ਸਾਡੇ ਨਾਲ ਸ਼ਾਮਲ

Follow us

11.9 C
Chandigarh
Saturday, January 31, 2026
More
    Home Breaking News ਪੰਜਾਬੀ ਤੇ ਉਰਦ...

    ਪੰਜਾਬੀ ਤੇ ਉਰਦੂ ਸ਼ਾਇਰ ਬਖ਼ਸੀ ਰਾਮ ਕੌਸ਼ਲ ਸੁਰਗਵਾਸ

    Punjabi, Poet, Bakshi, Ram, Kaushal

     ਜਲੰਧਰ | ਦੇਸ਼ ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪੰਜਾਬੀ ਫ਼ਿਲਮਾਂ ਦੇ ਗੀਤਕਾਰ , ਉਰਦੂ ਤੇ ਪੰਜਾਬੀ ਕਵੀ ਬਖ਼ਸ਼ੀ ਰਾਮ ਕੌਸ਼ਲ ਜੀ ਦਾ ਲੁਧਿਆਣਾ ਚ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਉਹ 99 ਸਾਲਾਂ ਦੇ ਸੁਚੇਤ ਕਲਮਕਾਰ ਸਨ। ਮਿੱਟੀ ਦਿਆ ਘੜਿਆ ਲਿਖਣ ਵਾਲੇ ਅਮਰ ਗੀਤਕਾਰ ਦੇ ਇਸ ਗੀਤ ਨੂੰ ਬਹੁਤੇ ਸੱਜਣ ਲੋਕ ਗੀਤ ਹੀ ਸਮਝਦੇ ਸਨ।
    ਬਖ਼ਸ਼ੀ ਰਾਮ ਕੌਸ਼ਲ ਜੀ ਦੇ ਹੋਣਹਾਰ ਬੇਟੇ ਤੇ ਗੌਰਮਿੰਟ ਕਾਲਿਜ ਫਾਰ ਗਰਲਜ਼ ਲੁਧਿਆਣਾ ਚ ਸੰਗੀਤ ਅਧਿਆਪਕ ਪੰਜਾਬੀ ਗ਼ਜ਼ਲ ਗਾਇਕ ਸੁਧੀਰ ਕੌਸ਼ਲ ਦੀ ਕਈ ਸਾਲ ਪਹਿਲਾਂ ਜਵਾਨ ਉਮਰੇ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਸੀ ਪਰ ਫਿਰ ਵੀ ਉਹ ਅਡੋਲ ਰਹਿ ਕੇ ਸਾਹਿੱਤ ਸਿਰਜਣਾ ਕਰਦੇ ਰਹੇ।
    ਲੁਧਿਆਣਾ ਦੀਆਂ ਅਦਬੀ ਮਹਿਫ਼ਲਾਂ ਚ ਉਹ ਇੰਦਰਜੀਤ ਹਸਨਪੁਰੀ, ਅਜਾਇਬ ਚਿੱਤਰਕਾਰ ਤੇ ਸਰਦਾਰ ਪੰਛੀ ਜੀ ਨਾਲ ਅਕਸਰ ਸ਼ਾਮਿਲ ਹੁੰਦੇ।
    ਮੇਰੇ ਇਸ ਮਿਹਰਬਾਨ ਬਜ਼ੁਰਗ ਦੇ ਚਲਾਣੇ ਦੀ ਸੂਚਨਾ ਸਵੇਰ ਸਾਰ ਹੀ ਉਨ੍ਹਾਂ ਦੇ ਕੈਨੇਡਾ ਵੱਸਦੇ ਪੋਤਰੇ ਸਮੀਰ ਕੌਸ਼ਲ ਦੇ ਸੰਦੇਸ਼ ਰਾਹੀਂ ਮਿਲੀ ਹੈ, ਜੋ ਉਸਨੇ ਫੇਸ ਬੁੱਕ ਤੇ ਪਾਇਆ ਹੈ।
    ਅੱਜ ਨਿਸ਼ਸਤ ਜੱਨਤ ‘ਚ ਲੱਗੀ ਹੋਵੇਗੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here