ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਹੈਕ, ਚੱਲੇ ਅਸ਼ਲੀਲ ਦਵਾਈਆਂ ਦੇ ਇਸ਼ਤਿਹਾਰ

Education

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਹੈਕ, ਚੱਲੇ ਅਸ਼ਲੀਲ ਦਵਾਈਆਂ ਦੇ ਇਸ਼ਤਿਹਾਰ

ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਨੂੰ ਸ਼ਾਮ ਸਮੇਂ ਹੈਕਰਾਂ ਵੱਲੋਂ ਹੈਕ ਕਰ ਲਿਆ ਗਿਆ ਹੈ ਅੱਜ ਜਦੋਂ ਲੋਕਾਂ ਨੇ ਵੈਬਸਾਈਟ ਨੂੰ ਚੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਸਾਹਮਣੇ ਆਇਆ ਕਿ ਵੈਬਸਾਈਟ ਉਤੇ ਅਸ਼ਲੀਲ ਇਸ਼ਤਿਹਾਰ ਆ ਰਹੇ ਸਨ ਵੈਬਸਾਈਟ ਖੋਲ੍ਹਣ ‘ਤੇ ਵਿਦੇਸ਼ਾਂ ਦਾ ਨੰਬਰ ਵੀ ਦਿੱਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਲੋਕ ਵੈਬਸਾਈਟ ਉਤੇ ਜਾ ਕੇ ਸਕੂਲੀ ਸਿਲੇਬਸ, ਫਾਰਮ ਜਾਂ ਸਿੱਖਿਆ ਬੋਰਡ ਨਾਲ ਸਬੰਧਤ ਹੋਰ ਕੰਮ ਲਈ ਲੋਕ ਵੈਬਸਾਈਟ ਚੈਕ ਕਰਦੇ ਹਨ ਜ਼ਿਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਸਕੂਲੀ ਵਿਦਿਆਰਥੀਆਂ ਦੀ ਹੀ ਹੈ

ਅਜਿਹੇ ਅਸ਼ਲੀਲ ਇਸ਼ਤਿਹਾਰ ਚੱਲਣ ਨਾਲ ਵਿਦਿਆਰਥੀਆਂ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੱਖਿਆ ਵਿਭਾਗ ਦੀ ਵੈਬਸਾਈਟ ਦੇ ਡਿਜ਼ੀਟਿਲ ਲਾਈਬਰੇਰੀ ਲਿੰਕ ਉਤੇ ਕਲਿੰਕ ਉਤੇ ਵੀ ਅਸ਼ਲੀਲ ਫੋਟੋ ਵਾਲੇ ਇਸ਼ਤਿਹਾਰ ਦਿਖਾਈ ਦੇ ਰਹੇ ਸਨ ‘ਸੱਚ ਕੰਹੂ’ ਵੱਲੋਂ ਇਸ ਸਬੰਧੀ ਪਹਿਲ ਕਦਮੀ ਨਾਲ ਉਠਾਏ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਅਜਿਹੇ ਇਸ਼ਤਿਹਾਰਾਂ ਨੂੰ ਹਟਾਇਆ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਕੋਰੋਨਾ ਵਾਇਰਸ ਦੇ ਚਲਦਿਆਂ ਵਿਦਿਆਰਥੀ ਵੈਬਸਾਈਟਾਂ ਦੀ ਵਰਤੋਂ ਕਰਦੇ ਹਨ ਤਾਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਜਿਹੀਆਂ ਵੈਬਸਾਈਟਾਂ ਦੀ ਸਕਿਊਰਿਟੀ ਸਬੰਧੀ ਕੀਤੇ ਇੰਤਜਾਮਾਂ ਉਤੇ ਸਵਾਲੀਆ ਨਿਸ਼ਾਨ ਲੱਗਦੇ ਦਿਖਾਈ ਦੇ ਰਹੇ ਹਨ

PSEB, Practical, English

ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਡਾਕਟਰ ਯੋਗਰਾਜ ਨੇ ਕਿਹਾ ਕਿ ਇਸ ਸਬੰਧੀ ਜਾਂਚ ਕਰਵਾਈ ਜਾ ਰਹੀ ਹੈ ਇਸ ਸਬੰਧੀ ਕੰਪਨੀਆਂ ਪਤਾ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਉਹ ਇਸ ‘ਤੇ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਈਬਰ ਸੈੱਲ ਕੋਲ ਵੀ ਸ਼ਿਕਾਇਤ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਨੂੰ ਠੀਕ ਕਰ ਲਿਆ ਜਾਵੇਗਾ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਸਿੱਖਿਆ ਬੋਰਡ ਦੀ ਵੈਬਸਾਈਟ ਸਿੱਧੇ ਤੌਰ ‘ਤੇ ਹਾਈਜੈੱਕ ਨਹੀਂ ਕੀਤਾ ਗਿਆ ਪਰ ਇਸ ਵੈਬਸਾਈਟ ਨੂੰ ਗੂਗਲ ਇੰਜਣ ਰਾਹੀਂ ਖੋਲ੍ਹਣ ‘ਤੇ ਸਾਫਟਵੇਅਰ ਵਿੱਚ ਸਮੱਸਿਆ ਆਈ ਸੀ ਜਿਸ ਨੂੰ ਦੂਰ ਕਰਵਾ ਦਿੱਤਾ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.