9 ਥਾਵਾਂ ’ਤੇ ਕੀਤੀ ਚਾਈਨਾ ਡੋਰ ਬਰਾਮਦ
China Door: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਖਿਲਾਫ਼ ਆਪਣੀ ਮੁਹਿੰਮ ਲਗਾਤਾਰ ਆਰੰਭੀ ਹੋਈ ਹੈ। ਬੋਰਡ ਦੇ ਚੇਅਰਮੈਨ ਪ੍ਰੋ: (ਡਾ.) ਆਦਰਸ਼ ਪਾਲ ਵਿਗ ਵੱਲੋਂ ਖੁਦ ਚਾਈਨਾ ਡੋਰ ਖਿਲਾਫ਼ ਆਪਣੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਜਾਂ ਸਟੋਰ ਕਰਨ ਵਾਲਿਆਂ ਦੀ ਇਤਲਾਹ ਦੇਣ ਵਾਲਿਆ ਸਬੰਧੀ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ 25 ਹਜਾਰ ਦਾ ਇਨਾਮ ਵੀ ਐਲਾਨਿਆ ਹੈ।
ਇਹ ਵੀ ਪੜ੍ਹੋ: Punjab News: ਮਾਨ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ
ਜਾਣਕਾਰੀ ਮੁਤਾਬਿਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਹੁਣ ਤੱਕ 56 ਸ਼ਿਕਾਇਤਾਂ ਟੋਲ ਫਰੀ ਨੰਬਰ ’ਤੇ ਜਦਕਿ 2 ਸ਼ਿਕਾਇਤਾਂ ਚੇਅਰਮੈਨ ਆਦਰਸ਼ ਪਾਲ ਵਿਗ ਨੂੰ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 9 ਥਾਵਾਂ ’ਤੇ ਚਾਈਨਾ ਡੋਰ ਦੇ ਕੇਸ ਪਾਏ ਗਏ ਹਨ। ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਗ ਨੂੰ ਜੋ ਦੋਂ ਸ਼ਿਕਾਇਤਾ ਪ੍ਰਾਪਤ ਹੋਈਆਂ ਸਨ, ਉਹ ਦੋਵੇਂ ਸ਼ਿਕਾਇਤਾਂ ਹੀ ਪਟਿਆਲਾ ਨਾਲ ਸਬੰਧਿਤ ਸਨ ਅਤੇ ਦੋਵਾਂ ਸ਼ਿਕਾਇਤਾਂ ਵਿੱਚੋਂ ਹੀ ਚਾਇਨਾ ਡੋਰ ਬਰਾਮਦ ਕੀਤੀ ਗਈ ਸੀ। ਤਸਦੀਕ ਕੀਤੀਆਂ 53 ਸ਼ਿਕਾਇਤਾਂ ਵਿੱਚੋਂ 9 ਕੇਸਾਂ ਵਿੱਚ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ। ਫਰੀਦਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਜ਼ੀਰਾ, ਮਲੋਟ ਅੰਦਰ ਇੱਕ-ਇੱਕ ਚਾਇਨਾ ਡੋਰ ਦਾ ਕੇਸ ਪਾਇਆ ਗਿਆ ਜਦੋਂਕਿ ਪਟਿਆਲਾ ਅੰਦਰ ਦੋਂ ਥਾਵਾਂ ’ਤੇ ਚਾਇਨਾ ਡੋਰ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਵੀ 2 ਥਾਵਾਂ ’ਤੇ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ।
ਮੌਤ ਦੇ ਵਪਾਰੀਆਂ ਖਿਲਾਫ਼ ਸਮਾਜ ਖੁੱਲ੍ਹ ਕੇ ਅੱਗੇ ਆਵੇ: ਡਾ. ਆਦਰਸ਼ ਪਾਲ ਵਿਗ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਚੇਅਰਮੈਨ ਆਦਰਸ਼ ਪਾਲ ਵਿਗ ਦਾ ਕਹਿਣਾ ਹੈ ਕਿ ਚਾਇਨਾ ਡੋਰ ਕਾਤਲ ਡੋਰ ਹੈ, ਇਸ ਲਈ ਜੇਕਰ ਕੋਈ ਦੁਕਾਨਦਾਰ ਲੁਕਛਿਪ ਕੇ ਅਜਿਹੀ ਜਾਨਲੇਵਾ ਡੋਰ ਨੂੰ ਵੇਚਣ ਦਾ ਧੰਦਾ ਕਰ ਰਿਹਾ ਹੈ ਤਾਂ ਉਸਦੀ ਜਾਣਕਾਰੀ ਬੋਰਡ ਨੂੰ ਸਾਂਝੀ ਕਰੋਂ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡਾ ਸਭ ਦਾ ਫ਼ਰਜ਼ ਹੈ ਕਿ ਅਜਿਹੇ ਲੋਕਾਂ ਖਿਲਾਫ਼ ਖੁੱਲ ਕੇ ਅੱਗੇ ਆਈਏ ਜੋਂ ਮੌਤ ਦਾ ਵਪਾਰ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਪਤੰਗ ਉਡਾਓ, ਪਰ ਚਾਈਨਾ ਡੋਰ ਦੀ ਥਾਂ ਆਮ ਡੋਰ ਜਿਸਦਾ ਕੋਈ ਨੁਕਸਾਨ ਨਾ ਹੋਵੇ ਉਸ ਦੀ ਵਰਤੋਂ ਕੀਤੀ ਜਾਵੇ। China Door