ਪਲੇਆੱਫ ਦਾ ਦਾਅਵਾ ਮਜ਼ਬੂਤ ਕਰੇਗਾ ਪੰਜਾਬ

Punjab, Will, Strengthen, Play

ਰਾਜਸਥਾਨ ਆਸਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ‘ਚ | Claim The Playoffs

  • ਇੰਦੌਰ ‘ਚ ਮਿਲੀ ਤਾਜ਼ੀ ਹਾਰ ਦਾ ਬਦਲਾ ਲੈਦਾ ਚਾਹੇਗਾ ਰਾਜਸਥਾਨ | Claim The Playoffs

ਜੈਪੁਰ (ਏਜੰਸੀ)। ਆਈ.ਪੀ.ਐਲ.11 ‘ਚ ਚੰਗੀ ਲੈਅ ‘ਚ ਖੇਡ ਰਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਸੂਚੀ ‘ਚ ਤੀਸਰੇ ਸਥਾਨ ‘ਤੇ ਪਹੁੰਚ ਕੇ ਸੁਖ਼ਾਵੇਂ ਹਾਲਾਤ ‘ਚ ਹੈ ਅਤੇ ਅੱਜ ਰਾਜਸਥਾਨ ਰਾਇਲਜ਼ ਵਿਰੁੱਧ ਤਿੰਨ ਦਿਨ ‘ਚ ਆਪਣੇ ਦੂਸਰੇ ਮੁਕਾਬਲੇ ਲਈ ਨਿੱਤਰੇਗੀ ਤਾਂ ਲੈਅ ਕਾਇਮ ਰੱਖਦਿਆਂ ਹੋਇਆ ਪਲੇਅੱਾਫ ਦਾ ਦਾਅਵਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ ਜਦੋਂਕਿ ਰਾਜਸਥਾਨ ਨੂੰ ਵੀ ਪਲੇਆੱਫ ਦੀਆਂ ਆਪਣੀਆਂ ਆਸਾਂ ਬਣਾਈ ਰੱਖਣ ਲਈ ਹੁਣ ਬਾਕੀ ਸਾਰੇ ਮੈਚਾਂ ਨੂੰ ਹਰ ਹਾਲ ‘ਚ ਜਿੱਤਣਾ ਹੋਵੇਗਾ।

ਰਾਜਸਥਾਨ ਦੇ ਛੇ ਅੰਕ ਹਨ ਅਤੇ ਅਜਿੰਕਾ ਰਹਾਣੇ ਦੀ ਕਪਤਾਨੀ ਵਾਲੀ ਰਾਜਸਥਾਨ ਨੂੰ ਅਜੇ ਮੁਕਾਬਲੇ ਤੋਂ ਬਾਹਰ ਕਰਨਾ ਜ਼ਲਦਬਾਜ਼ੀ ਹੋਵੇਗਾ ਪਰ ਟੂਰਨਾਮੈਂਟ ਦੇ ਬਾਕੀ ਮੈਚ ਉਸ ਲਈ ‘ਕਰੋ ਜਾਂ ਮਰੋ’ ਦੀ ਸਥਿਤੀ ਵਾਲੇ ਹਨ ਟੀਮ ਅੱਜ ਜੈਪੁਰ ‘ਚ ਆਪਣੇ ਘਰੇਲੂ ਮੈਦਾਨ ‘ਤੇ ਖੇਡੇਗੀ ਤਾਂ ਉਸ ਕੋਲ ਪੰਜਾਬ ਤੋਂ ਇੰਦੌਰ ‘ਚ ਮਿਲੀ ਛੇ ਵਿਕਟਾਂ ਦੀ ਹਾਰ ਦਾ ਬਦਲਾ ਲੈਣ ਦਾ ਮੌਕਾ ਵੀ ਰਹੇਗਾ। ਇਸ ਮੈਚ ‘ਚ ਰਾਜਸਥਾਨ ਦੇ ਗੇਂਦਬਾਜ਼ਾਂ ਦਾ ਖ਼ਰਾਬ ਅਤੇ ਮਹਿੰਗਾ ਪ੍ਰਦਰਸ਼ਨ ਉਸਦੀ ਹਾਰ ਦਾ ਮੁੱਖ ਕਾਰਨ ਰਿਹਾ ਰਾਜਸਥਾਨ ਦੇ ਕੈਰੇਬਿਆਈ ਮੱਧਮ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ 3.4 ਓਵਰਾਂ ‘ਚ 43 ਦੌੜਾਂ ਲੁਟਾ ਕੇ ਸਭ ਤੋਂ ਮਹਿੰਗੇ ਗੇਂਦਬਾਜ਼ ਰਹੇ ਸਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਪੇਸ਼ਾਬ ਕਾਂਡ ਪੀੜਤ ਆਦਿਵਾਸੀ ਦੇ ਪੈਰੇ ਧੋਤੇ, ਮੰਗੀ ਮਾਫ਼ੀ, ਦੇਖੋ Video

ਉੱਥੇ ਆਪਣਾ ਪਹਿਲਾ ਮੈਚ ਖੇਡ ਰਹੇ ਅਨੁਰੀਤ ਸਿੰਘ ਨੇ 10 ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ ਅਤੇ ਦੋ ਓਵਰਾਂ ‘ਚ 20 ਦੌੜਾਂ ਦੇ ਦਿੱਤੀਆਂ ਰਾਜਸਥਾਨ ਨੇ ਇਸ ਤੋਂ ਪਹਿਲਾਂ ਬੱਲੇਬਾਜ਼ੀ ‘ਚ ਵੀ ਖ਼ਾਸ ਪ੍ਰਦਰਸ਼ਨ ਨਹੀਂ ਕੀਤਾ ਅਤੇ ਓਪਨਰ ਜੋਸ ਬਟਲਰ ਤੋਂ ਬਿਨਾਂ ਟੀਮ ਲਈ ਹੋਰ ਕਿਸੇ ਬੱਲੇਬਾਜ਼ ਨੇ 30 ਦੌੜਾਂ ਤੱਕ ਨਹੀਂ ਬਣਾਈਆਂ। ਟੀਮ ਦੀ ਫੀਲਡਿੰਗ ਵੀ ਕਮਜ਼ੋਰ ਰਹੀ ਅਤੇ ਤਿੰਨੇ ਵਿਭਾਗਾਂ ‘ਚ ਉਸਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਉਸ ਸੂਚੀ ‘ਚ ਇਸ ਸਮੇਂ ਆਖ਼ਰੀ ਸਥਾਨ ‘ਤੇ ਖ਼ਿਸਕ ਚੁੱਕੀ ਹੈ ਅਜਿਹੇ ਵਿੱਚ ਉਸਨੂੰ ਆਪਣੀਆਂ ਆਸਾਂ ਨੂੰ ਬਣਾਈ ਰੱਖਣ ਲਈ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ।  ਇਸ ਤੋਂ ਇਲਾਵਾ ਮੱਧਕ੍ਰਮ ‘ਚ ਨਾਇਰ (240) ਤੋਂ ਇਲਾਵਾ ਕੋਈ ਬੱਲੇਬਾਜ਼ ਟੀਮ ਨੂੰ ਕੋਈ ਮੈਚ ਜੇਤੂ ਪਾਰੀ ਨਾਲ ਜਿੱਤ ਨਹੀਂ ਦੇ ਸਕਿਆ ਜੋ ਟੂਰਨਾਮੈਂਟ ‘ਚ ਅੱਗੇ ਉਹਨਾਂ ਲਈ ਸਿਰਦਰਦ ਬਣ ਸਕਦਾ ਹੈ।

ਪੰਜਾਬ ਕੋਲ ਰਾਹੁਲ, ਕ੍ਰਿਸ ਗੇਲ, ਮਯੰਕ ਅੱਗਰਵਾਲ, ਕਰੁਣ ਨਾਇਰ, ਮਾਰਕਸ ਸਟੋਇਨਿਸ ਜਿਹੇ ਵਧੀਆ ਬੱਲੇਬਾਜ਼ ਹਨ ਗੇਂਦਬਾਜ਼ਾਂ ‘ਚ ਕਪਤਾਨ ਅਸ਼ਵਿਨ, ਰਾਜਪੂਤ, ਮੁਜ਼ੀਬ ਉਰ ਰਹਿਮਾਨ, ਐਂਡ੍ਰਿਊ ਟਾਈ ਅਤੇ ਅਕਸ਼ਰ ਦਾ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਹੈ ਵੈਸੇ ਬੱਲੇਬਾਜ਼ੀ ‘ਚ ਪੰਜਾਬ ਨੂੰ ਅਜੇ ਤੱਕ ਰਾਹੁਲ ਅਤੇ ਗੇਲ ਨੇ ਹੀ ਮੁੱਖ ਤੌਰ ‘ਤੇ ਮੈਚ ਜਿਤਾਏ ਹਨ । ਇਸ ਲਈ ਅਸ਼ਵਿਨ ਨੂੰ ਬਾਕੀ ਬੱਲੇਬਾਜ਼ਾਂ ‘ਤੇ ਵੀ ਚੰਗੇ ਪ੍ਰਦਰਸ਼ਨ ਦਾ ਦਬਾਅ ਪਾਉਣਾ ਹੋਵੇਗਾ ਛੇ ਮੈਚਾਂ ‘ਚ 310 ਦੌੜਾਂ ਨਾਲ ਗੇਲ ਦੂਸਰੇ ਅਤੇ ਨੌਂ ਮੈਚਾਂ ‘ਚ 47 ਦੀ ਔਸਤ ਨਾਲ 376 ਦੌੜਾਂ ਬਣਾ ਕੇ ਰਾਹੁਲ ਟੀਮ ਦੇ ਸਭ ਤੋਂ ਮਜ਼ਬੂਤ ਸਕੋਰਰ ਹਨ।