ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Punjab News: ...

    Punjab News: ਵਧ ਰਹੀ ਐ ਪੰਜਾਬ ਸਿਰ ਕਰਜ਼ੇ ਦੀ ਪੰਡ, ਚੁੱਕਿਆ ਇੱਕ ਹਜ਼ਾਰ ਕਰੋੜ ਦਾ ਨਵਾਂ ਕਰਜ਼ਾ

    Punjab News
    Punjab News: ਵਧ ਰਹੀ ਐ ਪੰਜਾਬ ਸਿਰ ਕਰਜ਼ੇ ਦੀ ਪੰਡ, ਚੁੱਕਿਆ ਇੱਕ ਹਜ਼ਾਰ ਕਰੋੜ ਦਾ ਨਵਾਂ ਕਰਜ਼ਾ

    Punjab News: 21 ਸਾਲ ਲਈ ਚੁੱਕਿਆ ਗਿਆ ਐ ਕਰਜ਼ਾ, 2046 ਤੱਕ ਵਾਪਸ ਕਰੇਗੀ ਪੰਜਾਬ ਸਰਕਾਰ

    Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਘੱਟ ਹੋਣ ਦੀ ਥਾਂ ’ਤੇ ਲਗਾਤਾਰ ਵਧ ਹੀ ਰਹੀ ਹੈ। ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਇੱਕ ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ ਚੁੱਕ ਲਿਆ ਹੈ। ਇਸ ਸਮੇਂ ਪੰਜਾਬ ਸਰਕਾਰ ਦੇ ਖ਼ਜਾਨੇ ’ਚ ਇੰਨਾ ਜਿਆਦਾ ਪੈਸਾ ਨਹੀਂ ਹੈ ਕਿ ਉਹ ਆਪਣੇ ਵੱਲੋਂ ਕੀਤਾ ਗਏ ਵਾਅਦੇ ਜਾਂ ਫਿਰ ਵਿਕਾਸ ਕਾਰਜ ਆਪਣੀ ਆਮਦਨ ਦੇ ਰਾਹੀਂ ਖ਼ਰਚਾ ਕਰਦੇ ਹੋਏ ਚਲਾ ਸਕੇ, ਜਿਸ ਕਾਰਨ ਹੀ ਸਰਕਾਰ ਵਲੋਂ ਇੱਕ ਵਾਰ ਫਿਰ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ।

    ਪੰਜਾਬ ਸਰਕਾਰ ਵੱਲੋਂ ਇਹ ਇੱਕ ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ 21 ਸਾਲ ਲਈ ਲਿਆ ਗਿਆ ਹੈ ਤੇ ਇਸ ਕਰਜ਼ੇ ਨੂੰ 2046 ਤੱਕ ਵਾਪਸ ਕੀਤਾ ਜਾਏਗਾ, ਜੇਕਰ ਸਿੱਧਾ ਕਹੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਲਏ ਜਾ ਰਹੇ ਇਸ ਕਰਜ਼ੇ ਨੂੰ ਆਉਣ ਵਾਲੀਆਂ 4 ਸਰਕਾਰਾਂ ਨੂੰ ਇਹ ਕਰਜ਼ਾ ਆਪਣੇ ਕਾਰਜ਼ਕਾਲ ’ਚ ਵਾਪਸ ਕਰਨਾ ਪਏਗਾ। Punjab News

    Read Also : Electricity Punjab: ਝੋਨੇ ਦਾ ਸੀਜ਼ਨ ਚਾੜ੍ਹਨ ਲੱਗਾ ਬਿਜਲੀ ਦੀ ਮੰਗ

    ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਸਿਰ ’ਤੇ ਪਹਿਲਾਂ ਤੋਂ ਹੀ 4 ਲੱਖ ਕਰੋੜ ਰੁਪਏ ਦੇ ਲਗਭਗ ਕਰਜ਼ਾ ਹੋ ਚੁੱਕਿਆ ਹੈ ਆਮ ਆਦਮੀ ਪਾਰਟੀ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਜਾਣਗੇ ਪਰ ਸਾਲ ਦਰ ਸਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਰਜ਼ਾ ਘੱਟ ਕਰਨ ਦੀ ਥਾਂ ’ਤੇ ਹਰ ਸਾਲ ਪਿਛਲੀਆਂ ਸਰਕਾਰਾਂ ਵਾਂਗ ਹੀ ਕਰਜ਼ਾ ਚੁੱਕਿਆ ਜਾ ਰਿਹਾ ਹੈ।

    Debt on Punjab

    ਮੌਜ਼ੂਦਾ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਵਾਰ ਫਿਰ ਪੰਜਾਬ ਸਰਕਾਰ ਦੇ ਸਟਾਕ ਬਾਂਡ ਨੂੰ ਓਪਨ ਮਾਰਕਿਟ ’ਚ ਵੇਚਦੇ ਹੋਏ ਬਾਂਡ ਰਾਹੀਂ ਇੱਕ ਹਜ਼ਾਰ ਕਰੋੜ ਦਾ ਕਰਜ਼ ਲਿਆ ਜਾ ਰਿਹਾ ਹੈ ਤੇ ਇਸ ਵਾਰ ਪਹਿਲਾਂ ਤੋਂ ਹੀ ਵਿਆਜ਼ ਤੈਅ ਕਰਨ ਦੀ ਥਾਂ ’ਤੇ ਓਪਨ ਮਾਰਕਿਟ ’ਤੇ ਛੱਡਿਆ ਗਿਆ ਹੈ ਕਿ ਜਿਹੜਾ ਵੀ ਬੈਂਕ ਘੱਟ ਵਿਆਜ ’ਤੇ ਸਰਕਾਰ ਨੂੰ ਕਰਜ਼ਾ ਦੇਣ ਲਈ ਤਿਆਰ ਹੋਏਗਾ, ਉਸ ਨਾਲ ਹੀ ਸਰਕਾਰ ਵੱਲੋਂ ਉਸ ਬੈਂਕ ਨੂੰ ਆਪਣੇ ਸਟਾਕ ਬਾਂਡ ਦੇ ਕੇ ਕਰਜ਼ਾ ਲਿਆ ਜਾਏਗਾ। ਇਸ ਲਈ 28 ਮਈ ਆਖ਼ਰੀ ਤਾਰੀਖ ਤੈਅ ਕੀਤੀ ਗਈ ਸੀ ਤੇ ਹੁਣ ਸਰਕਾਰ ਵੱਲੋਂ ਇਸ ਵਿਆਜ ਦੇ ਨਵੇਂ ਫਾਰਮੂਲੇ ਨਾਲ 1 ਹਜ਼ਾਰ ਕਰੋੜ ਰੁਪਏ ਦਾ 28 ਮਈ ਨੂੰ ਕਰਜ਼ਾ ਲੈ ਲਿਆ ਗਿਆ ਹੈ।