ਇੱਕ ਵਾਰ ਇੱਕ ਡੁੱਬਦੇ ਜਹਾਜ਼ ਨਾਲ ਹਰਨੇਕ ਸਿੰਘ ਵੀ ਡੁੱਬ ਰਿਹਾ ਸੀ ਪਰ ਮਨ ਹੀ ਮਨ ਉਹ ਖੁਸ਼ ਵੀ ਹੋ ਰਿਹਾ ਸੀ
ਉਸ ਦਾ ਸਾਥੀ- ਓਏ, ਤੂੰ ਡੁੱਬ ਰਹੇ ਜਹਾਜ਼ ਨਾਲ ਮਰਨ ਕਿਨਾਰੇ ਏਂ ਪਰ ਹੱਸ ਕਿਉਂ ਰਿਹਾ ਏਂ?
ਹਰਨੇਕ- ਯਾਰ, ਸ਼ੁਕਰ ਹੈ ਮੈਂ ਵਾਪਸੀ ਦੀ ਟਿਕਟ ਨਹੀਂ ਲਈ
ਕੰਜੂਸ ਮੰਗਾ ਹੱਥ ਵਿਚ ਬਲੇਡ ਮਾਰ ਰਿਹਾ ਸੀ
ਪਤਨੀ- ਇਹ ਕਿਉਂ ਕਰ ਰਹੇ ਹੋ ਜੀ?
ਮੰਗਾ- ਮੇਰੀ ਡਿਟੋਲ ਦੀ ਸ਼ੀਸ਼ੀ ਡਿੱਗ ਕੇ ਟੁੱਟ ਗਈ ਹੈ, ਕਿਤੇ ਡਿਟੋਲ ਖਰਾਬ ਨਾ ਹੋ ਜਾਵੇ ਇਸ ਲਈ
ਪੈਪਸੀ ਆਪਣੀ ਮੰਮੀ ਤੋਂ ਨਾਰਾਜ਼ ਰਹਿੰਦਾ ਸੀ ਇੱਕ ਦਿਨ ਪੈਪਸੀ ਨੇ ਪਾਪਾ ਤੋਂ ਪੁੱਛਿਆ- ਤੁਸੀਂ ਮੰਮੀ ਨੂੰ ਕੀ ਦੇਖ ਕੇ ਪਸੰਦ ਕੀਤਾ ਸੀ?
ਪਾਪਾ- ਪੁੱਤਰ, ਉਸ ਦੇ ਚਿਹਰੇ ‘ਤੇ ਛੋਟਾ ਜਿਹਾ ਅਤੇ ਸੁੰਦਰ ਤਿਲ਼ ਸੀ
ਪੈਪਸੀ- ਕਮਾਲ ਹੈ! ਇੰਨੀ ਛੋਟੀ ਜਿਹੀ ਚੀਜ਼ ਲਈ ਇੰਨੀ ਵੱਡੀ ਮੁਸੀਬਤ ਮੁੱਲ ਲੈ ਲਈ
ਪਤਨੀ- ਅਜ਼ੀ, ਖੁਸ਼ਨਸੀਬ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?
ਪਤੀ- ਅਨਮੈਰਿਡ
ਇੱਕ ਵਾਰ ਜੰਗਲ ਵਿਚ ਇੱਕ ਚੀਤੇ ਅਤੇ ਇੱਕ ਗਧੇ ਵਿੱਚ ਬਹਿਸ ਸ਼ੁਰੂ ਹੋ ਗਈ ਚੀਤਾ ਕਹਿੰਦਾ- ਅਸਮਾਨ ਦਾ ਰੰਗ ਨੀਲਾ ਹੈ ਅਤੇ ਗਧਾ ਕਹਿੰਦਾ- ਨਹੀਂ ਕਾਲਾ ਹੈ
ਦੋਵੇਂ ਰਾਜੇ ਸ਼ੇਰ ਦੇ ਦਰਬਾਰ ਪਹੁੰਚੇ ਅਤੇ ਅਪਣੀ ਬਹਿਸ ਦਾ ਕਾਰਨ ਦੱਸਿਆ ਸ਼ੇਰ ਨੇ ਬਹਿਸ ਸੁਣ ਕੇ ਚੀਤੇ ਨੂੰ ਜੇਲ੍ਹ ਵਿਚ ਸੁੱਟਣ ਦਾ ਹੁਕਮ ਸੁਣਾਇਆ
ਚੀਤਾ (ਗਿੜਗਿੜਾਉਂਦੇ ਹੋਏ)- ਮੈਂ ਬਿਲਕੁਲ ਸਹੀ ਹਾਂ ਪਰ ਫਿਰ ਵੀ ਮੈਨੂੰ ਜੇਲ੍ਹ ਦੀ ਸਜ਼ਾ ਕਿਉਂ ਮਿਲ ਰਹੀ ਹੈ?
ਸ਼ੇਰ- ਤੂੰ ਸਹੀ ਕਹਿ ਰਿਹਾ ਏਂ ਪਰ ਤੂੰ ਗਧੇ ਨਾਲ ਬਹਿਸ ਹੀ ਕਿਉਂ ਕੀਤੀ?
ਪਵਨ ਕੁਮਾਰ ਬਾਂਸਲ, ਬੁਢਲਾਡਾ
ਮੋ. 93561-91519