PSEB Result 2025: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ 10ਵੀਂ ਤੇ 12ਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਦਫ਼ਤਰ ਵੱਲੋਂ ਜਾਰੀ ਸੂਚਨਾ ਮੁਤਾਬਕ, ਇਹ ਨਤੀਜੇ ਅਗਸਤ 2025 ’ਚ ਕਰਵਾਈ ਗਈ ਕੰਪਾਰਟਮੈਂਟ/ਰੀ ਅਪੀਅਰ, ਵਾਧੂ ਵਿਸ਼ੇ ਤੇ ਓਪਨ ਸਕੂਲ (ਬਲਾਕ-2) ਦੀ ਪ੍ਰੀਖਿਆਵਾਂ ਦੇ ਹਨ। ਬੋਰਡ ਨੇ ਦੱਸਿਆ ਕਿ ਨਤੀਜਾ 6 ਅਕਤੂਬਰ 2025 (ਸੋਮਵਾਰ) ਦੁਪਹਿਰ ਬਾਅਦ ਐਲਾਨੇ ਗਏ ਹਨ। ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ https://www.pseb.ac.in/ ਅਤੇ https://www.indiaresults.com/select-state.htm ’ਤੇ ਜਾ ਕੇ ਵੇਖ ਸਕਦੇ ਹਨ।
ਇਹ ਖਬਰ ਵੀ ਪੜ੍ਹੋ : Trump Administration Shutdown: ਟਰੰਪ ਪ੍ਰਸ਼ਾਸਨ ਤੇ ਅਮਰੀਕੀ ਸ਼ੱਟਡਾਊਨ