Punjab Police News: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ, ਸ਼ੰਭੂ ਰੋਡ ‘ਤੇ 25 ਦਰਾਂ ਨੇੜੇ ਪੁਲਿਸ ਵੱਲੋਂ ਅੰਤਰਰਾਜੀ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ

Punjab Police News
Punjab Police News: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ, ਸ਼ੰਭੂ ਰੋਡ 'ਤੇ 25 ਦਰਾਂ ਨੇੜੇ ਪੁਲਿਸ ਵੱਲੋਂ ਅੰਤਰਰਾਜੀ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ

Punjab Police News: ਏਡੀਜੀਪੀ ਈਸ਼ਵਰ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜੇ, ਐਸਐਸਪੀ ਡਾ. ਨਾਨਕ ਸਿੰਘ ਵੀ ਮੌਜੂਦ ਰਹੇ

Punjab Police News: ਸ਼ੰਭੂ /ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਮੁਹਿੰਮ ਤਹਿਤ ਅੱਜ ਪੰਜਾਬ ਪੁਲੀਸ ਵੱਲੋਂ ਉਪਰੇਸ਼ਨ ਸੀਲ ਤਹਿਤ ਸ਼ੰਭੂ ਰੋਡ ਤੇ 25 ਦਰਾਂ ਨੇੜੇ ਅੰਤਰਰਾਜੀ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਹਰਿਆਣਾ ਸਮੇਤ ਹੋਰਨਾਂ ਰਾਜਾਂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਜੋ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।

Punjab Police News

ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਏਡੀਜੀਪੀ ਈਸ਼ਵਰ ਸਿੰਘ ਵੀ ਪੁੱਜੇ ਅਤੇ ਉਨਾਂ ਵੱਲੋਂ ਇਸ ਚੈਕਿੰਗ ਦੀ ਅਗਵਾਈ ਵੀ ਕੀਤੀ। ਇਸ ਮੌਕੇ ਏਡੀਜੀਪੀ ਈਸ਼ਵਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਹੀ ਅੱਜ ਪੰਜਾਬ ਭਰ ਦੇ ਬਾਰਡਰਾਂ ਨੇੜੇ ਇੰਟਰਸਟੇਟ ਵਿੱਚ ਨਾਕੇ ਲਗਾਏ ਗਏ ਹਨ ਤਾਂ ਜ਼ੋ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਭੈੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ ।‌ Punjab Police News

Read Also : Punjab Government: ਪੰਜਾਬ ਸਰਕਾਰ ਨੇ ਪੂਰੀ ਕੀਤੀ ਇੱਕ ਹੋਰ ਗਰੰਟੀ, ਮੁੱਖ ਮੰਤਰੀ ਮਾਨ ਨੇ ਖੁੱਦ ਦਿੱਤੀ ਜਾਣਕਾਰੀ

Punjab Police News

ਉਹਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਜਿਆਦਾਤਰ ਅਜਿਹੇ ਲੋਕ ਡਰੱਗ, ਗੋਲੀਆਂ, ਕੈਪਸੂਲ ,ਭੁੱਕੀ , ਅਫੀਮ ਆਦਿ ਨਸ਼ੇ ਹੋਰਨਾ ਰਾਜਾਂ ਤੋਂ ਇੱਥੇ ਸਪਲਾਈ ਕਰਦੇ ਹਨ ਜਿਸ ਤਹਿਤ ਹੀ ਪੁਲਿਸ ਵੱਲੋਂ ਵੱਖ-ਵੱਖ ਥਾਈ ਇੰਟਰਸਟੇਟ ਨਾਕੇ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਸ਼ਾਮ ਤੱਕ ਪੂਰੀ ਜਾਣਕਾਰੀ ਮੁਹਈਆ ਕਰਵਾਈ ਜਾਵੇਗੀ ਕਿ ਇਸ ਨਾਕੇ ਦੌਰਾਨ ਭੈੜੇ ਅਨਸਰਾਂ ਸਮੇਤ ਨਸ਼ੇ ਦਾ ਕਿਹੜਾ ਕਿਹੜਾ ਸਮਾਨ ਬਰਾਮਦ ਹੋਇਆ ਹੈ। ਇਸ ਮੌਕੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।