ਪੀਵੀ ਸਿੰਧੂ ਨੇ ਸਿੰਗਾਪੁਰ ’ਚ ਲਹਿਰਾਇਆ ਤਿਰੰਗਾ, ਸਿੰਗਾਪੁਰ ਓਪਨ ਦਾ ਖਿਤਾਬ ਕੀਤਾ ਆਪਣੇ ਨਾਂਅ

ਸਿੰਗਾਪੁਰ ਓਪਨ ਦਾ ਖਿਤਾਬ ਕੀਤਾ ਆਪਣੇ ਨਾਂਅ

ਮੁੰਬਈ। ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸਿੰਗਾਪੁਰ ਓਪਨ ਦੇ ਫਾਈਨਲ ਵਿੱਚ ਚੀਨ ਦੀ ਖਿਡਾਰਨ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਉਸ ਨੇ ਚੀਨ ਦੀ ਵਾਂਗ ਜੀ ਯੀ ਨੂੰ 21-9, 11-21, 21-15 ਨਾਲ ਹਰਾਇਆ। ਐਤਵਾਰ ਨੂੰ ਖੇਡੇ ਗਏ ਇਸ ਰੋਮਾਂਚਕ ਮੈਚ ’ਚ ਦੋਵਾਂ ਖਿਡਾਰੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਸਿੰਧੂ ਨੇ ਫੈਸਲਾਕੁੰਨ ਤੀਜੇ ਗੇਮ ’ਚ ਲਗਾਤਾਰ ਬੜ੍ਹਤ ਲੈ ਕੇ ਖਿਤਾਬ ਆਪਣੇ ਨਾਂਅ ਕੀਤਾ। ਸਿੰਧੂ ਦਾ ਇਸ ਸਾਲ ਇਹ ਤੀਜਾ ਖਿਤਾਬ ਹੈ।

ਇਸ ਤੋਂ ਪਹਿਲਾਂ ਉਹ ਕੋਰੀਆ ਓਪਨ ਅਤੇ ਸਵਿਸ ਓਪਨ ਦੇ ਖਿਤਾਬ ਜਿੱਤ ਚੁੱਕੀ ਹੈ। ਹਾਲਾਂਕਿ ਉਸ ਨੇ ਪਹਿਲੀ ਵਾਰ ਸਿੰਗਾਪੁਰ ਓਪਨ ਜਿੱਤਿਆ ਹੈ। ਇਹ ਖਿਤਾਬ ਜਿੱਤਣ ਵਾਲੀ ਸਾਇਨਾ ਨੇਹਵਾਲ ਤੋਂ ਬਾਅਦ ਉਹ ਦੂਜੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਉਹ ਇਹ ਖਿਤਾਬ ਜਿੱਤਣ ਵਾਲੀ ਤੀਜੀ ਭਾਰਤੀ ਹੈ। ਉਸ ਤੋਂ ਪਹਿਲਾਂ ਸਾਇਨਾ ਨੇਹਵਾਲ ਨੇ 2010 ਵਿੱਚ ਅਤੇ ਸਾਈ ਪ੍ਰਣੀਤ ਨੇ 2017 ਵਿੱਚ ਟੂਰਨਾਮੈਂਟ ਜਿੱਤਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ