ਭਲਾਈ ਕਾਰਜ : ਫੁੱਲਾਂ ਨਾਲ ਸਜ਼ੀ ਐਂਬੂਲੈਂਸ ਨਾਅਰਿਆਂ ਦੀ ਗੂਜ ’ਚ ਹੋਈ ਰਵਾਨਾ

ਜੰਗੀਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ

ਪਿੰਡ ਕੋਟਸ਼ਮੀਰ ਦੇ ਦੂਜੇ ਤੇ ਬਲਾਕ ਦੇ 58ਵੇਂ ਸਰੀਰਦਾਨੀ ਬਣੇ

ਪੱਕਾ ਕਲਾਂ, (ਪੁਸ਼ਪਿੰਦਰ ਸਿੰਘ)। ਬਲਾਕ ਰਾਮਾਂ ਨਸੀਬਪੁਰਾ ਦੇ ਪਿੰਡ ਕੋਟ ਸ਼ਮੀਰ ਵਿਖੇ ਜੰਗੀਰ ਸਿੰਘ ਇੰਸਾਂ ਨੂੰ ਪਿੰਡ ਦੇ ਦੂਜੇ ਤੇ ਬਲਾਕ ਦੇ 58ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਹੋਇਆ ਹੈ। ਜੰਗੀਰ ਸਿੰਘ ਇੰਸਾਂ ਜਦੋਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਤਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਵੱਲੋਂ ਜਿਊਂਦੇ ਜੀਅ ਕੀਤੇ ਗਏ ਪ੍ਰਣ ਨੂੰ ਮਰਨ ਉਪਰੰਤ ਪੂਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਭੰਗੀਦਾਸ ਪ੍ਰਿੰਸ ਇੰਸਾਂ ਨੇ ਦੱਸਿਆ ਕਿ ਸਰੀਰਦਾਨੀ ਜੰਗੀਰ ਸਿੰਘ ਇੰਸਾਂ ਨੇ ਲਗਭਗ 45 ਸਾਲ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ । ਉਦੋਂ ਤੋਂ ਹੀ ਮਾਨਵਤਾ ਦੀ ਸੇਵਾ ਵਿੱਚ ਲੱਗ ਗਏ।

ਉਨ੍ਹਾਂ ਨੇ ਪਹਿਲਾਂ ਸ੍ਰੀ ਗੁਰੂਸਰ ਮੋੜੀਆ ’ਚ ਸੇਵਾ ਕੀਤੀ ਤੇ ਫਿਰ ਨਾਮ ਚਰਚਾ ਘਰ ਜੱਸੀ ਬਾਗਵਲੀ ਤੇ ਨਸੀਬ ਪੁਰਾ ਵਿਖੇ ਸੇਵਾ ਕੀਤੀ। ਉਨ੍ਹਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਸਿੱਖਿਆ ਤੇ ਚਲਦੇ ਹੋਏ ਮਰਨ ਤੋਂ ਬਾਅਦ ਸਰੀਰ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ । ਉਨ੍ਹਾਂ ਦੀ ਮੌਤ ਉਪਰੰਤ ਅੰਤਮ ਇੱਛਾ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੇ ਬੇਟੇ ਜਸਕਰਨ ਸਿੰਘ ਇੰਸਾਂ ਵੱਲੋਂ ਕੇਡੀ ਕਾਲਜ ਅਤੇ ਰਿਸਰਚ ਸੈਂਟਰ ਮਥੁਰਾ ਉੱਤਰ ਪ੍ਰਦੇਸ਼ ਨੂੰ ਸਰੀਰਦਾਨ ਕੀਤਾ ਗਿਆ ।

ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਬੇਟਾ ਬੇਟੀ ਇੱਕ ਸਮਾਨ ਤੇ ਚਲਦੇ ਹੋਏ ਜੰਗੀਰ ਸਿੰਘ ਇੰਸਾਂ ਦੀ ਨੂੰਹ ਜਸਵਿੰਦਰ ਕੌਰ ਇੰਸਾਂ, ਪੋਤੀਆਂ ਅਮਰਪ੍ਰੀਤ ਕੌਰ ਇੰਸਾਂ, ਚਰਨਪ੍ਰੀਤ ਕੌਰ ਇੰਸਾਂ, ਪੋਤਰੇ ਕੁਲਵਿੰਦਰ ਸਿੰਘ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦੇ ਕੇ ਫੁੱਲਾਂ ਨਾਲ ਸਜੀ ਹੋਈ ਐਂਬੂਲਸ ਰਾਹੀਂ ਫੁੱਲਾਂ ਦੀ ਬਰਸਾਤ ਕਰਦੇ ਹੋਏ ‘ਜੰਗੀਰ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਲਾ ਕੇ ਪਿੰਡ ਦੀ ਮੇਨ ਰੋਡ ਤੋਂ ਮ੍ਰਿਤਕ ਦੇਹ ਨੂੰ ਲਿਜਾਣ ਵਾਲੀ ਗੱਡੀ ਨੂੰ ਰਵਾਨਾ ਕੀਤਾ।

ਇਸ ਮੌਕੇ 15 ਮੈਂਬਰ ਗੁਰਪ੍ਰੀਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਮਲਕੀਤ ਸਿੰਘ ਇੰਸਾਂ ,ਹਰਜੀਤ ਸਿੰਘ ਇੰਸਾਂ, ਪਿੰਡਾਂ-ਸ਼ਹਿਰਾਂ ਦੇ ਭੰਗੀਦਾਸ, ਰਿਸ਼ਤੇਦਾਰ ਭੈਣ ਭਾਈ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭੈਣ-ਭਾਈ ਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀਆਂ ਨੇ ਅੰਤਿਮ ਯਾਤਰਾ ਵਿਚ ਹਾਜ਼ਰੀ ਲਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ