Punjab School Education Board ਨੇ ਬਦਲੀਆਂ 5 ਤੇ 8 ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾ

ਬੋਰਡ ਦੇ ਕੰਟਰੋਲਰ ਜਨਕ ਰਾਜ ਨੇ ਦਿੱਤੀ ਜਾਣਕਾਰੀ

ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਤਬਦੀਲੀ ਕੀਤੀ ਗਈ ਹੈ। ਬੋਰਡ ਮੁਤਾਬਕ ਪੰਜਵੀਂ ਜਮਾਤ ਦੀ ਪ੍ਰੀਖਿਆ ਹੁਣ ਫਰਵਰੀ ਨਹੀਂ ਸਗੋਂ ਮਾਰਚ 2020 ਵਿਚ ਲਈ ਜਾਵੇਗੀ। ਬੋਰਡ ਦੇ ਕੰਟਰੋਲਰ  ਜਨਕ ਰਾਜ ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਜੋ ਪਹਿਲਾਂ 18 ਤੋਂ 26 ਫ਼ਰਵਰੀ 2020 ਤੱਕ ਕਰਵਾਈ ਜਾਣੀ ਸੀ, ਹੁਣ ਪ੍ਰਬੰਧਕੀ ਕਾਰਨਾਂ ਕਰਕੇ 14 ਮਾਰਚ ਤੋਂ 23 ਮਾਰਚ 2020 ਤੱਕ ਸਵੇਰ ਦੇ ਸੈਸ਼ਨ, ਭਾਵ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1:15 ਵਜੇ ਤੱਕ ਕਰਵਾਈ ਜਾਵੇਗੀ।

ਪੰਜਵੀਂ ਸ਼੍ਰੇਣੀ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਹੁਣ 24 ਅਤੇ 25 ਮਾਰਚ 2020 ਨੂੰ ਸਬੰਧਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ‘ਤੇ ਕਰਵਾਈਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਅੱਠਵੀ ਸ਼੍ਰੇਣੀ ਦੀ ਪ੍ਰੀਖਿਆ ਜੋ 3 ਮਾਰਚ ਤੋਂ 14 ਮਾਰਚ 2020 ਤੱਕ ਕਰਵਾਈ ਜਾਣੀ ਸੀ, ਹੁਣ 3 ਮਾਰਚ ਤੋਂ ਹੀ ਅਰੰਭ ਕਰਕੇ 16 ਮਾਰਚ 2020 ਤੱਕ ਸਵੇਰ ਦੇ ਸੈਸ਼ਨ ਭਾਵ ਸਵੇਰ 9:00 ਵਜੇ ਤੋਂ ਦੁਪਹਿਰ 12:15 ਵਜੇ ਤੱਕ ਕਰਵਾਈ ਜਾਵੇਗੀ। ਇਸ ਜਮਾਤ ਦੀਆਂ ਪ੍ਰਯੋਗੀ ਪ੍ਰੀਖਿਆਵਾਂ 18 ਮਾਰਚ ਤੋਂ 25 ਮਾਰਚ 2020 ਤੱਕ ਸਬੰਧਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ‘ਤੇ ਕਰਵਾਈਆਂ ਜਾਣਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।