ਰਾਫ਼ੇਲ ਡੀਲ ’ਚ ਨਵਾਂ ‘ਖੁਲਾਸਾ’ ਰਿਪੋਰਟ ’ਚ ਦਾਅਵਾ

ਕੰਪਨੀ ਨੇ ਭਾਰਤ ਦੇ ਵਿਚੌਲੀਏ ਨੂੰ ਦਿੱਤੀ 65 ਕਰੋੜ ਰੁਪਏ ਦੀ ਰਿਸ਼ਵਤ

  • ਸੀਬੀਆਈ-ਈਡੀ ਨੂੰ ਵੀ ਸੀ ਜਾਣਕਾਰੀ

(ਏਜੰਸੀ) ਨਵੀਂ ਦਿੱਲੀ। ਰਾਫ਼ੇਲ ਸੌਦੇ ਦਾ ਰਹੱਸ ਇੱਕ ਵਾਰ ਫਿਰ ਬਾਹਰ ਆ ਗਿਆ ਹੈ। ਫਰਾਂਸ ਦੀ ਇੱਕ ਆਨਲਾਈਨ ਪੱਤਿ੍ਰਕਾ ‘ਮੀਡੀਆਪਾਰਟ’ ਨੇ ਫੇਕ ਇਨਵਾਇਸ ਪਬਲਿਸ਼ ਕਰਕੇ ਦਾਅਵਾ ਕੀਤਾ ਹੈ ਕਿ ਰਾਫ਼ੇਲ ਬਣਾਉਣ ਵਾਲੀ ਫਰਾਂਸੀਸੀ ਕੰਪਨੀ ਦਸਾਲਟ ਏਵੀਏਸ਼ਨ ਨੇ ਡੀਲ ਕਰਾਉਣ ਲਈ ਭਾਰਤੀ ਵਿਚੌਲੀਏ ਨੂੰ ਕਰੀਬ 65 ਰੁਪੲੈ ਦੀ ਰਿਸ਼ਵਤ ਦਿੱਤੀ ਸੀ ਤੇ ਇਸ ਦੀ ਜਾਣਕਾਰੀ ਸੀਬੀਆਈ ਤੇ ਈਡੀ ਨੂੰ ਵੀ ਸੀ ਪਰ ਉਨ੍ਹਾਂ ਕੋਈ ਐਕਸ਼ਨ ਨਹੀਂ ਲਿਆ।

ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਦਸਤਾਵੇਜ਼ਾਂ ਦੇ ਹੋਣ ਦੇ ਬਾਵਜ਼ੂਦ ਭਾਰਤੀ ਏਜੰਸੀਆਂ ਨੇ ਮਾਮਲੇ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਭਾਰਤ ਨੇ ਫਰਾਂਸ ਤੋਂ 59000 ਕਰੋੜ ਰੁਪਏ ’ਚ 36 ਰਾਫੇਲ ਜਹਾਜ਼ਾਂ ਦਾ ਸੌਦਾ ਕੀਤਾ ਸੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ’ਚ ਆਫਸ਼ੋਰ ਕੰਪਨੀਆਂ, ਸ਼ੱਕੀ ਇਕਰਾਰ ਤੇ ਫੇਕ ਚਾਲਾਨ ਸ਼ਾਮਲ ਹਨ।

ਮੀਡੀਆਪਾਰਟ ਦੇ ਅਨੁਸਾਰ, ਕਥਿਤ ਫੇਕ ਚਲਾਣਾਂ ਨੇ ਫਰਾਂਸੀਸੀ ਜਹਾਜ਼ ਨਿਰਮਾਤਾ ਦਸਾਲਟ ਏਵੀਏਸ਼ਨ ਨੂੰ ਭਾਰਤ ਦੇ ਨਾਲ 36 ਰਾਫ਼ੇਲ ਜੰਗੀ ਜਹਾਜ਼ਾਂ ਦਾ ਸੌਦਾ ਸੇਕਿਓਰ ਕਰਨ ’ਚ ਮੱਦਦ ਕਰਨ ਲਈ ਗੁਪਤਾ ਨੂੰ ਸੀਕ੍ਰੇਟ ਕਮਿਸ਼ਨ ਘੱਟ ਤੋਂ ਘੱਟ 7.5 ਮਿਲੀਅਨ ਯੂਰੋ ਭਾਵ ਕਰੀਬ 65 ਕਰੋੜ ਰੁਪਏ ਦਾ ਭੁਗਤਾਨ ਕਰਨ ’ਚ ਸਮਰੱਥ ਬਣਾਇਆ ਹਾਲਾਂਕਿ ਇਨ੍ਹਾਂ ਦਸਤਾਵੇਜ਼ਾਂ ਦੇ ਮੌਜ਼ੂੂਦ ਹੋਣ ਦੇ ਬਾਵਜ਼ੂਦ ਭਾਰਤੀ ਏਜੰਸੀਆਂ ਨੇ ਮਾਮਲੇ ’ਚ ਦਿਲਚਸਪੀ ਨਹੀਂ ਦਿਖਾਈ ਤੇ ਜਾਂਚ ਸ਼ੁਰੂ ਨਹੀਂ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ