ਪੰਜਾਬ ਦੇ ਯਾਤਰੀ ਘਰਾਂ ਤੋਂ ਨਾ ਨਿਕਲਣ ਬਾਹਰ, ਕੱਚੇ ਕਾਮਿਆਂ ਦਾ ਵੱਡਾ ਐਲਾਨ

PRTC
ਹੜਤਾਲ ਕਾਰਨ ਡੀਪੋ 'ਚ ਖੜੀਆਂ ਪੀਆਰਟੀਸੀ ਅਤੇ ਪਨਬਸ ਬੱਸਾਂ।

ਯੂਨੀਅਨ ਆਗੂਆਂ ਦਾ ਦਾਅਵਾ, 7 ਹਜ਼ਾਰ ਦੇ ਕਰੀਬ ਕੱਚੇ ਕਾਮੇ ਹੜਤਾਲ ਤੇ | PRTC

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ (PRTC) ਪਨਬੱਸ ਦੇ ਕੱਚੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਚੱਕਾ ਜਾਮ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਂਜ ਰਾਹਤ ਵਾਲੀ ਗੱਲ ਇਹ ਹੈ ਕਿ ਰੈਗੂਲਰ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਚਲਾਈਆਂ ਜਾ ਰਹੀਆਂ ਹਨ‌। ਜਾਣਕਾਰੀ ਅਨੁਸਾਰ ਕੱਲ੍ਹ ਦੇਰ ਸ਼ਾਮ ਤੋਂ ਹੀ ਹੜਤਾਲੀਆਂ ਵੱਲੋਂ ਆਪਣੀਆਂ ਸਰਕਾਰੀ ਬੱਸਾਂ ਨੂੰ ਡਿਪੂ ਵਿੱਚ ਜਮਾਂ ਕਰਵਾ ਦਿੱਤਾ ਗਿਆ ਸੀ ਜਿਸ ਕਾਰਨ ਆਮ ਲੋਕਾਂ ਨੂੰ ਦੇਰ ਸ਼ਾਮ ਤੋਂ ਹੀ ਦਿੱਕਤਾਂ ਦਾ ਸਾਹਮਣਾ ਸ਼ੁਰੂ ਹੋ ਗਿਆ ਸੀ।

PRTC
ਹੜਤਾਲ ‘ਤੇ ਬੈਠੇ ਹੋਏ ਕੱਚੇ ਕਾਮੇਂ।

ਪੰਜਾਬ ਰੋਡਵੇਜ਼,ਪਨਬਸ ਅਤੇ ਪੀਆਰਟੀ (PRTC) ਸੀ ਕੰਟਰੈਕਟ ਯੂਨੀਅਨ ਦੇ ਸੂਬਾ ਆਗੂ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀਆਂ ਵੱਲੋਂ ਸਵੇਰੇ ਚਾਰ ਵਜੇ ਹੀ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਪੀਆਰਟੀਸੀ ਵੱਲੋਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਕੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕਈ ਹੋਰ ਮੰਗਾਂ ਜੋ ਕਿ ਭਗਵੰਤ ਮਾਨ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਗਈਆਂ ਸਨ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਸੂਬਾ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੱਤ ਹਜ਼ਾਰ ਦੇ ਕਰੀਬ ਕੱਚੇ ਕਾਮੇ ਹੜਤਾਲ ਤੇ ਹਨ ਜਿਸ ਨਾਲ ਕਿ ਵਿਭਾਗ ਨੂੰ ਇਕ ਦਿਨ ਚ ਲੱਖਾਂ ਰੁਪਏ ਦਾ ਰੁਪਏ ਦਾ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਮੀਟਿੰਗ ਸੱਦ ਲਈ ਗਈ ਹੈ।

ਇਹ ਵੀ ਪੜ੍ਹੋ : ਹਿਮਾਚਲ ’ਚ ਜਮੀਨ ਖਿਸਕਣ ਨਾਲ 301 ਸੜਕਾਂ ਬੰਦ