ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

UP, Police, Akhilesh Yadav, Custody

ਸਾਬਕਾ ਵਿਧਾਇਕ ਨੂੰ ਮਿਲਣ ਜਾ ਰਿਹਾ ਸੀ ਅਖਿਲੇਸ਼

ਔਰੈਈਆ:ਯੂਪੀ ਦੇ ਔਰੈਈਆ ਵਿੱਚ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਨ੍ਹਾਂ ਨੂੰ ਉਨਾਵ ਨੇੜੇ ਹਿਰਾਸਤ ਵਿੱਚ ਲਿਆ। ਅਖਿਲੇਸ਼ ਸਪਾ ਦੇ ਸਾਬਕਾ ਵਿਧਾਇਕ ਪ੍ਰਦੀਪ ਯਾਦਵ ਨਾਲ ਮੁਲਾਕਾਤ ਕਰਨ ਲਈ ਔਰੈਈਆ ਜਾ ਰਹੇ ਸਨ। ਪ੍ਰਦੀਪ ਯਾਦਵ ਨੂੰ ਬੁੱਧਵਾਰ ਨੂੰ ਹੰਗਾਮਾ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਅਵਾਨਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਪੁਲਿਸ ‘ਤੇ ਭਾਜਪਾ ਲਈ ਕੰਮ ਕਰਨ ਦਾ ਦੋਸ਼

ਅੰਸ਼ੁਲ ਯਾਦਵ ਨੇ ਪੁਲਿਸ ‘ਤੇ ਭਾਜਪਾ ਦੇ ਪੱਖ ਵਿੱਚ ਕੰਮ ਕਰਨ ਦਾ ਦੋਸ਼ ਲਾਇਆ। ਨਾਮਜ਼ਦਗੀ ਦੌਰਾਨ ਪੁਲਿਸ ਅਤੇ ਸਪਾ ਹਮਾਇਤੀਆਂ ਦਰਮਿਆਨ ਤਿੱਖੀ ਝੜਪ ਹੋਈ। ਇਸ ਦੌਰਾਨ, ਭਾਜਪਾ ਦੇ ਗਰੌਠਾ ਵਿਧਾਇਕ ਦੀ ਗੱਡੀ ਕਕੌਰ ਹੈਡ ਕੁਆਰਟਰ ਵਿੱਚ ਘੁੰਮਣ ਨੂੰ ਲੈਕੇ ਰੌਲਾ ਪੈ ਗਿਆ। ਸਪਾ ਵਰਕਰਾਂ ਨੇ ਪੁਲਿਸ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਹਾਲਾਤ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਹਵਾਈ ਫਾਇਰਿੰਗ ਕੀਤੀ। ਹੰਗਾਮਾ ਕਰਨ ਦੇ ਦੋਸ਼ ਵਿੱਚ ਪ੍ਰਦੀਪ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਕੁੱਟਮਾਰ ਦੌਰਾਨ ਪ੍ਰਦੀਪ ਯਾਦਵ ਦੇ ਕੱਪੜੇ ਪਾਟ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।