ਪੀਡਬਲਯੂਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਮਈ ਦਿਵਸ ਮਨਾਇਆ

May Day

ਜਲਾਲਾਬਾਦ (ਰਜਨੀਸ਼ ਰਵੀ)। ਪੀ.ਡਬਲਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਜਲਾਲਾਬਾਦ ਵਲੋਂ ਬ੍ਰਾਂਚ ਪ੍ਰਧਾਨ ਪਰਮਜੀਤ ਸਿੰਘ ਦੀ ਅਗੁਵਾਈ ਹੇਠ 1 ਮਈ ਦਿਵਸ (May Day) ਮੌਕੇ ਵਾਟਰ ਸਪਲਾਈ ਦਫਤਰ ਗੁੰਮਾਨੀਵਾਲਾ ਵਿਖੇ ਝੰਡਾ ਲਹਿਰਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਕ੍ਰਿਸ਼ਨ ਬਲਦੇਵ ਅਤੇ ਬਲਦੇਵ ਰਾਜ ਭੜੋਲੀਵਾਲਾ ਨੇ ਸੰਬੋਧਨ ਕੀਤਾ। ਪ੍ਰੈਸ ਨੋਟ ਜਾਰੀ ਕਰਦਿਆਂ ਫੁੰਮਣ ਸਿੰਘ ਕਾਠਗੜ ਨੇ ਦੱਸਿਆ ਕਿ ਮਈ ਦਿਵਸ ਤੇ ਸ਼ਿਕਾਗੋ ਵਿਚ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰ ਰਹੇ ਮਜਦੂਰਾਂ ਤੇ ਜਾਲਮ ਸਰਕਾਰਾਂ ਵਲੋਂ ਗੋਲੀਆਂ ਚਲਾ ਕੇ ਕਈ ਮਜਦੂਰਾਂ ਨੂੰ ਸ਼ਹੀਦ ਕੀਤਾ ਸੀ, ਉਨਾਂ ਦੀ ਸ਼ਹੀਦੀ ਸਦਕਾ ਹੀ ਅੱਜ ਮਜਦੂਰ, ਮੁਲਾਜਮ ਅਤੇ ਕਿਰਤੀ ਵਰਗ 8 ਘੰਟੇ ਆਪਣੀ ਡਿਊਟੀ ਦਿੰਦਾ ਹੈ।

May Day

ਇਸ ਲਈ ਅੱਜ ਦੇ ਦਿਹਾੜੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਮੁਲਾਜਮ, ਮਜਦੂਰ ਤੇ ਕਿਰਤੀ ਵਰਗ ਨੂੰ ਆਪਣੀਆਂ ਆ ਰਹੀਆਂ ਮੁਸ਼ਕਲਾਂ ਨੂੰ ਇਕਮੁੱਠ ਹੋ ਕੇ ਲੜਿਆ ਜਾਵੇ ਤਾਂ ਜੋ ਮੰਗਾਂ ਦੀ ਪ੍ਰਾਪਤੀ ਕਰ ਸਕੀਏ। ਇਸ ਮੌਕੇ ਜੰਗਲਾਤ ਵਿਭਾਗ ਦੇ ਕਾਮਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਹਰਵੇਲ ਸਿੰਘ, ਸੁਖਦੇਵ ਸਿੰਘ ਸੁੱਖੀ, ਹਰਜੀਤ ਖਾਲਸਾ, ਅੱਤਰ ਸਿੰਘ, ਸਰਦੂਲ ਸਿੰਘ, ਕਾਲਾ ਸਿੰਘ ਜੰਗਲਾਤ ਵਰਕਰਜ਼, ਸੁਖਦੇਵ ਸਿੰਘ, ਅੰਗਰੇਜ ਸਿੰਘ, ਗੁਰਮੀਤ ਸਿੰਘ, ਅਨੀਸ਼ ਸਿੰਘ, ਕੇਵਲ ਸਿੰਘ, ਸੱਜਣ ਸਿੰਘ, ਸੁਖਨਰੈਣ ਸਿੰਘ ਆਦਿ ਹਾਜਰ ਹੋਏ ਅਤੇ ਸ਼ਹੀਦਾਂ ਦੇ ਹੱਕ ’ਚ ਨਾਅਰੇ ਲਗਾ ਕੇ ਝੰਡਾ ਲਹਿਰਾਉਣ ਦਾ ਰਸਮ ਅਦਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ