ਪੰਜਾਬ ਪੁਲਿਸ ਵੱਲੋਂ ਮੈਡੀਕਲ ਨਸ਼ਿਆਂ ਦਾ ਜ਼ਖੀਰੇਬਾਜ਼ ਗ੍ਰਿਫ਼ਤਾਰ, ਕਈ ਖੁਲਾਸੇ 

Punjab Police, Medical Drugs, Arrested

ਐਸਟੀਐਫ ਨੇ 100 ਤੋਂ ਵੱਧ ਵੱਡੇ ਨਸ਼ੇ ਤਸਕਰਾਂ ਦੀ ਕੀਤੀ ਪਛਾਣ, ਛੇਤੀ ਹੋਣਗੇ ਗ੍ਰਿਫ਼ਤਾਰ: ਦਿਓ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਪੰਜਾਬ ਪੁਲਿਸ ਅਤੇ ਐਸ ਟੀ ਐਫ਼ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਲੜਾਈ ‘ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਟ੍ਰੈਮਾਡੋਲ ਗੋਲੀਆਂ ਨੂੰ ਨਸ਼ੇ ਦੇ ਰੂਪ ‘ਚ ਵੇਚਣ ਦਾ ਪਰਦਾਫ਼ਾਸ਼ ਕਰਦਿਆਂ ਇੱਕ ਮੁਲਜ਼ਮ ਕੈਮਿਸਟ ਨੂੰ 10,67,800 ਨਸ਼ੇ ਦੇ ਰੂਪ ‘ਚ ਵਰਤੀਆਂ ਜਾਂਦੀਆਂ ਦਵਾਈਆਂ ਨਾਲ ਕਾਬੂ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ ਅੱਜ ਇੱਥੇ ਸਪੈਸ਼ਲ ਟਾਸਕ ਫ਼ੋਰਸ ਦੇ ਮੋਹਾਲੀ ਸਥਿਤ ਹੈੱਡ ਕੁਆਰਟਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਖੁਲਾਸਾ ਕਰਿਦਆਂ ਐਸ ਟੀ ਐਫ਼ ਮੁਖੀ ਗੁਰਪ੍ਰੀਤ ਕੌਰ ਦਿਓ, ਏ.ਡੀ.ਜੀ.ਪੀ.  ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਵਾਸੀ ਪ੍ਰਦੀਪ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉਹ ਪਿੰਡੀ ਗਲੀ ਲੁਧਿਆਣਾ ਵਿਖੇ ਪਲਾਟੀਨਮ ਹੈਲਥ ਕੇਅਰ ਨਾਂ ਹੇਠ ਮੈਡੀਕਲ ਸਟੋਰ ਚਲਾਉਂਦਾ ਸੀ, ਉਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 20,500 ਗੋਲੀਆਂ ਬਰਾਮਦ ਹੋਈਆਂ

ਉਨ੍ਹਾਂ ਦੱਸਿਆ ਕਿ ਮੁਲਜ਼ਮ ਕੈਮਿਸਟ ਦੀ ਗ੍ਰਿਫ਼ਤਾਰੀ ਬਠਿੰਡਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਸੁਨੀਲ ਕੁਮਾਰ ਉਰਫ਼ ਸੋਨੂੰ ਵਾਸੀ ਮੌੜ ਮੰਡੀ ਦੀ ਗ੍ਰਿਫ਼ਤਾਰੀ ਦੌਰਾਨ ਕੀਤੀ ਪੁੱਛਿਗਿੱਛ ਦੇ ਆਧਾਰ ‘ਤੇ ਕੀਤੀ ਗਈ ਸੋਨੂੰ ਪਾਸੋਂ ਪੁਲਿਸ ਨੇ ਉਸ ਦੀ ਹਿਊਂਡਾਈ ਕਾਰ ‘ਚੋਂ 1.56 ਲੱਖ  ਗੋਲੀਆਂ ਬਰਾਮਦ ਕੀਤੀਆਂ ਸਨ ਸੋਨੂੰ ਵੱਲੋਂ ਕੀਤੇ ਕਬੂਲਨਾਮੇ ਕਿ ਪਾਬੰਦੀਸ਼ੁਦਾ ਗੋਲੀਆਂ ਦਾ ਵੱਡਾ ਜ਼ਖੀਰਾ ਮੌੜ ਮੰਡੀ ਅਧਾਰਿਤ ਦਿੱਲੀ-ਪੰਜਾਬ ਟ੍ਰਾਂਸਪੋਰਟ ਕੰਪਨੀ ਦੇ ਗੋਦਾਮ ‘ਚ ਪਿਆ ਹੈ, ਦੇ ਆਧਾਰ ‘ਤੇ ਪੁਲਿਸ ਵੱਲੋਂ 9,11,400 ਟ੍ਰੈਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਸੋਨੂੰ ਨੇ ਹੀ ਇਹ ਇੰਕਸ਼ਾਫ਼ ਕੀਤਾ ਸੀ ਕਿ ਉਸ ਨੇ ਇਹ ਮਾਲ ਪ੍ਰਦੀਪ ਗੋਇਲ ਤੋਂ ਪ੍ਰਾਪਤ ਕੀਤਾ ਸੀ

ਐਸ ਟੀ ਐਫ ਮੁਖੀ ਨੇ ਲੁਧਿਆਣਾ ਤੋਂ ਕਾਬੂ ਕੀਤੇ ਗਏ ਕੈਮਿਸਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਨਾਲ ਸਬੰਧਤ ਧੰਦਾ ਵੱਡੇ ਪੱਧਰ ‘ਤੇ ਕਰ ਰਿਹਾ ਸੀ ਉਸ ਨੇ ਸਾਲ 2007 ‘ਚ ਏ ਪੀ ਮੈਡੀਕਲ ਸਟੋਰ, ਟੱਕਰ ਕੰਪਲੈਕਸ, ਪਿੰਡੀ ਗਲੀ, ਲੁਧਿਆਣਾ ਦੇ ਪਤੇ ‘ਤੇ ਥੋਕ ਡਰੱਗ ਲਾਇਸੰਸ ਲਿਆ ਸੀ ਉਸ ਤੋਂ ਬਾਅਦ ਡਰੱਗ ਇੰਸਪੈਕਟਰ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਸ ਤੋਂ ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਹੋਣ ਕਰਕੇ ਉਸਦਾ ਦਾ ਲਾਇਸੰਸ 21 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਉਸ ਨੇ ਆਪਣੀ ਇਸੇ ਫ਼ਰਮ ਦਾ ਨਾਮ 2011 ‘ਚ ਤਬਦੀਲ ਕਰਕੇ ਜੈ ਮਾਂ ਕਰਵਾ ਲਿਆ ਸੀ ਪਰ ਉਸ ਦਾ ਇਹ ਲਾਇਸੰਸ ਵੀ ਉਸ ਦੇ ਕਬਜ਼ੇ ‘ਚੋਂ 7 ਲੱਖ ਪਾਬੰਦੀਸ਼ੁਦਾ ਗੋਲੀਆਂ ਦੀ ਬਰਾਮਦਗੀ ਬਾਅਦ 2018 ‘ਚ ਰੱਦ ਕਰ ਦਿੱਤਾ ਗਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here