ਪੰਜਾਬ ਭਗਤੀ ਤੇ ਸ਼ਕਤੀ ਦਾ ਸੰਗਮ : ਸ਼੍ਰੀ ਸ਼੍ਰੀ ਰਵੀ ਸ਼ੰਕਰ

Punjab, Sangat , Devotion , Power, Shri Ravi Shankar

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 50ਵਾਂ ਸਥਾਪਨਾ ਦਿਵਸ ਸਮਾਗਮ ਹੋਇਆ

ਰਾਜਨ ਮਾਨ/ਅੰਮ੍ਰਿਤਸਰ। ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ ਕਿ ਪੰਜਾਬ ਭਗਤੀ ਅਤੇ ਸ਼ਕਤੀ ਦਾ ਸੰਗਮ ਹੈ ਜਿੱਥੋਂ ਗਿਆਨ ਦਾ ਛੇਵਾਂ ਦਰਿਆ ਵਗਿਆ ਜਿਸ ਨੇ ਸਮੁੱਚੀ ਲੋਕਾਈ ਨੂੰ ਇੱਕ ਸੂਤਰ ਵਿੱਚ ਪਰੋਇਆ ਹੈ ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਮੌਕੇ ਹੋਏ ਗੋਲਡਨ ਜੁਬਲੀ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦੇ ਰਹੇ ਸਨ।

ਉਨ੍ਹਾਂ ਇਸ ਸਮੇਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪਰਮਾਤਮਾ ਦੇ ਸੰਦੇਸ਼ ਨੂੰ ਲੋਕ ਮਨਾਂ ਵਿੱਚ ਪਹੁੰਚਾ ਕੇ ਲਿਆਂਦੀ ਗਈ ਨਵੀਂ ਜਾਗ੍ਰਿਤੀ ਦਾ ਜ਼ਿਕਰ ਕੀਤਾ, ਉੱਥੇ ਮੌਜੂਦਾ ਹਲਾਤਾਂ ਵਿਚ ਅਧਿਆਪਕਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੁੱਜਣ ‘ਤੇ ਉਨ੍ਹਾਂ ਦਾ ਸਵਾਗਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤਾ ਅਤੇ ਯੂਨੀਵਰਸਿਟੀ ਦੇ ਪੰਜਾਹ ਸਾਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਕੈਟਾਗਿਰੀ-1 ਹੈ ਜਿਸ ਨੇ ਅਕਾਦਮਿਕਤਾ, ਖੋਜ, ਸੱਭਿਆਚਾਰ ਅਤੇ ਖੇਡਾਂ ਵਿਚ ਮੱਲਾਂ ਮਾਰੀਆਂ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਨੂੰ ਇਤਿਹਾਸਕ ਬਣਾਉਣ ਲਈ ਜਿੱਥੇ ਯੂਨੀਵਰਸਿਟੀ ਨੂੰ ਬਹੁਤ ਸਜਾਇਆ ਹੋਇਆ ਸੀ।

ਭਾਈ ਗੁਰਦਾਸ ਲਾਇਬ੍ਰੇਰੀ ਦੇ ਸਾਹਮਣੇ ਵੱਖ-ਵੱਖ ਕਾਲਜਾਂ ਵੱਲੋਂ ਪੁਰਾਤਨ ਪੰਜਾਬ ਦੀਆਂ ਝਲਕਾਂ ਵਿਖਾਉਂਦੇ ਲਾਏ ਗਏ ਸਟਾਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ‘ਦ ਗੈਲਰੀ: ਹਿਸਟਰੀ ਐਂਡ ਡਰੀਮਜ਼’ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਉੱਪਰ ਲਾਈ ਗਈ ਚਿੱਤਰ ਪ੍ਰਦਰਸ਼ਨੀ ਤੋਂ ਇਲਾਵਾ ਪੇਂਟਿੰਗ ਪ੍ਰਦਰਸ਼ਨੀ, ਹੱਥ ਲਿਖਤਾਂ ਦੀ ਪ੍ਰਦਰਸ਼ਨੀ ਅਤੇ ਤੇਰਾ ਤੇਰਾ ਤੋਲਦੀ ਤੱਕੜੀ ਦਾ ਮਾਡਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਸਮਾਗਮਾਂ ਦੀ ਆਰੰਭਤਾ ਹੋਈ ਤੇ ਸ਼ਾਮ ਵੇਲੇ ਕੀਰਤਨ ਦੇ ਚੱਲੇ ਪ੍ਰਵਾਹ ਅਤੇ ਯੂਨੀਵਰਸਿਟੀ ਦੀ ਕੀਤੀ ਗਈ ਦੀਪਮਾਲਾ ਵੀ ਇੱਕ ਵੱਖਰੀ ਛਾਪ ਛੱਡ ਗਈ ।

ਦਸਮੇਸ਼ ਆਡੀਟੋਰੀਅਮ ਵਿੱਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਉੱਘੇ ਸਿੱਖ ਬੁੱਧੀਜੀਵੀ ਅਤੇ ਪੈਰਿਸ ਯੂਨੈਸਕੋ ਦੇ ਸਾਬਕਾ ਅੰਬੈਸਡਰ ਆਫ ਇੰਡੀਆ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਰਿਟਾ.) ਨੇ ਆਪਣੇ ਭਾਸ਼ਣਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਫਲਸਫੇ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਬਾਰੇ ਵਿਚਾਰ ਪ੍ਰਗਟਾਏ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ, ਸਿਧਾਂਤਾਂ ਅਤੇ ਉਪਦੇਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਜੀਵਨ ਜਾਂਚ ਸਿਖਾਈ ਹੈ ਉਸ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਉਨ੍ਹਾਂ ਇਸ ਸਮੇਂ ਪਰਮਾਤਮਾ ਬਾਰੇ ਉੱਠੇ ਉਨ੍ਹਾਂ ਸ਼ੰਕਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਵਿਗਿਆਨ ਵੀ ਗਿਆਨ ਦਾ ਹੀ ਹਿੱਸਾ ਹੈ  ਉੱਘੇ ਸਿੱਖ ਬੁੱਧੀਜੀਵੀ ਅਤੇ ਪੈਰਿਸ ਯੂਨੈਸਕੋ ਦੇ ਸਾਬਕਾ ਅੰਬੈਸਡਰ ਆਫ ਇੰਡੀਆ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਰਿਟਾ.) ਨੇ ਸ੍ਰੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਰਬ੍ਰਹਮ ਨਾਲ ਹੋਏ ਮਿਲਾਪ ਸਬੰਧੀ ਵੱਖ-ਵੱਖ ਜਨਮਸਾਖੀਆਂ ਦੇ ਹਵਾਲਿਆਂ ਨਾਲ ਬ੍ਰਿਤਾਂਤ ਪੇਸ਼ ਕੀਤਾ।

ਉੱਥੇ ਦੂਸਰੇ ਵੱਖ-ਵੱਖ ਧਰਮਾਂ ਦੇ ਪੈਗੰਬਰਾਂ ਦੇ ਵੀ ਪਰਮਾਤਮਾ ਨਾਲ ਹੋਏ ਮਿਲਾਪ ਦੇ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਅਲੋਕਾਰ ਮਿਲਾਪ ਹੈ ਗੁਰੂ ਜੀ ਨੇ ਇਸ ਮਿਲਾਪ ਨੂੰ ਆਪ ਆਪਣੀ ਬਾਣੀ ਵਿਚ ਦੱਸਿਆ ਹੈ ਜੋ ਸੰਦੇਸ਼ ਪਾਰਬ੍ਰਹਮ ਨੇ ਗੁਰੂ ਜੀ ਨੂੰ 1499 ਵਿਚ ਦਿੱਤਾ ਉਸ ਨੂੰ ਗੁਰੂ ਜੀ ਨੇ 40 ਸਾਲ ਤੱਕ ਲੁਕਾਈ ਤੱਕ ਪਹੁੰਚਾਇਆ ਉਨ੍ਹਾਂ ਕਿਹਾ ਕਿ ਕੁਦਰਤ ਅਤੇ ਆਪਣੇ ਅੰਦਰ ਨਾਲੋਂ ਟੁਟ ਰਹੇ ਮਨੁੱਖ ਨੂੰ ਜੋੜਨ ਲਈ ਜ਼ਰੂਰੀ ਹੈ ।

ਕਿ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਅਮਲੀ ਜੀਵਨ ਵਿੱਚ ਲਿਆਂਦਾ ਜਾਵੇ ਅਤੇ ਬਾਹਰੀ ਜਗਤ ਅਤੇ ਅੰਦਰ ਦੇ ਸੰਸਾਰ ਵਿੱਚ ਸੰਤੁਲਨ ਬਣਾ ਕੇ ਜੀਵਨ ਜੀਵਿਆ ਜਾਵੇ ਯੂਨੀਵਰਸਿਟੀ ਦੇ ਵੱਖ-ਵੱਖ ਸਥਾਨਾਂ ‘ਤੇ ਹੋਏ ਇਨ੍ਹਾਂ ਜਸ਼ਨਾਂ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ, ਅਕਾਦਮਿਕ ਮਾਹਿਰਾਂ, ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਸਭ ਨੇ ਰਲ-ਮਿਲ ਕੇ ਗੁਰੂ ਕਾ ਲੰਗਰ ਛਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Punjab, Sangat , Devotion , Power, Shri Ravi Shankar