ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਵਿਚਾਰ ਸੰਪਾਦਕੀ ਪੀਵੀ ਸਿੰਧੂ ਬੁ...

    ਪੀਵੀ ਸਿੰਧੂ ਬੁਲੰਦੀਆਂ ‘ਤੇ

    ਖੇਡ ‘ਚ ਪੱਛੜੇ ਚੱਲੇ ਆ ਰਹੇ ਭਾਰਤ ਨੇ ਬੈਡਮਿੰਟਨ ‘ਚ ਬੁਲੰਦੀਆਂ ਨੂੰ ਛੋਹਿਆ ਹੈ ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਦੁਨੀਆਂ ਦੀ ਨੰਬਰ ਤਿੰਨ ਸਪੈਨਿਸ਼ ਕੈਰੋਲੀਨਾ ਮਾਰਨ ਨੂੰ ਇੰਡੀਅਨ ਓਪਨ ‘ਚ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਸਿੰਧੂ ਨੇ ਮਾਰਨ ਨੂੰ ਲਗਾਤਾਰ ਦੂਜੇ ਟੂਰਨਾਮੈਂਟ ‘ਚ ਹਰਾਇਆ ਹੈ ਸਿੰਧੂ ਨੇ ਜਿੱਤ ਲਈ ਵੱਡਾ ਫ਼ਰਕ ਹਾਸਲ ਕਰਕੇ 21-19, 21-16 ਨਾਲ ਕੈਰੋਲੀਨਾ ਨੂੰ ਮਾਤ ਦਿੱਤੀ ਹੈ ਖਾਸ ਗੱਲ ਇਹ ਹੈ ਕਿ ਰੀਓ ਓਲੰਪਿਕ ‘ਚ ਚਾਂਦੀ ਦਾ ਤਮਗਾ ਜੇਤੂ ਸਿੰਧੂ ਨੇ ਇੰਡੀਅਨ ਓਪਨ ‘ਚ ਉਸੇ ਕੈਰੋਲੀਨਾ ਨੂੰ ਹਰਾਇਆ ਜੋ ਓਲੰਪਿਕ ‘ਚ ਉਸ ਨੂੰ ਸੋਨ ਤਮਗੇ ਤੋਂ ਵਾਂਝਿਆਂ ਕਰ ਗਈ ਸੀ।

    ਸਿੰਧੂ ਦੀ ਜਿੱਤ ‘ਤੇ ਭਾਰਤ ‘ਚ ਜਸ਼ਨ ਵਾਲਾ ਮਾਹੌਲ ਹੋਣਾ ਸੁਭਾਵਿਕ ਹੀ ਹੈ ਆਮ ਤੌਰ ‘ਤੇ ਭਾਰਤ ‘ਚ ਕ੍ਰਿਕਟ ਵੱਲ ਹੀ ਖਿੱਚਰਹੀ ਹੈ ਪਰ ਸਿੰਧੂ ਦੀ ਸ਼ਾਨਦਾਰ ਜਿੱਤ ਨੇ ਸਿਆਸਤ ਤੋਂ ਲੈ ਕੇ ਬਾਲੀਵੁੱਡ ਸਟਾਰਾਂ ਤੱਕ ਸਭ ਦੀ ਵਾਹ-ਵਾਹ ਲੁੱਟੀ ਹੈ ਸਿੰਧੂ ਦੀ ਸ਼ਾਨਦਾਰ ਜਿੱਤ ਦਾ ਅੰਦਾਜ਼ਾ ਇਸ ਤੋਂ ਲਾਉਣਾ ਔਖਾ ਨਹੀਂ ਕਿ ਪਹਿਲੀ ਵਾਰ ਉਸ ਨੇ ਉਸ ਖਿਡਾਰਨ ਕੈਰੋਲੀਨਾ ਨੂੰ ਪਛਾੜਿਆ ਹੈ, ਜਿਸ ਨੇ ਵੱਡੇ ਟੂਰਨਾਮੈਂਟ ‘ਚ ਸਿੱਧੀਆਂ ਤੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਸਨ ਦੋਵੇਂ ਖਿਡਾਰਨਾਂ ਨੋ ਵਾਰ ਮੁਕਾਬਲੇ ‘ਚ ਆਈਆਂ ਕੈਰੋਲੀਨਾ 5 ਵਾਰ ਤੇ ਸਿੰਧੂ 4 ਵਾਰ ਇੱਕ ਦੂਜੇ ਤੋਂ ਜਿੱਤ ਚੁੱਕੀਆਂ ਹਨ ਕੈਰੋਲੀਨਾ ਮਾਰਨ ਨੇ ਆਸਟਰੇਲੀਆ ਓਪਨ 2014 ਅਤੇ ਵਰਲਡ ਚੈਂਪੀਅਨ 2014, ਸਈਅਦ ਮੋਦੀ ਇੰਟਰਨੈਸ਼ਨਲ ਗ੍ਰਾਂ ਪ੍ਰੀ 2015 ‘ਚ ਸਿੰਧੂ ਨੂੰ ਕਰਾਰੀ ਹਾਰ ਦਿੱਤੀ ਸੀ ।

    2015 ‘ਚ ਸਿੰਧੂ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਡੈਨਮਾਰਕ ਓਪਨ ‘ਚ ਉਸ ਨੇ ਕੈਰੋਲੀਨਾ ਨੂੰ ਬੁਰੀ ਤਰ੍ਹਾਂ ਹਰਾਇਆ ਇਸ ਤਰ੍ਹਾਂ ਦੁਬਈ ਵਰਲਡ ਮਾਸਟਰ ਸੁਪਰ ਸੀਰੀਜ਼ ਫਾਈਨਲਜ਼ 2016 ‘ਚ ਸਿੰਧੂ ਨੇ ਆਪਣੀ ਚੜ੍ਹਤ ਬਰਕਰਾਰ ਰੱਖਦਿਆਂ ਕੈਰੋਲੀਨਾ ਨੂੰ ਹਰਾਇਆ ਬਿਨਾ ਸ਼ੱਕ ਇਹ ਦੌਰ ਭਾਰਤੀ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਲਈ ਉਤਸ਼ਾਹ ਭਰਿਆ ਹੈ ਓਲੰਪਿਕ ‘ਚ ਤਮਗਿਆਂ ਦੇ ਸੋਕੇ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਇਸ ਗੱਲ ਦੀ ਉਮੀਦ ਬੱਝੀ ਹੈ ਕਿ ਦੇਸ਼ ਅੰਦਰ ਟੇਲੈਂਟ ਦੀ ਕੋਈ ਕਮੀ ਨਹੀਂ ਹੈ ।

    ਬਸ਼ਰਤੇ ਪ੍ਰਤਿਭਾਵਾਂ ਨੂੰ ਪੂਰੀਆਂ ਸਹੂਲਤਾਂ, ਨਿਰਪੱਖ ਮਾਹੌਲ ਮਿਲੇ, ਖਿਡਾਰੀ ਦੇਸ਼ ਦੀਆਂ ਆਸਾਂ ਪੂਰੀਆਂ ਕਰ ਸਕਦੇ ਹਨ ਸਿਰਫ਼ ਕ੍ਰਿਕਟ ਜਾਂ ਚਾਰ-ਪੰਜ ਖੇਡਾਂ ਤੱਕ ਸੀਮਤ ਰਹਿਣ ਦੀ ਬਜਾਇ ਹੋਰ ਖੇਡਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਅਜੇ ਤੱਕ ਹਾਲਾਤ ਇਹ ਰਹੇ ਹਨ ਕਿ ਗੋਪੀ ਚੰਦ ਪੁਲੈਲਾ ਵਰਗੇ ਦੇਸ਼ ਨੂੰ ਸਮਰਪਿਤ ਖਿਡਾਰੀਆਂ ਤੇ ਕੋਚਾਂ ਨੂੰ ਅਕੈਡਮੀ ਚਲਾਉਣ ਲਈ ਮਕਾਨ ਵੀ ਗਹਿਣੇ ਧਰਨਾ ਪਿਆ ਹੈ ਜੇਕਰ ਅਜਿਹੇ ਵਿਅਕਤੀਆਂ ਨੂੰ ਸਰਕਾਰ ਮੱਦਦ ਦੇਵੇ ਤਾਂ ਓਲੰਪਿਕ ‘ਚ ਤਮਗਿਆਂ ਦੀ ਕੋਈ ਕਮੀ ਨਾ ਰਹੇ, ਜਿਨ੍ਹਾਂ ‘ਚ ਭਾਰਤ ਕੁਆਲੀਫਾਈ ਹੀ ਨਹੀਂ ਕਰ ਰਿਹਾ ਖਾਸ ਕਰਕੇ ਹਾਕੀ ਦੇ ਸੁਨਹਿਰੀ ਇਤਿਹਾਸ ਨੂੰ ਦੁਬਾਰਾ ਦੁਹਰਾਉਣ ਦੀ ਜ਼ਰੂਰਤ ਹੈ ਸਿੰਧੂ ਆਪਣੀ ਸ਼ਾਨਦਾਰ ਜਿੱਤ ਲਈ ਵਧਾਈ ਦੀ ਪਾਤਰ ਹੈ, ਜਿਸ ਨੇ ਦੇਸ਼ ਦਾ ਨਾਂਅ ਚਮਕਾਇਆ ਹੈ।

    LEAVE A REPLY

    Please enter your comment!
    Please enter your name here