ਸਾਡੇ ਨਾਲ ਸ਼ਾਮਲ

Follow us

19 C
Chandigarh
Tuesday, February 17, 2026
More
    Home Breaking News ਸੰਗਰੂਰ &#8216...

    ਸੰਗਰੂਰ ‘ਚ ਰੈਲੀ ਸ਼ੁਰੂ, ਰੈਲੀ ‘ਚ ਇੱਕ ਘੰਟਾ ਲੇਟ ਪਹੁੰਚੇ ਰਾਹੁਲ ਗਾਂਧੀ

    ਅਮਰਿੰਦਰ ਸਿੰਘ ਕਰ ਰਹੇ ਹਨ ਰੈਲੀ ਨੂੰ ਸੰਬੋਧਨ

    ਨਵਜੋਤ ਸਿੰਘ ਸਿੱਧੂ ਨਹੀਂ ਪੁੱਜੇ ਰੈਲੀ ‘ਚ

    ਸੰਗਰੂਰ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦੇ ਹਮਾਇਤ ਬਣ ਪੰਜਾਬ ਪੁੱਜੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਜ਼ਿਲ੍ਹਾ ਸੰਗਰੂਰ ਰੈਲੀ ‘ਚ ਇੱਕ ਘੰਟਾ ਲੇਟ ਪਹੁੰਚੇ। ਰਾਹੁਲ ਗਾਂਧੀ ਲਗਭਗ 12 ਵਜੇ ਰੈਲੀ ਪੁੱਜੇ।

    ਉਨ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਆਗੂ ਮੌਜ਼ੂਦ ਹਨ। ਪਰ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਇਸ ਰੈਲੀ ‘ਚ ਨਹੀਂ ਪਹੁੰਚੇ। ਰੈਲੀ ‘ਚ ਉਨ੍ਹਾਂ ਦੇ ਨਾ ਪਹੁੰਚਣ ਦਾ ਕਾਰਨ ਕੱਲ੍ਹ ਹੋਈ ਨਾਰਾਜ਼ਗੀ ਦੱਸਿਆ ਜਾ ਰਿਹਾ ਹੈ। ਫਿਲਹਾਲ ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੰਬੋਧਨ ਕਰ ਰਹੇ ਹਨ। ਇਸ ਤੋਂ ਬਾਅਦ ਰਾਹੁਲ ਗਾਂਧੀ ਰੈਲੀ  ਨੂੰ ਸੰਬੋਧਨ ਕਰਨਗੇ। ਸੰਗਰੂਰ ਰੈਲੀ ਤੋਂ ਬਾਅਦ  ਰਾਹੁਲ ਗਾਂਧੀ ਭਵਾਨੀਗੜ੍ਹ ਵਿਖੇ ਅੱਜ ਇੱਕ ਵਿਸ਼ਾਲ ਰੈਲੀ ਕਰਨਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.