ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

ਵਿਦਿਆਰਥੀਆਂ ਨੇ ਮੱਲ੍ਹੇ ਪਹਿਲੇ ਤਿੰਨੇ ਸਥਾਨ

ਮੋਹਾਲੀ,(ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਜੂਮ ਮੀਟਿੰਗ ਦੇ ਰਾਹੀਂ ਇਸ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਅਤੇ ਪ੍ਰੀਖਿਆ ਕੰਟਰੋਲਰ ਜੇ ਆਰ ਮਹਿਰੋਕ ਵੀ ਮੌਜੂਦ ਸਨ। ਐਲਾਨੇ ਗਏ ਨਤੀਜੇ ਵਿੱਚ ਕੁਲ ਨਤੀਜਾ 97.94 ਫੀਸਦੀ ਰਿਹਾ।

ਤਿੰਨੇ ਲੜਕੀਆਂ ਨੇ ਪਹਿਲੇ ਸਥਾਨ ਉਤੇ ਰਹੀਆਂ। ਨੈਂਸੀ ਰਾਣੀ ਸਰਕਾਰੀ ਹਾਈ ਸਕੂਲ ਸੱਕੀਏਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇ 650 ਵਿਚੋਂ 644 ਅੰਕ ਲੈ ਕੇ 99.8 ਫੀਸਦੀ ਅੰਕ ਲੈ ਕੇ ਪਹਿਲੇ ਉਤੇ ਰਹੀ। ਜ਼ਿਲ੍ਹਾ ਸੰਗਰੂਰ ਦੀ ਦਿਲਪ੍ਰੀਤ ਕੌਰ 644 ਅੰਕ ਲੈ ਕੇ ਦੂਜੇ ਸਥਾਨ ਅਤੇ ਜ਼ਿਲ੍ਹਾ ਸੰਗਰੂਰ ਦੀ ਹੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 642 ਅੰਕ 98.77 ਫੀਸਦੀ ਨੰਬਰ ਲੈ ਕੇ ਤੀਜੇ ਸਥਾਨ ਉਤੇ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ