ਪੀਵੀ ਸਿੰਧੂ ਨੇ ਕੀਤੀ ਦੁਨੀਆ ਫਤਹਿ

PV Sindhu, World Victory

ਬੈਡਮਿੰਟਨ ‘ਚ ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਬਣੀ | PV Sindhu

  • ਸਿੰਧੂ ਨੇ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨੂੰ 21-7, 21-7 ਨਾਲ ਹਰਾਇਆ | PV Sindhu

ਬਾਸੇਲ (ਏਜੰਸੀ)। ਭਾਰਤ ਦੀ ਪੀਵੀ ਸਿੰਧੂ ਨੇ ਜਪਾਨ ਦੀ ਨੋਜੋਮੀ ਓਕੁਹਾਰਾ ਨੂੰ ਅੱਜ ਇਕਤਰਫਾ ਅੰਦਾਜ਼ ‘ਚ 21-7, 21-7 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ ਸਿੰਧੂ ਪਿਛਲੇ ਦੋ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰੀ ਸੀ ਪਰ ਇਸ ਵਾਰ ਉਨ੍ਹਾਂ ਨੇ ਮੌਕਾ ਨਹੀਂ ਗਵਾਇਆ ਅਤੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਓਕੁਹਾਰਾ ਨੂੰ ਹਰਾਇਆ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਪੰਜਵਾਂ ਤਮਗਾ ਹੈ ਉਹ ਇਸ ਤੋਂ ਪਹਿਲਾਂ ਸਿੰਧੂ ਦੋ ਚਾਂਦੀ ਅਤੇ ਦੋ ਕਾਂਸੀ ਤਮਗਾ ਜਿੱਤ ਚੁੱਕੀ ਹੈ ਪੰਜਵਾਂ ਦਰਜਾ ਸਿੰਧੂ ਨੇ ਤੀਜਾ ਦਰਜਾ ਓਕੁਹਾਰਾ ਨੂੰ 37 ਮਿੰਟਾਂ ‘ਚ ਹਰਾ ਕੇ ਭਾਰਤ ‘ਚ ਜਸ਼ਨ ਦੀ ਲਹਿਰ ਦੌੜਾ ਦਿੱਤੀ।

ਸਿੰਧੂ ਦਾ 2019 ‘ਚ ਇਹ ਪਹਿਲਾ ਖਿਤਾਬ ਹੈ ਅਤੇ ਇਹ ਖਿਤਾਬ ਵੀ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਮਿਲਿਆ ਜਿਸ ਦੀ ਭਾਰਤ ਨੂੰ ਕਈ ਸਾਲਾਂ ਤੋਂ ਉਡੀਕ ਸੀ ਭਾਰਤੀ ਬੈਡਮਿੰਟਨ ਦੁਨੀਆ ‘ਚ 25 ਅਗਸਤ 2019 ਦਿਨ ਇਤਿਹਾਸਕ ਹੋ ਗਿਆ ਵਿਸ਼ਵ ਚੈਂਪੀਅਨਸ਼ਿਪ ‘ਚ 2017 ਅਤੇ 2018 ‘ਚ ਰਜਤ ਤਮਗਾ ਅਤੇ 2013 ਅਤੇ 2014 ‘ਚ ਕਾਂਸੀ ਤਮਗਾ ਜਿੱਤ ਚੁੱਕੀ ਸਿੰਧੂ ਇਸ ਤਰ੍ਹਾਂ ਪਿਛਲੇ ਅੱਠ ਮਹੀਨਿਆਂ ਦਾ ਖਿਤਾਬੀ ਸੋਕਾ ਸ਼ਾਨਦਾਰ ਅੰਦਾਜ਼ ‘ਚ ਸਮਾਪਤ ਕੀਤਾ ਸਿੰਧੂ ਨੇ ਆਪਣੀ ਖਿਤਾਬੀ ਜਿੱਤ ਨਾਲ ਭਾਰਤੀਆਂ ਦਾ ਪਹਿਲਾ ਵਿਸ਼ਵ ਬੈਡਮਿੰਟਨ ਖਿਤਾਬ ਦਾ ਸੁਫਨਾ ਪੂਰਾ ਕਰ ਦਿੱਤਾ।

ਪੀਵੀ ਸਿੰਧੂ ਦੀਆਂ ਉਪਲਬਧੀਆਂ

  • ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਸੀ, ਉਦੋਂ ਵੀ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਸੀ।
  • ਸਾਲ 2016 ਦੇ ਓਲੰਪਿਕ ਵਿੱਚ ਸਿੰਧੂ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਫਾਈਨਲ ਵਿੱਚ ਉਹ ਭਾਵੇਂ ਹਾਰ ਗਏ ਪਰ ਚਾਂਦੀ ਦਾ ਮੈਡਲ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ, ਉਹ ਵੀ ਉਸ ਸਮੇਂ ਜਦੋਂ ਸਾਇਨਾ ਸੱਟ ਲੱਗਣ ਕਰਕੇ ਓਲੰਪਿਕ ਤੋਂ ਬਾਹਰ ਹੋ ਗਈ ਸੀ।