ਕੋਵਿੰਦ ਦੇ ਭਾਸ਼ਣ ‘ਚ ਨਵੇਂ ਭਾਰਤ ਦਾ ਸੰਕਲਪ

Agriculture Bills

ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਰਾਸ਼ਟਰ ਦੇ ਨਾਂਅ ਸੰਬੋਧਨ ਨਵੇਂ ਭਾਰਤ ਦਾ ਨਿਰਮਾਣ ਕਰਨ ਦੇ ਸੰਕਲਪ ਨੂੰ ਬਲ ਦਿੰਦਾ ਹੈ ਆਪਣੇ ਇਸ ਮਜ਼ਬੂਤ ਤੇ ਜੀਵੰਤ ਭਾਸ਼ਣ ‘ਚ ਉਨ੍ਹਾਂ ਨੇ ਉਨ੍ਹਾਂ ਮੁੱਲਾਂ ਤੇ ਆਰਦਸ਼ਾਂ ਦੀ ਚਰਚਾ ਕੀਤੀ, ਜਿਨ੍ਹਾਂ ‘ਤੇ ਨਵੇਂ ਭਾਰਤ ਦੇ ਵਿਕਾਸ ਦਾ ਸਫ਼ਰ ਤੈਅ ਕੀਤਾ ਜਾਣਾ ਹੈ

ਰਾਸ਼ਟਰਵਾਦ, ਲੋਕਤੰਤਰ, ਸੰਵਿਧਾਨ, ਨੈਤਿਕਤਾ ਅਤੇ ਇਮਾਨਦਾਰੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ, ਕਿਸ ਤਰ੍ਹਾਂ ਰਾਜਨੀਤੀ ਸਪੱਸ਼ਟਤਾ ਅਤੇ ਪ੍ਰਸ਼ਾਸਨਿਕ ਇਮਾਨਦਾਰ ਨੂੰ ਬਲ ਮਿਲੇ, ਕਿਵੇਂ ਘੁਟਾਲੇ ਤੇ ਭ੍ਰਿਸ਼ਟਾਚਾਰ ਮੁਕਤ ਜੀਵਨਸ਼ੈਲੀ ਵਿਕਸਤ ਹੋਵੇ, ‘ਸੱਤਿਆਮੇਵ ਜੈਯਤੇ’ ਦੀ ਸਾਡੀ ਰਾਸ਼ਟਰੀ ਗੂੰਜ ਕਿਵੇਂ ਜ਼ਿੰਦਗੀ ‘ਚ ਦਿਖਾਈ ਦੇਵੇ, ਕਿਸ ਤਰ੍ਹਾਂ ਪੱਛੜੇ, ਆਦਿਵਾਸੀ ਤੇ ਦਲਿਤ ਲੋਕਾਂ ਦਾ ਕਲਿਆਣ ਹੋਵੇ, ਇਨ੍ਹਾਂ ਅਮਿਹ ਵਿਸ਼ਿਆਂ ‘ਤੇ ਰਾਸ਼ਟਰਪਤੀ ਦਾ ਜਾਗਰੂਕ ਹੋਣਾ ਅਤੇ ਰਾਸ਼ਟਰ ਨੂੰ ਜਾਗਰੂਕ ਕਰਨਾ ਦੇਸ਼ ਲਈ ਚੰਗੇ ਸੰਕੇਤ ਹਨ

ਰਾਮਨਾਥ ਕੋਵਿੰਦ ਦੇ ਇਸ ਪਹਿਲੇ ਸੁਤੰਤਰਤਾ ਦਿਵਸ ਦੀ ਪੂਰਵਲੀ ਸ਼ਾਮ ਦੇ ਭਾਸ਼ਨ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ , ਉਨ੍ਹਾਂ ਆਪਣੇ ਇਸ ਭਾਸ਼ਣ ਨਾਲ ਇਹ ਸਪਸ਼ਟ ਕਰ ਦਿੱਤਾ ਕਿ ਉਹ ਇੱਕ  ਦਮਦਾਰ ਰਾਸ਼ਟਰਪਤੀ ਦੇ ਰੂਪ ‘ਚ ਰਾਸ਼ਟਰ ਨੂੰ ਇੱਕ ਨਵੀਂ ਦਿਸ਼ਾ ਦੇਣਗੇ ਉਨ੍ਹਾਂ ਆਪਣੇ ਭਾਸ਼ਣ ‘ਚ ਗਾਂਧੀ, ਨਹਿਰੂ , ਨੇਤਾਜੀ, ਪਟੇਲ ਤੋਂ ਪਹਿਲਾਂ ਕ੍ਰਾਂਤੀਕਾਰੀ ਨੇਤਾਵਾਂ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਦਾ ਨਾਂਅ ਲਿਆ ਅਤੇ ਭਾਸ਼ਣ ਦੀ ਸ਼ੁਰੂਆਤ ਮਹਿਲਾ ਵੀਰਾਂਗਣਾਵਾਂ ਤੋਂ ਕੀਤੀ, ਯਕੀਨਨ ਇੱਕ ਨਵੀਂ ਪ੍ਰੰਪਰਾ ਦਾ ਆਗਾਜ਼ ਹੋਇਆ ਹੈ

ਰਾਮਨਾਥ ਕੋਵਿੰਦ ਨੇ ਜਿੱਥੇ ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਉਥੇ ਹੀ ਸਰਕਾਰ ਨੂੰ ਕਰਨਯੋਗ ਕਾਰਜਾਂ ਲਈ ਵੀ ਨਸੀਹਤ ਦਿੱਤੀ ਹੈ ਸਰਕਾਰ ਦਾ ਪਹਿਲਾ ਫ਼ਰਜ਼  ਹੁੰਦਾ ਹੈ ਕਿ ਉਹ ਸਭ ਤੋਂ ਗਰੀਬ ਆਦਮੀ ਦੀ ਹਾਲਤ ਸੁਧਾਰਤਨ ਲਈ ਹਰ ਤਰ੍ਹਾਂ ਦੇ ਯਤਨ ਕਰੇ ਇਸ ਲਈ ਭਾਰਤ ਦਾ ਸ਼ਾਸਨ ਕਿਸ ਤਰ੍ਹਾਂ ਜਨਕਲਿਆਣਕਾਰੀ ਸ਼ਾਸਨ ਹੋਵੇਗਾ, ਉਸ ਦੀ ਰੂਪ ਰੇਖਾ ਵੀ ਉਨ੍ਹਾਂ ਨੇ ਪੇਸ਼ ਕੀਤੀ ਉਨ੍ਹਾਂ ਨੇ ਸਰਕਾਰ ਦੇ ਨਾਲ-ਨਾਲ ਨਾਗਰਿਕਾਂ ਦੇ ਕਰਤਵਾਂ ਅਤੇ ਜ਼ਿੰਮੇਵਾਰੀਆਂ ਦੀ ਵੀ ਚਰਚਾ ਕੀਤੀ ਸਰਕਾਰ ਨੇ ‘ਸਵੱਛ ਭਾਰਤ’ ਅਭਿਆਨ ਸ਼ੁਰੂ ਕੀਤਾ ਹੈ ਪਰੰਤੂ ਭਾਰਤ ਨੂੰ ਸਵੱਛ ਬਣਾਉਣਾ ਸਭ ਦੀ ਜ਼ਿੰਮੇਵਾਰੀ ਹੈ

ਰਾਸ਼ਟਰਪਤੀ ਨੇ ਜਿਸ ਸਮੇਂ ਆਪਣਾ ਭਾਸ਼ਨ ਦਿੱਤਾ, ਉਸ ਤੋਂ ਕੁਝ ਘੰਟੇ ਪਹਿਲਾਂ ਹੀ ‘ਸੁਖੀ ਪਰਿਵਾਰ ਅਭਿਆਨ’ ਦੇ ਪ੍ਰੇਰਨਾ ਤੇ ਆਦਿਵਾਸੀ ਜਨਜੀਵਨ ਦੇ ਮਸੀਹਾ ਗਣ ਰਜਿੰਦਰ  ਵਿਜੈ ਜੀ ਦੇ ਨਾਲ ਅਸੀਂ ਰਾਸ਼ਟਰਪਤੀ ਜੀ ਨੂੰ ਮਿਲੇ ਸੁਖੀ ਪਰਿਵਾਰ ਫ਼ਾਉਂਡੇਸ਼ਨ ਰਾਹੀਂ ਆਦੀਵਾਸੀ ਖੇਤਰਾਂ ‘ਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਨਾਲ ਕੋਵਿੰਦ ਜੀ ਪ੍ਰਭਾਵਿਤ ਹੋਏ

ਉਨ੍ਹਾਂ ਆਪਣੇ ਭਾਸ਼ਨ ‘ਚ ਕਿਹਾ ਵੀ ਕਿ ਅਨੇਕ ਵਿਅਕਤੀ ਅਤੇ ਸੰਗਠਨ ਗਰੀਬਾਂ ਅਤੇ ਕਮਜ਼ੋਰ ਲੋਕਾਂ ਲਈ ਚੁੱਪਚਾਪ ਅਤੇ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਦੇਸ਼ ਨੂੰ ਖੁੱਲ੍ਹੇ ‘ਚ   ਸ਼ੌਚ ਤੋਂ ਮੁਕਤ ਕਰਵਾਉਣਾ, ਵਿਕਾਸ ਦੇ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ ਤੇ ਸੂਚਨਾ ਦੀ ਪਹੁੰਚ ਵਿੱਚ   ਵਾਧਾ ਕਰਨਾ, ਬੇਟੀ ਬਚਾਓ-ਬੇਟੀ ਪੜ੍ਹਾਓ ਦੀ ਮੁਹਿੰਮ ਮਜ਼ਬੂਤ ਕਰਨਾ, ਬੇਟੀਆਂ ਨਾ ਭੇਦਭਾਵ ਨਾਲ ਹੋਵੇ, ਇਹ ਕਿਸ ਤਰ੍ਹਾਂ ਯਕੀਨੀ ਹੋਵੇ ਇਸ ਦੀ ਚਰਚਾ ਰਾਸ਼ਟਰਪਤੀ ਦੇ ਭਾਸ਼ਣ ਦਾ ਕੇਂਦਰੀ ਬਿੰਦੂ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਵਿਚਾਰਧਾਰਾ ਵਾਲੇ ਵਿਅਕਤੀ ਦਾ ਇਸ ਸਭ ਤੋਂ ਉੱਚੇ ਅਹੁਦੇ ਲਈ ਚੁਣਿਆ ਜਾਣਾ ਅਤੇ ਉਨ੍ਹਾਂ ਦਾ ਰਾਸ਼ਟਰੀ ਭਾਵਨਾ ਦੇ ਨਾਲ-ਨਾਲ ਸਮਾਜਿਕਤਾ ਦਾ ਸੰਦੇਸ਼ ਦੇਣਾ ਪ੍ਰੇਰਨਾਦਾਇਕ ਹੈ

‘ਕਦਮ-ਕਦਮ ਬਢਾਏ ਜਾ  ਖੁਸ਼ੀ ਕੇ ਗੀਤ ਗਾਏ ਜਾ, ਯੇ  ਜ਼ਿੰਦਗੀ ਹੈ ਕੌਮ ਕੀ ਤੂ ਕੌਮ ਪੇ ਲੁਟਾਏ ਜਾ’ ਕੋਵਿੰਦ ਜੀ ਦਾ ਮੰਨਣਾ ਵੀ ਇਹੀ ਹੈ ਕਿ ਅਜ਼ਾਦੀ ਕਿਸੇ ਵੀ ਜਾਗੀਰ ਨਹੀਂ ਹੈ ਸਗੋਂ ਇਸ ਮੁਲਕ ਦੇ ਲੋਕਾਂ ਦੀ ਸਮੂਹਿਕ ਹਿੰਮਤ ਨਾਲ ਹਾਸਲ ਕੀਤੀ ਗਈ ਕਾਮਯਾਬੀ ਹੈ, ਇਨ੍ਹਾਂ ਨੂੰ ਨਵੇਂ ਆਯਾਮ ਦੇਣ ਤੇ ਵਿਕਾਸ ਦੀ ਇਬਾਰਤ ਲਿਖਣ ਲਈ ਹਰ ਵਿਅਕਤੀ ਅੱਗੇ ਆਵੇ ਅਤੇ ਦੇਸ਼ ਦੇ ਵਿਕਾਸ ‘ਚ ਹਿੱਸੇਦਾਰ ਬਣੇ

ਉਹ ਭਾਰਤ ਨੂੰ ਸਿਰਫ਼ ਰਾਜਨੀਤੀ, ਆਰਥਿਕ ਨਜ਼ਰੀਏ ਤੋਂ ਹੀ ਨਹੀਂ ਸਗੋਂ ਅਧਿਆਤਮਿਕ ਅਤੇ ਲੋਕਤੰਤਰੀ ਨਜ਼ਰੀਏ ਤੋਂ ਵੀ ਸੁਧਾਰਨਾ ਚਾਹੁੰਦੇ ਹਨ ਤੇ ਇਸ ਲਈ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਚਰਿੱਤਰ ਨਿਰਮਾਣ, ਰਾਸ਼ਟਰੀ ਏਕਤਾ, ਅਨੁਸ਼ਾਸਨ, ਸੰਵਿਧਾਨ ਆਦਿ ਦੀ ਚਰਚਾ ਕੀਤੀ ਗਾਂਧੀ ਜੀ ਨੇ ਸਮਾਜ ਅਤੇ ਰਾਸ਼ਟਰ ਦੇ ਚਰਿੱਤਰ ਨਿਰਮਾਣ ‘ਤੇ ਜ਼ੋਰ ਦਿੱਤਾ ਸੀ ਗਾਂਧੀ ਜੀ ਨੇ ਜਿਨ੍ਹਾਂ ਸਿਧਾਂਤਾਂ ਨੂੰ ਅਪਣਾਉਣ ਦੀ ਗੱਲ ਕਹੀ ਸੀ, ਉਹ ਅੱਜ ਵੀ ਪ੍ਰਸੰਗਿਕ ਹੈ ਅਤੇ ਕੋਵਿੰਦ ਜੀ ਉਸੇ ‘ਤੇ ਜ਼ੋਰ ਦੇ ਰਹੇ ਹਨ

ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ‘ਤੁਮ ਮੁਝ ਖੂਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ’ ਦਾ ਸੱਦਾ ਦਿੱਤਾ ਤਾਂ ਭਾਰਤਵਾਸੀਆਂ ਨੇ ਅਜ਼ਾਦੀ ਦੀ ਲੜਾਈ ‘ਚ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਨਹਿਰੂ ਜੀ ਨੇ ਸਿਖਾਇਆ ਕਿ ਵਿਰਾਸਤਾਂ ਅਤੇ ਪਰੰਪਤਰਾਵਾਂ ਦਾ ਟੈਕਨੋਲੌਜੀ ਦੇ ਨਾਲ ਤਾਲਮੇਲ ਹੋਣਾ ਚਾਹੀਦਾ ਹੈ, ਕਿਉਂਕਿ ਉਹ ਆਧੁਨਿਕ ਸਮਾਜ ਦੇ ਨਿਰਮਾਣ ‘ਚ ਮੱਦਦਗਾਰ ਸਾਬਤ ਹੋ ਸਕਦੀ ਹੈ ਸਰਦਾਰ ਪਟੇਲ ਨੇ ਸਾਨੂੰ ਰਾਸ਼ਟਰੀ ਏਕਤਾ ਅਤੇ ਅਖੰਡਤਾ ਪ੍ਰਤੀ ਜਾਗਰੂਕ ਕੀਤਾ,

ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਅਨੁਸ਼ਾਸਨਯੁਕਤ ਰਾਸ਼ਟਰੀ ਚਰਿੱਤਰ ਕੀ ਹੁੰਦਾ ਹੈ ਅੰਬੇਡਕਰ ਨੇ ਸੰਵਿਧਾਨ ਦੇ ਦਾਇਰੇ ‘ਚ ਰਹਿ ਕੇ ਕੰਮ ਕਰਨ ਤੇ ‘ਕਾਨੂੰਨ ਦੇ ਸ਼ਾਸਨ’ ਦੀ ਜ਼ਰੂਰਤ  ਬਾਰੇ ਸਮਝਾਇਆ ਉਨ੍ਹਾਂ ਨੇ ਸਿੱਖਿਆ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਵਿੰਦ ਜੀ ਅਤੀਤ ਤੋਂ ਪ੍ਰੇਰਨਾ ਲੈ ਕੇ ਭਵਿੱਖ ਦਾ ਨਿਰਮਾਣ ਕਰਨ ਦੇ ਪੱਖ ‘ਚ ਹਨ ਅਤੇ ਇਸ ਲਈ ਉਹ ਤਿਆਰ ਵੀ ਦਿਖਾਈ ਦੇ ਰਹੇ ਹਨ

ਅਸੀਂ ਅਜ਼ਾਦ ਭਾਰਤ ਵਿਕਾਸ ‘ਚ ਕਿੰਨਾ ਸਫ਼ਰ ਤੈਅ ਕੀਤਾ ਹੈ, ਇਹ ਅਹਿਮ ਨਹੀਂ ਹੈ ਅਹਿਮ ਇਹ ਹੈ ਕਿ ਅਸੀਂ ਹੁਣ ਭਾਰਤ ਨੂੰ ਕਿਹੋ ਜਿਹਾ ਬਣਾਉਣਾ ਚਾਹੁੰਦੇ ਹਾਂ ਸਾਡਾ ਸਫ਼ਰ ਲੋਕਤੰਤਰ ਦੀ ਵਿਵਸਥਾ ਹੇਠ ਯਕੀਨੀ ਸਬਰ ਕਰਨਯੋਗ ਰਿਹਾ ਹੈ ਪਰੰਤੂ ਹੁਣ ਅਸੀਂ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ ਜਿਸ ਅੰਦਰ ਸਭ ਦਾ ਸੰਤੁਲਿਤ ਵਿਕਾਸ ਹੋਵੇ ਇਸ ਸੰਕਲਪ  ਨੂੰ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਹਾਸਲ ਕਰਨ ਦੀ ਗੱਲ ਕੋਵਿੰਦ ਜੀ ਨੇ ਕੀਤੀ ਹੈ ਨਵੇਂ ਭਾਰਤ ਲਈ ਕੁਝ ਮਹੱਤਵਪੂਰਨ ਟੀਚਾ ਹਾਸਲ ਕਰਨ ਲਈ ਉਨ੍ਹਾਂ ਦੇ ਕੁਝ ਰਾਸ਼ਟਰੀ ਸੰਕਲਪ ਹਨ

ਨਵੇਂ ਭਾਰਤ ਦੇ ਬੜੇ ਸਪੱਸ਼ਟ ਮਾਪਦੰਡ ਵੀ ਹਨ, ਜਿਵੇਂ ਸਭ ਲਈ ਘਰ, ਬਿਜਲੀ, ਬਿਹਤਰ ਸੜਕਾਂ ਅਤੇ ਸੰਚਾਰ ਦੇ ਸਾਧਨ, ਸਿੱਖਿਆ, ਇਲਾਜ, ਆਧੁਨਿਕ ਰੇਲ ਨੈੱਟਵਰਕ, ਤੇਜ ਅਤੇ ਲਗਾਤਾਰ ਵਿਕਾਸ ਨਵਾਂ ਭਾਰਤ ਸਾਡੇ ਡੀਐਨਏ ‘ਚ ਰਚੇ-ਵਸੇ ਮਨੁੱਖਤਾਵਾਦੀ ਮੁੱਲਾਂ ਨੂੰ ਸ਼ਾਮਲ ਕਰੇ ਨਵੇਂ ਭਾਰਤ ਦਾ ਸਮਾਜ ਅਜਿਹਾ ਹੋਵੇ, ਜੋ ਤੇਜੀ ਨਾਲ ਵਧਦਿਆਂ ਸੰਵੇਦਨਸ਼ੀਲ  ਵੀ ਹੋਵੇ
ਰਾਮਨਾਥ ਕੋਵਿੰਦ ਜੀ ਨੇ ‘ਅੱਪ ਦੀਪੋ ਭਵ’ ਭਾਵ ਆਪਣਾ ਦੀਪਕ ਖੁਦ ਬਣੋ ਦੀ ਪ੍ਰੇਰਨਾ ਦੇ ਕੇ ਭਾਰਤ ਨੂੰ ਅਧਿਆਤਮਿਕ ਪੱਖੋਂ ਸੰਬੋਧਨ ਕਰਨ ਦੀ ਸਲਾਹ ਵੀ ਦਿੱਤੀ ਹੈ ਦੀਪਕ ਜਦੋਂ ਇਕੱਠੇ ਜਗਣਗੇ ਤਾਂ ਸੂਰਜ ਦੀ ਰੌਸ਼ਨੀ ਵਾਂਗ  ਉਹ ਰੌਸ਼ਨੀ ਚੰਗੀ ਸੰਸਕ੍ਰਿਤੀ ਵਾਲੇ ਤੇ ਵਿਕਸਤ ਭਾਰਤ ਰਾਹ ਨੂੰ ਰੌਸ਼ਨ ਕਰੇਗੀ ਅਸੀਂ ਸਾਰੇ ਮਿਲ ਕੇ ਅਜ਼ਾਦੀ ਦੀ ਲੜਾਈ ਦੌਰਾਨ ਪੈਦਾ ਹੋਏ ਜੋਸ਼ ਅਤੇ ਉਤਸ਼ਾਹ ਦੀ ਭਾਵਨਾ ਨਾਲ ਸਵਾ ਸੌ ਕਰੋੜ ਦੀਪਕ ਬਣ ਸਕਦੇ ਹਾਂ

ਦੀਪਕ ਬਣਨ ਦੀ ਪ੍ਰੇਰਨਾ ਹੀ ਉਨ੍ਹਾਂ ਦੇ ਭਾਸ਼ਨ ਦੀ ਵਿਸ਼ਾਲਤਾ ਤੇ ਦੂਰਦਰਸ਼ਿਤਾ ਦਾ ਪ੍ਰਗਟਾਵਾ ਹੈ, ਜਿਸ  ਰਾਹੀਂ ਉਹ ਇੱਕ ਸਾਰਥਿਕ ਸੰਦੇਸ਼ ਦੇ ਰਹੇ ਹਨ ਰਾਜਨੀਤੀ ਕਰਨ ਵਾਲੇ ਸਵਾਰਥੀ ਅਤੇ ਕੱਚ ਘਰੜ ਨੇਤਾਵਾਂ ਨੂੰ ਵੀ ਕੋਵਿੰਦ ਜੀ ਨਵੀਂ ਰਾਜਨੀਤੀ-ਅਸਲੀ ਰਾਜਨੀਤੀ ਦਾ ਸੰਦੇਸ਼ ਦਿੱਤਾ ਹੈ ਰਾਜਨੀਤੀ ਅੰਦਰ ਜੇਕਰ ਉਹ ਜਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਸੇਵਾ ਨੂੰ, ਵਿਕਾਸ ਨੂੰ ਅਤੇ ਗੁੱਡ ਗਵਰਨੈਂਸ ਨੂੰ ਸਾਧਨ ਬਣਾਉਣਾ ਪਵੇਗਾ, ਆਤਮ-ਨਿਰੀਖਣ ਕਰਨਾ ਪਵੇਗਾ ਮਿਲ-ਜੁਲ ਕੇ ਕੰਮ ਕਰਨ ਦਾ  ਸਬਕ ਸਿੱਖਣਾ ਪਵੇਗਾ

ਵਿਰੋਧ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ ਵਿਚਾਰਹੀਨ ਰਾਜਨੀਤੀ, ਉÎਨ੍ਹਾਂ ਦੀਆਂ ਲਾਲਸਾਵਾਂ, ਅਰਾਜਕ ਕਾਰਜਸ਼ੈਲੀ ਅਤੇ ਨਕਾਰਾਤਮਕ ਝੂਠ ਦੀ ਰਾਜਨੀਤੀ ਕਾਰਨ ਲੋਕਤੰਤਰ ਕਮਜੋਰ ਹੁੰਦਾ ਜਾ ਰਿਹਾ ਹੈ, ਪਰੰਤੂ ਹੁਣ ਲੋਕਤੰਤਰ ਨੂੰ ਮਜ਼ਬੂਤ ਬਣਾ ਕੇ ਹੀ ਰਾਸ਼ਟਰ ਨੂੰ ਮਜ਼ਬੂਤ ਬਣਾਇਆ ਜਾ ਸਕੇਗਾ ਅਤੇ ਇਹੀ ਇਸ ਸਾਲ ਦੇ ਸੁਤੰਤਰਤਾ ਦਿਵਸ ਦੀ ਪੂਰਵਲੀ ਸ਼ਾਮ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦੇ ਭਾਸ਼ਨ ਦਾ ਨਿਚੋੜ, ਸਾਰ ਹੈ

ਲਲਿਤ ਗਰਗ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।