਆਨ ਇੱਕ ਛੋਟਾ ਦੇਸ਼ ਭੂਟਾਨ ਵੀ ਫਸ ਗਿਆ ਹੈ।

ਰਿਪੋਰਟ ਮੁਤਾਬਕ, ਦੁਨੀਆ ਦਾ ਧਿਆਨ ਹੁਣ ਉੱਤਰੀ ਕੋਰੀਆ ਅਤੇ ਅਮਰੀਕਾ ਦਰਮਿਆਨ ਜਾਰੀ ਤਣਾਅ ‘ਤੇ ਜ਼ਿਆਦਾ ਹੈ। ਚੀਨ ਜਿਸ ਇਲਾਕੇ ਵਿੱਚ ਸੜਕ ਬਣਾ ਰਿਹਾ ਹੇ, ਉਸ ਨੂੰ ਉਹ ਆਪਣਾ ਦੱਸ ਰਿਹਾ ਹੈ ਜਦੋਂਕਿ, ਭਾਰਤ ਦਾ ਕਰੀਬੀ ਦੋਸਤ  ਉਸ ਜ਼ਮੀਨ ‘ਤੇ ਆਪਣਾ ਦਾਅਵਾ ਪੇਸ਼ ਕਰਦਾ ਹੈ। ਚੀਨ ਦਾ ਸਰਕਾਰੀ ਮੀਡੀਆ ਭਾਰਤ ਨੂੰ ਰੋਜ਼ ਘੁਸਪੈਠੀਆ ਦੱਸ ਕੇ ਧਮਕੀ ਦੇ ਰਿਹਾ ਹੈ। ਭਾਰਤ ਨੂੰ ਕਿਹਾ ਜਾਂਦਾ ਹੈ, ਜੇਕਰ ਇਲਾਕੇ ਵਿੱਚ ਸ਼ਾਂਤੀ ਰੱਖਣੀ ਹੈ ਤਾਂ ਭਾਰਤ ਨੂੰ ਡੋਕਲਾਮ ਦੇ ਇਲਾਕੇ ‘ਚੋਂ ਫੌਜ ਹਟਾਉਣੀ ਹੀ ਪਵੇਗੀ।

30 ਸਾਲ ਵਿੱਚ ਪਹਿਲੀ ਵਾਰ ਭਾਰਤ ਅਤੇ ਚੀਨ ਦਰਮਿਆਨ ਵੱਡਾ ਵਿਵਾਦ

ਅਖ਼ਬਾਰ ਮੁਤਾਬਕ, ਚੀਨ ਇਹ ਦਾਅਵਾ ਕਰਦਾ ਹੈ ਕਿ ਭਾਰਤ ਨੇ ਉਸ ਦੀ ਸਰਹੱਦ ਵਿੱਚ ਘੁਸਪੈਠ ਕੀਤੀ ਹੈ। ਜਦੋਂਕਿ ਭਾਰਤ ਦਾ ਕਹਿਣਾ ਹੈ ਕਿ ਚੀਨ ਟ੍ਰਾਈਜੰਕਸ਼ਨ ਵਿੱਚ ਰੋਡ ਬਣਾ ਕੇ ਉਸ ਦੀ ਸਕਿਉਰਟੀ ਲਈ ਖ਼ਤਰਾ ਪੈਦਾ ਕਰ ਰਿਹਾ ਹੈ।

ਰਿਪੋਰਟ ਮੁਤਾਬਕ, ਭਾਰਤ ਅਤੇ ਚੀਨ ਦਰਮਿਆਨ 2220 ਮੀਲ ਲੰਮੀ ਸਰਹੱਦ ਹੈ ਅਤੇ ਇਸ ਦੇ ਜ਼ਿਆਦਾਤਰ ਹਿੱਸੇ ‘ਤੇ ਦੋਵੇਂ ਦੇਸ਼ਾਂ ਵਿੱਚ ਵਿਵਾਦ ਹੈ। ਹਾਲਾਂਕਿ, ਗੋਲੀਆਂ ਕਿਸੇ ਵੀ ਪਾਸਿਓਂ ਨਹੀਂ ਚੱਲਦੀਆਂ। ਹਾਲ ਹੀ ਵਿੱਚ ਦੋਵੇਂ ਦੇਸ਼ਾਂ ਦੇ ਰਿਸ਼ਤੇ ਕਾਫ਼ੀ ਖਰਾਬ ਹੋਏ ਹਨ। ਚੀਨ ਭਾਰਤ ਨੂੰ ਉਸ ਦੀ ਸਕਿਉਰਟੀ ਲਈ ਖਤਰਾ ਦੱਸਦਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਭੂਟਾਨ ਵੀ ਆਉਂਦਾ ਹੈ।

ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਲੰਦਨ ਦੇ ਐਨਾਲਿਸਟ ਸ਼ਸ਼ਾਂਕ ਜੋਸ਼ੀ ਮੁਤਾਬਕ, ਤਣਾਅ ਨਹੀਂ ਵਧੇਗਾ, ਇਹ ਕਹਿਣਾ ਬੇਹੱਦ ਮੁਸ਼ਕਿਲ ਹੈ। 30 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਅਤੇ ਚੀਨ ਦਰਮਿਆਨ ਕੋਈ ਵਿਵਾਦ ਇੰਨਾ ਵਧ ਗਿਆ ਹੈ। ਦੋਵੇਂ ਮੁਲਕ ਦੁਨੀਆਂ ਦੀ ਸਭ ਤੋਂ ਜ਼ਿਆਦਾ ਅਬਾਦੀ ਰਖਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।