ਪੰਜਾਬ ਰਾਜ ਸਕੂਲ ਖੇਡਾਂ: ਸਾਈਂ ਵਿੰਗ ਬਾਦਲ ਤੇ ਮੁਕਤਸਰ ਸੈਮੀਫਾਈਨਲ ’ਚ

ਪੰਜਾਬ ਰਾਜ ਸਕੂਲ ਖੇਡਾਂ: ਸਾਈਂ ਵਿੰਗ ਬਾਦਲ ਤੇ ਮੁਕਤਸਰ ਸੈਮੀਫਾਈਨਲ ’ਚ

ਧਨੌਲਾ/ ਬਰਨਾਲਾ, (ਜਸਵੀਰ ਸਿੰਘ ਗਹਿਲ)। ਧਨੌਲਾ ਵਿਖੇ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 19 (ਲੜਕੀਆਂ) ਵਾਲੀਬਾਲ ਦੌਰਾਨ ਅੱਜ ਦੂਜੇ ਦਿਨ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਅਤੇ ਸਾਬਕਾ ਏ.ਈ.ਓ. ਗੁਰਮੇਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਈ.ਓ. ਸੈਕੰਡਰੀ ਬਰਨਾਲਾ ਸਰਬਜੀਤ ਸਿੰਘ ਤੂਰ ਦੀ ਅਗਵਾਈ ’ਚ ਚੱਲ ਰਹੇ ਇਹਨਾਂ ਮੁਕਾਬਲਿਆਂ ਦੌਰਾਨ ਅੱਜ ਜਲੰਧਰ, ਸਾਈਂ ਵਿੰਗ ਬਾਦਲ, ਬਠਿੰਡਾ, ਤਰਨਤਾਰਨ, ਅੰਮ੍ਰਿਤਸਰ, ਪਟਿਆਲਾ, ਫਾਜ਼ਿਲਕਾ, ਸਪੋਰਟਸ ਸਕੂਲ ਘੁੱਦਾ, ਫਰੀਦਕੋਟ, ਮੁਕਤਸਰ, ਲੁਧਿਆਣਾ ਅਤੇ ਰੂਪ ਨਗਰ ਨੇ ਆਪਣੇਆਪਣੇ ਗਰੁੱਪ ਵਿੱਚੋਂ ਜਿੱਤਾਂ ਹਾਸਲ ਕਰਕੇ ਨਾਕਆਊਟ ਦੌਰ ਵਿੱਚ ਪ੍ਰਵੇਸ਼ ਕੀਤਾ ਹੈ। ਨਾਕਆਊਟ ਦੌਰ ਵਿੱਚ ਸਾਈਂ ਵਿੰਗ ਬਾਦਲ ਨੇ ਜਲੰਧਰ, ਬਠਿੰਡਾ ਨੇ ਤਰਨ ਤਾਰਨ, ਪਟਿਆਲਾ ਨੇ ਅੰਮ੍ਰਿਤਸਰ ਅਤੇ ਸਪੋਰਟਸ ਵਿੰਗ ਘੁੱਦਾ ਨੇ ਫਾਜ਼ਿਲਕਾ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ ਹੈ।

ਇਸ ਮੌਕੇ ਪਿ੍ਰੰਸੀਪਲ ਬਲਜਿੰਦਰਪਾਲ ਸਿੰਘ, ਪਿ੍ਰੰਸੀਪਲ ਰਾਕੇਸ਼ ਕੁਮਾਰ, ਪਿ੍ਰੰਸੀਪਲ ਸੀਮਾ ਰਾਣੀ, ਪਿ੍ਰੰਸੀਪਲ ਨੀਰਜਾ, ਪਿ੍ਰੰਸੀਪਲ ਭਾਰਤੀ ਨੰਦਾ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਟੂਰਨਾਮੈਂਟ ਆਬਜ਼ਰਬਰ ਵੀਨਾ ਰਾਣੀ ਤੇ ਸਿਲੈਕਸ਼ਨ ਕਮੇਟੀ ਮੈਂਬਰਾਂ ਸਮੇਤ ਵੱਖ-ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਟੀਮ ਇੰਚਾਰਜ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here