Ammy Virk: ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ 

Ammy Virk
ਨਾਭਾ : ਪਿੰਡ ਲਹਾਰ ਮਾਜਰਾ ਵਿਖੇ ਉੱਗੇ ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ। ਤਸਵੀਰ : ਸ਼ਰਮਾ

ਪੰਜਾਬੀ ਗਾਇਕ ਐਮੀ ਵਿਰਕ ਦੇ ਪਿੰਡ ਪਹਿਲੀ ਵਾਰ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ

Ammy Virk: (ਤਰੁਣ ਕੁਮਾਰ ਸ਼ਰਮਾ) ਨਾਭਾ। ਉੱਘੇ ਪੰਜਾਬੀ ਗਾਇਕ ਅਤੇ ਕਲਾਕਾਰ ਐਮੀ ਵਿਰਕ ਦੇ ਪਿੰਡ ਲੁਹਾਰਮਾਜਰਾ ਵਿਖੇ ਪਹਿਲੀ ਵਾਰੀ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਲਈ ਸਰਬਸੰਮਤੀ ਬਣੀ। ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ। ਇਸ ਮੌਕੇ ਪਿੰਡ ਵਿੱਚ ਖੁਸ਼ੀ ਅਤੇ ਉਤਸਾਹ ਭਰਿਆ ਮਾਹੌਲ ਪਾਇਆ ਗਿਆ ਅਤੇ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।

ਇਹ ਵੀ ਪੜ੍ਹੋ: Dussehra Festival: ਵਿਧਾਇਕ ਗੈਰੀ ਬੜਿੰਗ ਨੇ ਦੁਸਹਿਰਾ ਉਤਸਵ ਦਾ ਕਾਰਡ ਕੀਤਾ ਜਾਰੀ

ਜਾਣਕਾਰੀ ਦਿੰਦਿਆਂ ਪਿੰਡ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਇਹ ਪਿੰਡ ਦੀ ਇੱਛਾ ਸੀ ਕਿ ਮੈਂ ਸਰਪੰਚੀ ਲਈ ਆਪਣੀ ਸਹਿਮਤੀ ਦੇਵਾਂ। ਉਹਨਾਂ ਕਿਹਾ ਕਿ ਮੈਂ ਇਕੱਲਾ ਸਰਪੰਚ ਨਹੀਂ ਬਲਕਿ ਪੂਰਾ ਪਿੰਡ ਹੀ ਸਰਪੰਚ ਹੈ। ਉਹਨਾਂ ਅੱਗੇ ਕਿਹਾ ਕਿ ਜਿੱਥੇ ਥਪਾਕ ਹੁੰਦਾ ਹੈ ਉੱਥੇ ਬਰਕਤ ਵੀ ਹੁੰਦੀ ਹੈ ਅਤੇ ਜਿੱਥੇ ਵਿਰੋਧ ਹੁੰਦਾ ਹੈ ਉੱਥੇ ਵਿਕਾਸ ਨਹੀਂ ਹੋ ਸਕਦਾ। ਉਹਨਾਂ ਦੱਸਿਆ ਕਿ ਮੈਂ ਪਹਿਲਾਂ ਵੀ ਪਿੰਡ ਦੇ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਸਮੇਂ-ਸਮੇਂ ‘ਤੇ ਪਾਉਂਦਾ ਰਿਹਾ ਹਾਂ ਪ੍ਰੰਤੂ ਹੁਣ ਪਿੰਡ ਵਾਸੀਆਂ ਨੇ ਜਿਸ ਭਰੋਸੇ ਨਾਲ ਮੈਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ, ਮੈਂ ਅੱਗੇ ਨਾਲੋਂ ਵੱਧ ਹੋਰ ਉਤਸ਼ਾਹ ਨਾਲ ਪਿੰਡ ਦੇ ਵਿਕਾਸ ਲਈ ਕੰਮ ਕਰਾਂਗਾ।

ਨਵ ਨਿਯੁਕਤ ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਖਿਡਾਰੀਆਂ ਲਈ ਖੇਡ ਮੈਦਾਨ, ਬੀਬੀਆਂ ਅਤੇ ਬੱਚਿਆਂ ਲਈ ਜਨਤਕ ਪਾਰਕ ਦੇ ਨਾਲ ਨੌਜਵਾਨਾਂ ਲਈ ਜਿੰਮ ਅਤੇ ਹੋਰ ਲੋੜੀਂਦੇ ਵਿਕਾਸ ਕਾਰਜ ਸਾਡੇ ਨਿਸ਼ਾਨੇ ‘ਤੇ ਹਨ ਜਿਨਾਂ ਨੂੰ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਮੌਕੇ ਹਾਜ਼ਰ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਐਮੀ ਵਿਰਕ ਦੇ ਨਾਮ ਨਾਲ ਪਹਿਲਾਂ ਹੀ ਪਿੰਡ ਮਸ਼ਹੂਰ ਹੈ ਪ੍ਰੰਤੂ ਉਹਨਾਂ ਦੇ ਪਿਤਾ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਤੋਂ ਬਾਅਦ ਪਿੰਡ ਦੇ ਵਿਕਾਸ ਹੋਰ ਤੇਜ਼ੀ ਨਾਲ ਹੋਣਗੇ ਅਤੇ ਪਿੰਡ ਦਾ ਨਾਂਅ ਹੋਰ ਰੋਸ਼ਨ ਹੋਵੇਗਾ। Ammy Virk

Ammy Virk
ਨਾਭਾ : ਪਿੰਡ ਲਹਾਰ ਮਾਜਰਾ ਵਿਖੇ ਉੱਗੇ ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ। ਤਸਵੀਰ : ਸ਼ਰਮਾ

Ammy Virk ਨੇ ਪਿੰਡ ਵਿੱਚ ਨੌਜਵਾਨਾਂ ਲਈ ਜਿੰਮ ਦਾ ਸਮਾਨ ਦੇਣ ਦੀ ਗੱਲ ਆਖੀ ਸੀ

ਪਿੰਡ ਵਾਸੀਆਂ ਨੇ ਕਿਹਾ ਕਿ ਐਮੀ ਵਿਰਕ ਨੇ ਪਿੰਡ ਵਿੱਚ ਨੌਜਵਾਨਾਂ ਲਈ ਜਿੰਮ ਦਾ ਸਮਾਨ ਦੇਣ ਦੀ ਗੱਲ ਆਖੀ ਸੀ। ਇਸ ਲਈ ਸਭ ਤੋਂ ਪਹਿਲਾਂ ਇੱਥੇ ਜਿੰਮ ਸਥਾਪਿਤ ਕਰਕੇ ਐਮੀ ਵਿਰਕ ਦੇ ਦਿੱਤੇ ਸਮਾਨ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨਾਂ ਨੂੰ ਤੋਹਫਾ ਦਿੱਤਾ ਜਾਏਗਾ। ਇਸ ਮੌਕੇ ਸਰਬਸੰਮਤੀ ਨਾਲ ਬਣੀ ਪੰਚਾਇਤ ਦੇ ਦੂਜੇ ਪੰਚਾਂ ਨੇ ਕਿਹਾ ਕਿ ਵਿਕਾਸ ਦੀ ਸ਼ੁਰੂਆਤ ਪਹਿਲਾਂ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ। ਪਿੰਡ ਵਾਸੀਆਂ ਦਾ ਸਰਬਸੰਮਤੀ ਕਰਨ ਦਾ ਫੈਸਲਾ ਕਾਫੀ ਸ਼ਲਾਘਾ ਯੋਗ ਹੈ ਕਿਉਂਕਿ ਚੋਣਾਂ ਨਾਲ ਜਿੱਥੇ ਖਰਚੇ ਹੋਣੇ ਸਨ ਅਤੇ ਨਸ਼ੇ ਵੰਡੇ ਜਾਣੇ ਸਨ ਉੱਥੇ ਇਹਨਾਂ ਬੁਰਾਈਆਂ ‘ਤੇ ਖਰਚਿਆ ਜਾਣ ਵਾਲਾ ਪੈਸਾ ਹੁਣ ਪਿੰਡ ਦੇ ਵਿਕਾਸ ’ਤੇ ਖਰਚਿਆ ਜਾਵੇਗਾ।